June 18, 2024, 10:57 am
----------- Advertisement -----------
HomeNewsਰੇਲ ਮੁਸਾਫਰਾਂ ਲਈ ਖੁਸ਼ਖਬਰੀ! ਹੁਣ ਤੁਸੀ ਵੀ ਕਿਰਾਏ 'ਤੇ ਲੈ ਕੇ ਚਲਾ...

ਰੇਲ ਮੁਸਾਫਰਾਂ ਲਈ ਖੁਸ਼ਖਬਰੀ! ਹੁਣ ਤੁਸੀ ਵੀ ਕਿਰਾਏ ‘ਤੇ ਲੈ ਕੇ ਚਲਾ ਸਕਦੇ ਹੋ ਟ੍ਰੇਨ

Published on

----------- Advertisement -----------

ਭਾਰਤੀ ਰੇਲਵੇ (Indian Railways) ਨੇ ਮੰਗਲਵਾਰ ਨੂੰ ਵੱਡਾ ਫੈਸਲਾ ਲਿਆ ਹੈ, ਜਿਸ ਤਹਿਤ ਕੋਈ ਵੀ ਸੂਬਾ ਸਰਕਾਰ ਜਾਂ ਕੰਪਨੀ ਕਿਰਾਏ ‘ਤੇ ਰੇਲ ਗੱਡੀਆਂ ਲੈ ਸਕਦੀ ਹੈ।ਇਸ ਨਵੀਂ ਯੋਜਨਾ ਤਹਿਤ ਕੋਈ ਵੀ ਰਾਜ ਜਾਂ ਵਿਅਕਤੀ ਟ੍ਰੇਨ ਕਿਰਾਏ ‘ਤੇ ਲੈ ਸਕਦਾ ਹੈ। ਇਨ੍ਹਾਂ ਟ੍ਰੇਨਾਂ ਦਾ ਨਾਂ ‘ਭਾਰਤ ਗੌਰਵ ਟ੍ਰੇਨ’ (Bharat Gaurav Train) ਰੱਖਿਆ ਗਿਆ ਹੈ। ਹਾਲਾਂਕਿ, ਇਸ ਯੋਜਨਾ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਤੇ ਰੇਲਵੇ ਇਸ ਦੇ ਬਦਲੇ ਉਨ੍ਹਾਂ ਤੋਂ ਘੱਟੋ-ਘੱਟ ਕਿਰਾਇਆ ਵਸੂਲੇਗਾ।ਰੇਲਵੇ ਇਸ ਸੇਵਾ ਲਈ ਘੱਟੋ-ਘੱਟ ਚਾਰਜ ਲਵੇਗਾ।

ਇਸ ਯੋਜਨਾ ਦੇ ਤਹਿਤ ਰੇਲਵੇ ਦੁਆਰਾ 3333 ਕੋਚ ਯਾਨੀ 190 ਟ੍ਰੇਨਾਂ ਦੀ ਪਛਾਣ ਕੀਤੀ ਗਈ ਹੈ।ਰੇਲਵੇ ਨੇ ਇਸ ਲਈ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਨੂੰ ਚੰਗਾ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ। ਰੇਲਵੇ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਭਾਰਤ ਗੌਰਵ ਟ੍ਰੇਨਾਂ ਨੂੰ ਪ੍ਰਾਈਵੇਟ ਸੈਕਟਰ ਤੇ ਆਈਆਰਸੀਟੀਸੀ ਦੋਵਾਂ ਦੁਆਰਾ ਚਲਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ ਦਾ ਕਿਰਾਇਆ ਟੂਰ ਆਪਰੇਟਰ ਵੱਲੋਂ ਤੈਅ ਕੀਤਾ ਜਾਵੇਗਾ। ਇਹ ਟ੍ਰੇਨਾਂ ਭਾਰਤ ਦੀ ਸੰਸਕ੍ਰਿਤੀ ਤੇ ਵਿਰਾਸਤ ਨੂੰ ਦਰਸਾਉਂਦੀ ਥੀਮ ‘ਤੇ ਆਧਾਰਤ ਹੋਣਗੀਆਂ।ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਟਰੇਨਾਂ ਲਈ ਅਰਜ਼ੀਆਂ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ‘ਚ ਏ.ਸੀ., ਨਾਨ-ਏ.ਸੀ., ਹਰ ਤਰ੍ਹਾਂ ਦੀਆਂ ਟਰੇਨਾਂ ਸ਼ਾਮਲ ਹੋਣਗੀਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੂੰ ਮਿਲੇਗੀ ਤਰੱਕੀ: 150 ਅਧਿਆਪਕ ਦਸੰਬਰ ਵਿੱਚ ਹੋਣਗੇ ਰਿਟਾਇਰ

738 ਅਧਿਆਪਕਾਂ ਨੂੰ ਮਿਲੇਗੀ ਤਰੱਕੀ ਚੰਡੀਗੜ੍ਹ, 18 ਜੂਨ 2024 - ਚੰਡੀਗੜ੍ਹ ਸਿੱਖਿਆ ਵਿਭਾਗ ਲਗਭਗ 11...

ਪੁੱਤ ਨੇ ਮਾਂ ਦੇ ਪ੍ਰੇਮੀ ਨੂੰ ਕੁਹਾੜੀ ਨਾਲ ਵੱਢਿਆ: ਮਾਂ ਆਪਣੀ ਜਾਨ ਬਚਾ ਕੇ ਭੱਜੀ

ਅਬੋਹਰ, 18 ਜੂਨ 2024 - ਅਬੋਹਰ 'ਚ ਪੁੱਤ ਵੱਲੋਂ ਕੁਹਾੜੀ ਨਾਲ ਆਪਣੀ ਮਾਂ ਦੇ...

ਭਾਰਤ ਨੇ ਯੂਕਰੇਨ ਸ਼ਾਂਤੀ ਸੰਮੇਲਨ ‘ਤੇ ਦਸਤਖਤ ਨਹੀਂ ਕੀਤੇ: ਮੁੜ ਪੱਛਮੀ ਦੇਸ਼ਾਂ ਦੇ ਦਬਾਅ ਹੇਠ ਨਹੀਂ ਆਇਆ ਦੇਸ਼

ਸਾਂਝੇ ਬਿਆਨ 'ਤੇ 7 ਦੇਸ਼ਾਂ ਨੇ ਦੂਰੀ ਬਣਾਈ ਨਵੀਂ ਦਿੱਲੀ, 18 ਜੂਨ 2024 - ਯੂਕਰੇਨ...

ਅੱਜ ਪ੍ਰਧਾਨ ਮੰਤਰੀ ਮੋਦੀ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਜਾਰੀ

ਪੀਐਮ ਮੋਦੀ ਅੱਜ ਇਸ ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਕ੍ਰਿਸ਼ੀ ਸਾਖੀਆਂ ਦਾ ਵੀ ਸਨਮਾਨ...

ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਹੀਟ ਵੇਵ ਅਲਰਟ ਜਾਰੀ, 13 ਸ਼ਹਿਰਾਂ ਦਾ ਤਾਪਮਾਨ 44 ਡਿਗਰੀ ਤੋਂ ਪਾਰ

40KM/H ਦੀ ​​ਰਫ਼ਤਾਰ ਨਾਲ ਚੱਲਣਗੀਆਂ ਗਰਮ ਹਵਾਵਾਂ 13 ਸ਼ਹਿਰਾਂ ਦਾ ਤਾਪਮਾਨ 44 ਤੋਂ ਪਾਰ, ਬਠਿੰਡਾ...

ਪੰਜਾਬ ਦਾ ਲਾਡੋਵਾਲ ਟੋਲ ਪਲਾਜ਼ਾ ਅੱਜ ਤੀਜੇ ਦਿਨ ਵੀ ਰਹੇਗਾ ਫਰੀ

ਲਾਡੋਵਾਲ, 18 ਜੂਨ 2024 - ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ...

NRI ਜੋੜੇ ਦੀ ਕੁੱਟਮਾਰ ਦਾ ਮਾਮਲਾ: ਹਿਮਾਚਲ ਦੇ DGP ਨੇ ਕੰਗਣਾ ਕੁਨੈਕਸ਼ਨ ਤੋਂ ਕੀਤਾ ਇਨਕਾਰ

ਚੰਡੀਗੜ੍ਹ, 18 ਜੂਨ 2024 - ਹਿਮਾਚਲ ਦੇ ਚੰਬਾ ਵਿੱਚ ਪੰਜਾਬ ਦੇ ਇੱਕ ਐਨਆਰਆਈ ਜੋੜੇ...