ਸ਼ੁੱਕਰਵਾਰ ਸਵੇਰ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਪੰਜਾਬ ਮੁੱਖ ਮੰਤਰੀ ਚੰਨੀ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ । ਸੀ.ਐੱਮ ਚੰਨੀ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਅੱਜ ਕ੍ਰਾਂਤੀਕਾਰੀ ਦਿਨ ਹੈ ਕਿ ਸਿੱਧੂ ਮੂਸੇਵਾਲਾ ਆਮ ਜਿਹੇ ਪਰਿਵਾਰ ਵਿੱਚੋਂ ਉੱਠ ਕੇ ਇੱਕ ਵੱਡਾ ਕਲਾਕਾਰ ਬਣ ਗਿਆ ਅਤੇ ਜਿਸ ਦੇ ਇਕ ਗੀਤ ਅਤੇ ਨਾਮ ‘ਤੇ ਨੌਜਵਾਨ ਨੱਚ ਉੱਠਦੇ ਹਨ। ਵਿਆਹ-ਸ਼ਾਦੀ ਵਿੱਚ ਜਿਵੇਂ ਬੀਬੀਆਂ ਗਾਉਂਦੀਆਂ ਸਨ ਬੰਬੀਹਾ ਬੋਲੇ ਇੰਝ ਹੀ ਮੂਸੇਵਾਲੇ ਨੇ ਗਾਇਆ ਕਾਂਗਰਸ ਦਾ ਬੰਬੀਹਾ ਬੋਲੇ। ਪਰ ਉਧਰ ਸੁਨੀਲ ਜਾਖੜ ਵੱਲੋਂ ਇੱਕ ਟਵੀਟ ਕਰ ਸ਼ਬਦੀ ਹਮਲਾ ਕੀਤਾ ਗਿਆ ਹੈ।
ਸੁਨੀਲ ਜਾਖੜ ਨੇ ਟਵੀਟ ਕਰਦਿਆਂ ਕਿਹਾ ਕਿ ਗੈਂਗਸਟਰ ਵਰਕਰਾਂ ਵਿਚ ਬਦਲ ਜਾਂਦੇ ਹਨ, ਫਿਰ ਸਿਆਸਤਦਾਨਾਂ ਨੂੰ ਪੋਲ ਪਾਰਟੀਆਂ ਦੁਆਰਾ ਖੁੱਲ੍ਹੇਆਮ ਪੇਸ਼ ਕੀਤਾ ਜਾਂਦਾ ਹੈ। ਪਰ ਪੰਜਾਬ ਆਪਣੀ ਮਿਹਨਤ ਦੀ ਕਮਾਈ ਨੂੰ ਵੋਟਾਂ ਲਈ ਵੇਚਣ ਦੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰਦਾ ਹੈ। ‘ਆਪ’ ਨੇ 2017 ਵਿਚ ਇਸ ਨੂੰ ਮੁਸ਼ਕਲ ਤਰੀਕੇ ਨਾਲ ਸਿੱਖਿਆ। ਕਲ ਦੇ ਕਥਨ ਤੋਂ ਪਤਾ ਚੱਲਦਾ ਹੈ ਕਿ ਕੁਝ ਲੋਕਾਂ ਨੇ ਹੁਣ ਤੱਕ ਸਬਕ ਨਹੀਂ ਸਿੱਖਿਆ ਹੈ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਬਹੁਤ ਹੀ ਵਡਭਾਗਾ ਦਿਨ ਹੈ ਕਿ ਕਾਂਗਰਸ ਪਾਰਟੀ ‘ਚ ਸਿੱਧੂ ਮੂਸੇਵਾਲਾ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨਾਲ ਵੀ ਸਿੱਧੂ ਮੂਸੇਵਾਲਾ ਦੀ ਮੀਟਿੰਗ ਕਰਵਾਈ ਜਾਵੇਗੀ।