February 22, 2024, 12:38 pm
----------- Advertisement -----------
HomeNewsNational-Internationalਵਿਦੇਸ਼ ਜਾਣ ਦੇ ਚਾਹਵਾਨ ਥੋੜਾ ਧਿਆਨ ਨਾਲ ਪੜਨ ਇਹ ਖਬਰ

ਵਿਦੇਸ਼ ਜਾਣ ਦੇ ਚਾਹਵਾਨ ਥੋੜਾ ਧਿਆਨ ਨਾਲ ਪੜਨ ਇਹ ਖਬਰ

Published on

----------- Advertisement -----------

ਲੋਕਾਂ ਨੂੰ ਵਰਕ ਪਰਮਿਟ ‘ਤੇ ਵਿਦੇਸ਼ ਭੇਜਣ ਦੇ ਨਾਂ ’ਤੇ ਹੁਣ ਸ਼ਾਤਰ ਠੱਗ ਕਈ ਤਰੀਕੇ ਅਪਨਾ ਮਾਸੂਮ ਲੋਕਾਂ ਨਾਲ ਜਾਅਲਸਾਜ਼ੀਆਂ ਕਰ ਰਹੇ ਹਨ। ਹਕੀਕਤ ਇਹ ਹੈ ਕਿ ਫਗਵਾੜਾ ’ਚ ਕੁਝ ਇਕ ਥਾਵਾਂ ’ਤੇ ਕਥਿਤ ਤੌਰ ’ਤੇ ਬਿਨਾਂ ਕਿਸੇ ਸਰਕਾਰੀ ਲਾਈਸੈਂਸ ਦੇ ਆਪਣੇ ਦਫ਼ਤਰ ਖੋਲ੍ਹ ਕੇ ਬੈਠੇ ਕੁਝ ਸ਼ਾਤਰ ਠੱਗ ਇੰਨੇ ਚਲਾਕ ਅਤੇ ਮਾਹਿਰ ਹਨ ਕਿ ਉਹ ਲੋਕਾਂ ਨੂੰ ਇਸ ਤਰੀਕੇ ਨਾਲ ਆਪਣੇ ਸ਼ਬਦਾਂ ਦੇ ਮਿੱਠੜੇ ਮੱਕੜ ਜਾਲ ’ਚ ਫਸਾਉਂਦੇ ਹਨ ਕਿ ਠੱਗੀ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਨੂੰ ਪਤਾ ਹੀ ਨਹੀਂ ਚਲਦਾ ਹੈ ਕਿ ਉਹ ਠੱਗੀ ਦਾ ਸ਼ਿਕਾਰ ਬਣ ਰਿਹਾ ਹੈ ਅਤੇ ਜਦ ਤੱਕ ਉਸ ਨੂੰ ਇਹ ਪਤਾ ਚਲਦਾ ਹੈ ਤਦ ਤਕ ਇਹ ਸ਼ਾਤਰ ਠੱਗ ਆਪਣਾ ਖੇਡ ਖੇਡਦੇ ਹੋਏ, ਉਸ ਪਾਸਿਓਂ ਮੋਟੀਆਂ ਰਕਮਾਂ ਡਕਾਰ ਚੁੱਕੇ ਹੁੰਦੇ ਹਨ।

ਪਿਛਲੇ ਕਾਫ਼ੀ ਸਮੇਂ ਤੋਂ ਪੁਲਸ ਵੱਲੋਂ ਇਹੋ ਜਿਹੇ ਕਈ ਫਰਜ਼ੀ ਟ੍ਰੈਵਲ ਏਜੰਟਾਂ ਖ਼ਿਲਾਫ਼ ਧੋਖਾਧੇਹੀ ਦੇ ਅਣਗਿਣਤ ਮਾਮਲੇ ਵੀ ਦਰਜ ਕੀਤੇ ਜਾ ਚੁੱਕੇ ਹਨ ਅਤੇ ਜ਼ਿਲ੍ਹਾ ਪੁਲਸ ਵੱਲੋਂ ਇਨ੍ਹਾਂ ਖ਼ਿਲਾਫ਼ ਲਗਾਤਾਰ ਪੁਲਸ ਐਕਸ਼ਨ ਹੋ ਰਿਹਾ ਹੈ ਪਰ ਹਕੀਕਤ ਇਹ ਵੀ ਹੈ ਕਿ ਜਾਅਲਸਾਜ਼ੀ ਅਤੇ ਕਈ ਤਰੀਕੇ ਅਪਣਾਉਂਦੇ ਹੋਏ ਠੱਗੀਆਂ ਮਾਰਨ ਵਾਲੇ ਇਹ ਸ਼ਾਤਰ ਠੱਗ ਨਿੱਤ ਨਵੇਂ ਦਿਨ ਨਵਾਂ ਤਰੀਕਾ ਅਪਣਾ ਲੋਕਾਂ ਨੂੰ ਆਪਣੇ ਜਾਲ ’ਚ ਫਸਾਉਣ ਲਈ ਕਾਮਯਾਬ ਹੋ ਜਾਂਦੇ ਹਨ। ਧੋਖੇਦਹੀ ਦੀ ਇਹ ਖੇਡ ਖੋਡਣੀ ਇਨ੍ਹਾਂ ਫਰਜ਼ੀ ਟ੍ਰੈਵਲ ਏਜੰਟਾਂ ਦਾ ਕਿੱਤਾ ਬਣ ਚੁੱਕਿਆ ਹੈ ਅਤੇ ਇਹ ਇਕ ਕਿਰਾਏ ਦੇ ਦਫ਼ਤਰ ਤੋਂ ਦੂਜੇ ਕਿਰਾਏ ਦੇ ਦਫ਼ਤਰ ’ਚ ਜਾ ਕੇ ਉੱਥੇ ਨਵਾਂ ਸਟਾਫ਼ ਰੱਖ ਕੇ ਆਪਣੀਆਂ ਜਾਅਲਸਾਜ਼ੀਆਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ।ਇਸ ਤਰ੍ਹਾਂ ਦਾ ਇਕ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ’ਚ ਉਸ ਵੇਲੇ ਸਾਹਮਣੇ ਆਇਆ ਜਦੋਂ ਜਲੰਧਰ ਦੀ ਇਕ ਮਹਿਲਾ ਨੇ ਆਪਣੇ ਬੇਟੇ ਨੂੰ ਕੈਨੇਡਾ ਭੇਜਣ ਦੀ ਚਾਹਤ ਨਾਲ ਫਗਵਾੜਾ ਦੇ ਇਕ ਕਥਿਤ ਟ੍ਰੈਵਲ ਏਜੰਟ ਨਾਲ ਸੰਪਰਕ ਕੀਤਾ।

ਸਬੰਧਤ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਇਸ ਤੋਂ ਬਾਅਦ ਉਸ ਕਥਿਤ ਟ੍ਰੈਵਲ ਏਜੰਟ ਦੇ ਝਾਂਸੇ ’ਚ ਆ ਕੇ ਉਸ ਨੇ ਕੁਝ ਰਕਮ ਆਨਲਾਈਨ ਟਰਾਂਸਫਰ ਵੀ ਕਰ ਦਿੱਤੀ ਪਰ ਜਦ ਕਾਫ਼ੀ ਸਮਾਂ ਬੀਤ ਗਿਆ ਅਤੇ ਉਸ ਦੇ ਹੱਥ ਪੱਲੇ ਕੁਝ ਵੀ ਨਹੀਂ ਆਇਆ ਤਾਂ ਉਸ ਨੇ ਸਬੰਧਤ ਟ੍ਰੈਵਲ ਏਜੰਟ ਦੇ ਦਫ਼ਤਰ ਪਹੁੰਚ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਦਫ਼ਤਰ ਖੋਲ੍ਹ ਕੇ ਬੈਠੇ ਕੁਝ ਲੋਕਾਂ ਤੂੰ ਜਦੋਂ ਜਾਣਕਾਰੀ ਹਾਸਲ ਕੀਤੀ ਤਾਂ ਉਸ ਨੂੰ ਪਤਾ ਚੱਲਿਆ ਕਿ ਜੋ ਕੁਝ ਉਸ ਕਥਿਤ ਟਰੈਵਲ ਏਜੰਟ ਨੇ ਉਸ ਨੂੰ ਕਿਹਾ ਸੀ ਇਹੋ ਜਿਹਾ ਕੁਝ ਵੀ ਨਹੀਂ ਹੈ। ਸਬੰਧਤ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਦੀ ਜਾਣਕਾਰੀ ਫਗਵਾੜਾ ਦੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਬਤੌਰ ਸ਼ਿਕਾਇਤ ਦਿੱਤੀ ਹੈ ਪਰ ਉਸ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਹਾਲੇ ਤੱਕ ਸਵਾਏ ਕੋਰੇ ਲਾਰਿਆਂ ਅਤੇ ਭਰੋਸਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ ਗਿਆ ਹੈ? ਜਦਕਿ ਉਹ ਆਪਣੇ ਨਾਲ ਹੋਈ ਇਸ ਕਥਿਤ ਜਾਅਲਸਾਜ਼ੀ ਦੀ ਸਾਰੀ ਪੋਲ ਇਸ ਲਈ ਖੋਲ੍ਹਣਾ ਚਾਹੁੰਦੀ ਸੀ ਤਾਂ ਕਿ ਹੋਰ ਲਓ ਇਹੋ ਜਿਹੇ ਫਰਜ਼ੀ ਟ੍ਰੈਵਲ ਏਜੰਟਾਂ ਦੇ ਹੱਥੇ ਚਡ਼੍ਹ ਧੋਖਾਦੇਹੀ ਦਾ ਸ਼ਿਕਾਰ ਨਾ ਬਣਨ। ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ ਸਾਕ ਵਾਪਰੀ ਸਾਰੀ ਹਕੀਕਤ ਦੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਰਕਾਰੀ ਹੈਲਪਲਾਈਨ ਨੰਬਰ 112 ’ਤੇ ਵੀ ਬਤੌਰ ਸ਼ਿਕਾਇਤ ਦਰਜ ਕਰਵਾਈ ਹੋਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੋਸ਼ਲ ਮੀਡੀਆ ਐਕਸ ਨੇ SGPC ਦੀਆਂ ਦੋ ਪੋਸਟਾਂ ਰੋਕੀਆਂ, ਪ੍ਰਧਾਨ ਧਾਮੀ ਨੇ ਸਾਈਬਰ ਸੁਰੱਖਿਆ ਡਿਵੀਜ਼ਨ ਦੇ ਸਕੱਤਰ ਤੋਂ ਮੰਗਿਆ ਸਪੱਸ਼ਟੀਕਰਨ

ਅੰਮ੍ਰਿਤਸਰ, 22 ਫਰਵਰੀ 2024 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਦੋ ਪੋਸਟਾਂ ਭਾਰਤ...

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਘਰ ‘ਤੇ ਸੀਬੀਆਈ ਦਾ ਛਾਪਾ, 300 ਕਰੋੜ ਰੁਪਏ ਦੀ ਰਿਸ਼ਵਤ ਦਾ ਮਾਮਲਾ

ਨਵੀਂ ਦਿੱਲੀ, 22 ਫਰਵਰੀ 2024 - ਸੀਬੀਆਈ ਨੇ ਅੱਜ (22 ਫਰਵਰੀ) ਸਾਬਕਾ ਰਾਜਪਾਲ ਸੱਤਿਆਪਾਲ...

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਕਈ ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

ਚੰਡੀਗੜ੍ਹ, 22 ਫਰਵਰੀ, 2024: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ 22 ਫਰਵਰੀ ਨੂੰ ਸਵੇਰੇ...

ਕਿਸਾਨਾਂ ਦੇ ਸੰਘਰਸ਼ ਵਿਚਾਲੇ PM ਮੋਦੀ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ

ਨਵੀਂ ਦਿੱਲੀ, 22 ਫਰਵਰੀ 2024 - ਹਰਿਆਣਾ-ਪੰਜਾਬ ਬਾਰਡਰ ’ਤੇ ਚਲ ਰਹੇ ਕਿਸਾਨਾਂ ਦੇ ਸੰਘਰਸ਼...

ਪੰਧੇਰ ਨੇ ਹਰਿਆਣਾ ਪੁਲਿਸ ਫਾ+ਇਰਿੰਗ ਦੀ ਫੋਟੋ ਕੀਤੀ ਸਾਂਝੀ

ਖਨੌਰੀ ਬਾਰਡਰ, 22 ਫਰਵਰੀ 2024 - ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਚੱਲ...

ਹਰਿਆਣਾ ਦੇ 7 ਜ਼ਿਲ੍ਹਿਆਂ ‘ਚ ਇੰਟਰਨੈੱਟ ‘ਤੇ ਪਾਬੰਦੀ ਵਧਾਈ ਗਈ

ਚੰਡੀਗੜ੍ਹ, 22 ਫਰਵਰੀ 2024 - ਕਿਸਾਨ ਅੰਦੋਲਨ 11 ਫਰਵਰੀ ਤੋਂ ਹਰਿਆਣਾ ਦੇ ਬਾਰਡਰ 'ਤੇ...

ਖਨੌਰੀ ਬਾਰਡਰ ‘ਤੇ ਸ਼ੁਭਕਰਨ ਦੀ ਮੌ+ਤ ਮਾਮਲਾ: ਦੋਸ਼ੀ ਅਫਸਰਾਂ ਖਿਲਾਫ ਹੋਵੇਗੀ ਕਾਰਵਾਈ – CM ਮਾਨ

ਚੰਡੀਗੜ੍ਹ, 22 ਫਰਵਰੀ 2024 - ਖਨੌਰੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਹਰਿਆਣਾ ਪੁਲਿਸ ਦੀ...

ਕੇਂਦਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਪੁਲ ਦਾ ਕੰਮ ਕਰਨਾ ਮੇਰਾ ਫਰਜ਼ ਹੈ – ਭਗਵੰਤ ਮਾਨ

ਕਿਸਾਨ ਅੰਦੋਲਨ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ...