January 15, 2025, 5:48 pm
----------- Advertisement -----------
HomeNewsNational-Internationalਮਨਜਿੰਦਰ ਸਿਰਸਾ ਦੇ ਬੀਜੇਪੀ 'ਚ ਸ਼ਾਮਲ ਹੋਣ 'ਤੇ ਅਕਾਲ ਤਖ਼ਤ ਸਾਹਿਬ ਦੇ...

ਮਨਜਿੰਦਰ ਸਿਰਸਾ ਦੇ ਬੀਜੇਪੀ ‘ਚ ਸ਼ਾਮਲ ਹੋਣ ‘ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ ?

Published on

----------- Advertisement -----------

ਅੰਮ੍ਰਿਤਸਰ, 2 ਦਸੰਬਰ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬੀਤੇ ਦਿਨ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ‘ਤੇ ਦਬਾਅ ਪਾਇਆ ਗਿਆ ਜਿਸ ਤੋਂ ਬਾਅਦ ਉਹ ਬੀਜੇਪੀ ‘ਚ ਸ਼ਾਮਿਲ ਹੋ ਗਏ।

ਜਥੇਦਾਰ ਨੇ ਅੱਗੇ ਕਿਹਾ ਕੇ ਜਦੋਂ ਵਿਦੇਸ਼ੀ ਹੁਕਮਰਾਨ ਭਾਰਤ ਆਏ ਸਨ ਤਾਂ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜਾਂ ਤਾਂ ਤੁਸੀਂ ਧਰਮ ਚੁਣ ਲਓ ਜਾਂ ਫਿਰ ਕਰਮ ਦੀ ਚੋਣ ਕਰ ਲਵੋ। ਇਸੇ ਤਰ੍ਹਾਂ ਹੀ ਜਦ ਮੁਗ਼ਲ ਆਏ ਤਾਂ ਉਨ੍ਹਾਂ ਕਿਹਾ ਕਿ ਜਾਂ ਤਾਂ ਧਰਮ ਚੁਣੋ ਜਾਂ ਫਿਰ ਜ਼ਿੰਦਗੀ ਚੁਣ ਲਓ, ਜਿਨ੍ਹਾਂ ਨੇ ਜ਼ਿੰਦਗੀ ਚੁਣੀ, ਉਨ੍ਹਾਂ ਨੇ ਧਰਮ ਛੱਡ ਦਿੱਤਾ ਤੇ ਜਿਨ੍ਹਾਂ ਨੇ ਧਰਮ ਚੁਣਿਆ ਉਨ੍ਹਾਂ ਨੇ ਜ਼ਿੰਦਗੀ ਛੱਡ ਦਿੱਤੀ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨਾਲ ਉਹਨਾਂ ਦੀ ਫੋਨ ‘ਤੇ ਗੱਲਬਾਤ ਹੋਈ ਤਾਂ ਮੈਨੂੰ ਅਜਿਹਾ ਪ੍ਰਤੀਤ ਹੋਇਆ ਜਿਵੇਂ ਉਨ੍ਹਾਂ ਨੂੰ ਬੀਜੇਪੀ ਵੱਲੋਂ ਕਿਹਾ ਗਿਆ ਹੋਵੇ ਕਿ ਜਾਂ ਤਾਂ ਬੀਜੇਪੀ ਚੁਣ ਲਵੋ ਜਾਂ ਫਿਰ ਜੇਲ੍ਹ ਜਾਣ ਲਈ ਤਿਆਰ ਹੋ ਜਾਵੋ ਪਰ ਉਨ੍ਹਾਂ ਨੇ ਬੀਜੇਪੀ ਜੁਆਇਨ ਕਰਨੀ ਜ਼ਿਆਦਾ ਬਿਹਤਰ ਸਮਝੀ।

ਉਨ੍ਹਾਂ ਕਿਹਾ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਬੀਜੇਪੀ ਆਪਣੇ ਹੱਥਾਂ ਵਿੱਚ ਲੈ ਲਵੇ ਪਰ ਇਸ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ, ਸਿੱਖਾਂ ਹੀ ਹੋਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਗਜੀਤ ਡੱਲੇਵਾਲ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਹੋਈ ਸੁਣਵਾਈ, SC ਨੇ ਮੰਗੀ ਡੱਲੇਵਾਲ ਦੀ ਮੈਡੀਕਲ ਰਿਪੋਰਟ

ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਕਿਸਾਨੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ...

ਨਹੀਂ ਰਹੇ ਬਾਪੂ ਸੂਰਤ ਸਿੰਘ ਖ਼ਾਲਸਾ, ਅਮਰੀਕਾ ’ਚ ਲਏ ਆਖਰੀ ਸਾਹ

 ਬੰਦੀ ਸਿੰਘਾਂ ਦੀ ਰਿਹਾਈ ਲਈ 8 ਸਾਲ ਭੁੱਖ ਹੜਤਾਲ ਰੱਖਣ ਵਾਲੇ ਬਾਪੂ ਸੂਰਤ ਸਿੰਘ...

ਅੰਮ੍ਰਿਤਪਾਲ ਦੀ ਸਿਆਸੀ ਪਾਰਟੀ ਦਾ ਐਲਾਨ , ਨਾਂਅ ਰੱਖਿਆ ‘ਅਕਾਲੀ ਦਲ ਵਾਰਿਸ ਪੰਜਾਬ ਦੇ’

 ਸ੍ਰੀ ਮੁਕਤਸਰ ਸਾਹਿਬ ਵਿਖੇ ਅੰਮ੍ਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਦੇ ਨਾਂਅ ਦਾ ਐਲਾਨ ਕਰ...

ਅੰਮ੍ਰਿਤਸਰ ਦੇ ਸਾਹਿਬਜ਼ਾਦਾ ਜੁਝਾਰ ਐਵਨਿਊ ‘ਚ ਹੋਇਆ ਧਮਾਕਾ, ਪੁਲਿਸ ਦਾ ਦਾਅਵਾ- ਬੋਤਲ ਟੁੱਟਣ ਦੀ ਸੀ ਅਵਾਜ਼ 

ਗੁਰੂ ਨਗਰੀ ਅੰਮ੍ਰਿਤਸਰ ਵਿਖੇ ਬੀਤੇ ਕੁਝ ਸਮੇਂ ਤੋਂ ਲਗਾਤਾਰ ਧਮਾਕੇ ਦੀਆਂ ਖਬਰਾਂ ਸਾਹਮਣੇ ਆ...

ਮਹਾਕੁੰਭ ‘ਚ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ, ਜਲੰਧਰ ਕੈਂਟ ਸਣੇ 3 ਸਟੇਸ਼ਨਾਂ ਤੋਂ ਨਿਕਲੇਗੀ ਸਪੈਸ਼ਲ ਟ੍ਰੇਨ

 ਮਹਾਕੁੰਭ 2025 ਦੀ ਸ਼ੁਰੂਆਤ ਦਾ ਪਹਿਲਾ ਦਿਨ ਸੀ, ਇਸ ਦੌਰਾਨ ਲਗਭਗ ਡੇਢ ਕਰੋੜ ਸ਼ਰਧਾਲੂਆਂ...

MP ਅੰਮ੍ਰਿਤਪਾਲ ਦੀ ਪਾਰਟੀ ਦਾ ਅੱਜ ਹੋਵੇਗਾ ਐਲਾਨ, ਅਕਾਲੀ ਦਲ ਲਈ ਵੱਡੀ ਚੁਣੌਤੀ

ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਖਡੂਰ ਸਾਹਿਬ ਸੀਟ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ...

ਮਾਘੀ ਮੇਲੇ ‘ਤੇ ਸ੍ਰੀ ਮੁਕਤਸਰ ਸਾਹਿਬ ਜਾਣ ਵਾਲਿਆਂ ਲਈ ਅਹਿਮ ਖ਼ਬਰ, ਰੂਟ ਪਲਾਨ ਜਾਰੀ

ਲੋਹੜੀ ਤੋਂ ਇੱਕ ਦਿਨ ਬਾਅਦ ਮਾਘੀ ਦਾ ਤਿਓਹਾਰ ਮਨਾਇਆ ਜਾਂਦਾ ਹੈ। ਇਸ ਤਿਓਹਾਰ ਦਾ ਆਪਣਾ...

ਸ਼ੰਭੂ-ਖਨੌਰੀ ਮੋਰਚੇ ਦੇ ਆਗੂਆਂ ਤੇ SKM ਦੀ ਪਾਤੜਾਂ ‘ਚ ਹੋਈ ਮੀਟਿੰਗ, ਇੱਕ-ਦੂਜੇ ਖਿਲਾਫ਼ ਬਿਆਨਬਾਜ਼ੀ ‘ਤੇ ਰੋਕ

ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਪਿਛਲੇ 11 ਮਹੀਨਿਆਂ ਤੋਂ ਅੰਦੋਲਨ ਕਰ ਰਹੇ...

ਆਮ ਲੋਕਾਂ ਤੇ ਪੈ ਸਕਦੀ ਮਹਿਗਾਈ ਦੀ ਇੱਕ ਹੋਰ ਮਾਰ, ਅਸਮਾਨੀ ਚੜੇ ਕਣਕ ਦੇ ਭਾਅ

ਦੇਸ਼ ਵਿਚ ਚੌਲਾਂ ਦਾ ਸਟਾਕ ਜਨਵਰੀ ‘ਚ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ...