December 1, 2023, 11:29 am
----------- Advertisement -----------
HomeNewsNational-Internationalਸਕੂਲੀ ਵਿਦਿਆਰਥੀ ਫੀਸ ਨਾ ਦੇ ਸਕਣ ਤੇ ਵੀ ਦੇ ਸਕਦੇ ਹਨ ਪੇਪਰ...

ਸਕੂਲੀ ਵਿਦਿਆਰਥੀ ਫੀਸ ਨਾ ਦੇ ਸਕਣ ਤੇ ਵੀ ਦੇ ਸਕਦੇ ਹਨ ਪੇਪਰ : ਹਾਈਕੋਰਟ

Published on

----------- Advertisement -----------

ਸਟੂਡੈਂਟਸ ਪੇਰੈਂਟਸ ਐਸੋਸੀਏਸ਼ਨ ਨੇ ਪਟੀਸ਼ਨ ਦਾਇਰ ਕਰ ਕੋਰੋਨਾ ਕਾਲ ਦੌਰਾਨ ਫੀਸ ਨਾ ਦੇ ਸਕੇ ਵਿਦਿਆਰਥੀਆਂ ਨੂੰ ਪ੍ਰੀਖਿਆ ਵਿਚ ਨਾ ਬੈਠਣ ਦੇ ਰਹੇ ਸਕੂਲਾਂ ਦੇ ਸੰਚਾਲਕਾਂ ਖ਼ਿਲਾਫ਼ ਹਾਈ ਕੋਰਟ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ. ਇਸ ਦੌਰਾਨ  ਹਾਈ ਕੋਰਟ  ਨੇ ਵਾਧੂ ਫ਼ੀਸਾਂ ਵਸੂਲ ਰਹੇ  ਸਕੂਲਾਂ ਦੇ ਸੰਚਾਲਕਾਂ ਖ਼ਿਲਾਫ਼ ਸਰਕਾਰ ਨੂੰ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ . ਉਹਨਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਫੀਸ ਨਾ ਦੇ ਸਕੇ ਵਿਦਿਆਰਥੀਆਂ ਨੂੰ ਪ੍ਰੀਖਿਆ ਵਿਚ ਨਾ ਬੈਠਣ ਦੇ ਰਹੇ ਸਕੂਲਾਂ ਦੇ ਸੰਚਾਲਕਾਂ ਖ਼ਿਲਾਫ਼  ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਹੁਕਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਟੂਡੈਂਟਸ ਪੇਰੈਂਟਸ ਐਸੋਸੀਏਸ਼ਨ ਦੀ ਪਟੀਸ਼ਨ ’ਤੇ ਜਸਟਿਸ ਸੁਧੀਰ ਮਿੱਤਲ ਨੇ ਦਿੱਤੇ ਹਨ।

ਪਟੀਸ਼ਨਰ ਨੇ ਦਲੀਲ ਦਿੱਤੀ ਸੀ ਕਿ ਨਿੱਜੀ ਸਕੂਲਾਂ ਵੱਲੋਂ ਟਿਊਸ਼ਨ ਅਤੇ ਹੋਰ ਫੀਸ ਵਧਾਉਣ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੋਈ ਹੈ ਅਤੇ 16 ਦਸੰਬਰ ਨੂੰ ਸੁਣਵਾਈ ਤੈਅ ਹੈ। ਇਸ ਵਿਚ ਪ੍ਰਤੀਵਾਦੀ ਸਕੂਲ ਨੇ ਸਕੂਲ ਪ੍ਰੀਖਿਆ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ ਪਰ ਜਿਹੜੇ ਬੱਚਿਆਂ ਦੀ ਫੀਸ ਜਮ੍ਹਾ ਨਹੀਂ ਹੋਈ ਹੈ, ਉਨ੍ਹਾਂ ਨੂੰ ਪ੍ਰੀਖਿਆ ਵਿਚ ਨਹੀਂ ਬੈਠਣ ਦਿੱਤਾ ਜਾ ਰਿਹਾ ਹੈ।

ਹਾਈ ਕੋਰਟ ਨੂੰ ਦੱਸਿਆ ਗਿਆ ਕਿ ਕਈ ਪੱਧਰ ’ਤੇ ਇਹ ਹੁਕਮ ਜਾਰੀ ਹੋ ਚੁੱਕੇ ਹਨ ਕਿ ਕੋਈ ਵਿਦਿਆਰਥੀ ਫੀਸ ਨਹੀਂ ਜਮ੍ਹਾ ਕਰਵਾਉਂਦਾ ਤਾਂ ਪ੍ਰੀਖਿਆ ਦੇਣ ਤੋਂ ਉਸਨੂੰ ਨਹੀਂ ਰੋਕਿਆ ਜਾ ਸਕਦਾ ਪਰ ਸਕੂਲ ਪਾਲਣਾ ਨਹੀਂ ਕਰ ਰਹੇ ਹਨ। ਪਟੀਸ਼ਨਰ ਧਿਰ ਦੀ ਦਲੀਲ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਮਾਮਲੇ ਵਿਚ ਲਾਏ ਦੋਸ਼ਾਂ ਦੀ ਜਾਂਚ ਕਰੇ ਅਤੇ ਉਚਿਤ ਕਾਰਵਾਈ ਕਰੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਗਤਾਰ ਹਵਾਰਾ ਦੀ ਸਜ਼ਾ ‘ਤੇ ਫੈਸਲਾ ਅੱਜ: ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਹੋਵੇਗੀ ਸੁਣਵਾਈ

2005 'ਚ ਕੇਸ ਹੋਇਆ ਸੀ ਦਰਜ, ਦੇਸ਼ ਵਿਰੁੱਧ ਸਾਜ਼ਿਸ਼ ਰਚਣ ਦਾ ਮਾਮਲਾ ਹੈ ਚੰਡੀਗੜ੍ਹ, 1 ਦਸੰਬਰ...

5 ਸੂਬਿਆਂ ‘ਚ ਚੋਣਾਂ ਖ਼ਤਮ ਹੁੰਦਿਆਂ ਹੀ ਵਧੀਆਂ ਗੈਸ ਦੀਆਂ ਕੀਮਤਾਂ, ਮਹਿੰਗਾ ਹੋਇਆ LPG ਸਿਲੰਡਰ

ਮਹਿੰਗਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ, 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ 'ਚ 21...

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੀ-20 ਮੈਚ ਅੱਜ

ਛੱਤੀਸਗੜ੍ਹ ਦੇ ਸ਼ਹੀਦ ਵੀਰ ਨਰਾਇਣ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਰਾਏਪੁਰ 'ਚ ਸ਼ਾਮ 7 ਵਜੇ...

ਚੜ੍ਹਦੇ ਮਹੀਨੇ CM ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ, ਗੰਨੇ ਦੇ ਭਾਅ ‘ਚ ਕੀਤਾ ਵਾਧਾ…

ਚੰਡੀਗੜ੍ਹ, 1 ਦਸੰਬਰ 2023 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਸੰਬਰ ਦੇ...

5 ਰਾਜਾਂ ਦੇ ਚੋਣ ਸਰਵੇਖਣ: ਪੜ੍ਹੋ ਕੌਣ-ਕੌਣ ਬਣਾ ਰਿਹਾ ਸਰਕਾਰ ? ਚੋਣਾਂ ਦੇ ਨਤੀਜੇ 3 ਦਸੰਬਰ ਨੂੰ

ਰਾਜਸਥਾਨ-ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਛੱਤੀਸਗੜ੍ਹ-ਤੇਲੰਗਾਨਾ ਵਿੱਚ ਕਾਂਗਰਸ ਦੀ ਸਰਕਾਰ ਮਿਜ਼ੋਰਮ ਵਿੱਚ ਹੰਗ ਅਸੈਂਬਲੀ ਬਣਨ...

ਚੱਲਦੀ ਬੱਸ ‘ਚ ਅਚਾਨਕ ਲੱਗੀ ਭਿਆਨਕ ਅੱਗ, ਸਵਾਰੀਆਂ ਨੇ ਬੱਸ ‘ਚੋਂ ਛਾਲ ਮਾਰ ਕੇ ਬਚਾਈ ਜਾਨ

ਬਰਨਾਲਾ, 1 ਦਸੰਬਰ 2023 - ਬਰਨਾਲਾ ਬੱਸ ਸਟੈਂਡ ਤੋਂ ਕੁਝ ਦੂਰੀ 'ਤੇ ਬੱਸ ਸਟੈਂਡ...