March 4, 2026, 5:41 am
----------- Advertisement -----------
HomeNewsBreaking Newsਪੰਜਾਬ ਦੇ ਸੀਨੀਅਰ ਕਾਂਸਟੇਬਲ ਨੇ ਕੈਨੇਡਾ 'ਚ ਜਿੱਤਿਆ ਸੋਨ ਤਗਮਾ: ਵਿਸ਼ਵ ਪੁਲਿਸ...

ਪੰਜਾਬ ਦੇ ਸੀਨੀਅਰ ਕਾਂਸਟੇਬਲ ਨੇ ਕੈਨੇਡਾ ‘ਚ ਜਿੱਤਿਆ ਸੋਨ ਤਗਮਾ: ਵਿਸ਼ਵ ਪੁਲਿਸ ਖੇਡਾਂ ਵਿੱਚ ਜੈਵਲਿਨ ਥਰੋਅ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Published on

----------- Advertisement -----------
  • ਪਰਿਵਾਰ ਨੇ ਮਨਾਇਆ ਜਸ਼ਨ

ਫਾਜ਼ਿਲਕਾ, 5 ਅਗਸਤ 2023 – ਪੰਜਾਬ ਪੁਲਸ ਦੇ ਸੀਨੀਅਰ ਕਾਂਸਟੇਬਲ ਲਖਵਿੰਦਰ ਸਿੰਘ ਨੇ ਕੈਨੇਡਾ ‘ਚ ਹੋ ਰਹੀਆਂ ਵਿਸ਼ਵ ਪੁਲਿਸ ਖੇਡਾਂ ਵਿੱਚ ਸੋਨ ਤਮਗਾ ਜਿੱਤ ਕੇ ਪੰਜਾਬ ਅਤੇ ਆਪਣੇ ਮਹਿਕਮੇ ਦਾ ਨਾਂ ਰੌਸ਼ਨ ਕੀਤਾ ਹੈ।

ਲਖਵਿੰਦਰ ਸਿੰਘ ਇਸ ਸਮੇਂ ਫਾਜ਼ਿਲਕਾ ਦੀ ਅਦਾਲਤ ਵਿਚ ਬਤੌਰ ਨਾਇਬ ਅਦਾਲਤ ਵਿਚ ਸੇਵਾ ਨਿਭਾਅ ਰਿਹਾ ਹੈ। ਲਖਵਿੰਦਰ ਸਿੰਘ ਨੇ ਕੈਨੇਡਾ ਵਿੱਚ ਹੋਈਆਂ ਵਿਸ਼ਵ ਪੁਲਿਸ ਖੇਡਾਂ ਵਿੱਚ ਜੈਵਲਿਨ ਥ੍ਰੋਅ ਵਿੱਚ ਆਪਣੀ ਪ੍ਰਤਿਭਾ ਦਾ ਸਬੂਤ ਦਿੰਦਿਆਂ ਸੋਨ ਤਗਮਾ ਜਿੱਤ ਕੇ ਪੰਜਾਬ ਪੁਲਿਸ ਦਾ ਨਾਂ ਰੌਸ਼ਨ ਕੀਤਾ ਹੈ। ਉਸ ਦੀ ਇਸ ਕਾਮਯਾਬੀ ਕਾਰਨ ਜਿੱਥੇ ਪੰਜਾਬ ਪੁਲਿਸ ‘ਚ ਜਸ਼ਨ ਦਾ ਮਾਹੌਲ ਹੈ, ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ‘ਤੇ ਵੀ ਜਿੱਤ ਦੀ ਖੁਸ਼ੀ ਅਤੇ ਮਾਣ ਸਾਫ਼ ਨਜ਼ਰ ਆ ਰਿਹਾ ਹੈ।

ਲਖਵਿੰਦਰ ਨੂੰ ਵਧਾਈ ਦਿੰਦਿਆਂ ਐਸਐਸਪੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪੰਜਾਬ ਪੁਲਿਸ ਲਖਵਿੰਦਰ ਸਿੰਘ ਵਰਗੇ ਨੌਜਵਾਨਾਂ ਦਾ ਸਤਿਕਾਰ ਕਰਦੀ ਹੈ। ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਲਖਵਿੰਦਰ ਸਿੰਘ ਇਸੇ ਤਰ੍ਹਾਂ ਖੇਡਾਂ ਵਿੱਚ ਭਾਗ ਲੈ ਕੇ ਪੰਜਾਬ ਪੁਲਿਸ ਅਤੇ ਆਪਣੇ ਪਰਿਵਾਰ ਸਮੇਤ ਦੇਸ਼ ਦਾ ਨਾਮ ਰੌਸ਼ਨ ਕਰਦਾ ਰਹੇ। ਵਿਧਾਇਕ ਸੰਦੀਪ ਜਾਖੜ ਨੇ ਵੀ ਲਖਵਿੰਦਰ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਨ੍ਹਾਂ ਖੇਡਾਂ ਵਿੱਚ ਲਗਭਗ 70 ਦੇਸ਼ਾਂ ਦੇ ਖਿਡਾਰੀ ਭਾਗ ਲੈ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਰਕਾਰ ਨੇ ਹੋਲੇ ਮਹੱਲੇ ਲਈ ਭਾਰਤ ਦੀ ਪਹਿਲੀ ਹਰ ਮੌਸਮ ਲਈ ਅਨੁਕੂਲ ਸਥਾਈ ਟੈਂਟ ਸਿਟੀ ਕੀਤੀ ਸਥਾਪਤ

*ਚੰਡੀਗੜ੍ਹ, 2 ਮਾਰਚ 2026*:ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਨੇ ਅੱਜ ਸ੍ਰੀ ਆਨੰਦਪੁਰ...

ਪੰਜਾਬ ਨੂੰ ਨਾਗਰਿਕ-ਕੇਂਦ੍ਰਿਤ ਸੁਧਾਰਾਂ ਲਈ ਮਿਲਿਆ ਵੱਕਾਰੀ ‘ਡਿਜੀਟਲ ਐਕਸੀਲੈਂਸ ਐਵਾਰਡ’

*ਚੰਡੀਗੜ੍ਹ, 1 ਮਾਰਚ 2026*:ਨਾਗਰਿਕ-ਕੇਂਦ੍ਰਿਤ ਸੁਧਾਰਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਪਾਰਦਰਸ਼ਤਾ, ਕੁਸ਼ਲਤਾ ਅਤੇ ਜਨਤਕ...

ਯੁੱਧ ਨਸ਼ਿਆਂ ਵਿਰੁੱਧ ਤਹਿਤ 2025 ਵਿੱਚ 36,178 ਐਫ.ਆਈ.ਆਰ. ਦਰਜ, ਸਜ਼ਾ ਦਰ 88 ਫੀਸਦੀ ਤੱਕ ਵਧੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 2 ਮਾਰਚ 2026*:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਯੁੱਧ ਨਸ਼ਿਆਂ ਵਿਰੁੱਧ` ਮੁਹਿੰਮ...

‘ਆਪ’ ਸਰਕਾਰ ਅਧੀਨ ਪੰਜਾਬ ਮਾਲੀਆ ਵਿਕਾਸ ਵਿੱਚ ਚੋਟੀ ਦੇ 3 ਸੂਬਿਆਂ ਵਿੱਚ ਸ਼ਾਮਲ: ਹਰਪਾਲ ਸਿੰਘ ਚੀਮਾ

*ਚੰਡੀਗੜ੍ਹ, 3 ਮਾਰਚ 2026* :ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ...

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਝਟਕਾ, 18 ਆਗੂਆਂ ਨੇ ਛੱਡੇ ਅਹੁਦੇ

ਸਿਆਸੀ ਮੰਚ ‘ਤੇ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ ( ਪੁਨਰ...

ਕਰਨਲ ਬਾਠ ਕੁੱਟਮਾਰ ਮਾਮਲੇ ‘ਚ ਵਿਦੇਸ਼ ਭੱਜਣ ਦੀ ਫਿਰਾਕ ‘ਚ ਸੀ ਦੋਸ਼ੀ ਪੁਲਿਸ ਅਫ਼ਸਰ? ਕੋਰਟ ਨੇ ਜ਼ਬਤ ਕੀਤੇ ਪਾਸਪੋਰਟ

ਪਟਿਆਲਾ ਦੇ ਚਰਚਿਤ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ ਦੇ...