December 13, 2025, 12:30 pm
----------- Advertisement -----------
HomeNewsBreaking Newsਪੜ੍ਹੋ, ਸਿਮਰਨਜੀਤ ਮਾਨ ਦਾ IPS ਅਫ਼ਸਰ ਤੋਂ ਲੈ ਕੇ ਹੁਣ ਤੱਕ ਦਾ...

ਪੜ੍ਹੋ, ਸਿਮਰਨਜੀਤ ਮਾਨ ਦਾ IPS ਅਫ਼ਸਰ ਤੋਂ ਲੈ ਕੇ ਹੁਣ ਤੱਕ ਦਾ ਸਿਆਸੀ ਸਫ਼ਰ

Published on

----------- Advertisement -----------
  • ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਨੇ ਸਿਮਰਨਜੀਤ ਸਿੰਘ ਮਾਨ
  • ਸੰਗਰੂਰ ਜ਼ਿਮਨੀ ਚੋਣ ਜਿੱਤ ਲੋਕ ਸਭਾ ‘ਚ ਪਹੁੰਚੇ ਸਿਮਰਨਜੀਤ ਸਿੰਘ ਮਾਨ
  • ਵੱਡੀ ਲੀਡ ਨਾਲ ਜਿੱਤ ਹਾਸਿਲ ਕਰਕੇ ਸਿਮਰਨਜੀਤ ਸਿੰਘ ਮਾਨ ਨੇ ਕਾਇਮ ਕੀਤੀ ਮਿਸਾਲ
  • CM ਮਾਨ ਦੇ ਗੜ੍ਹ ‘ਚ ਸਿਮਰਨਜੀਤ ਸਿੰਘ ਮਾਨ ਨੇ ਗੱਡੇ ਜਿੱਤ ਦੇ ਝੰਡੇ
  • ਸਿਰਫ 22 ਵਰਿਆਂ ਦੀ ਉਮਰ ‘ਚ ਸਿਮਰਨਜੀਤ ਸਿੰਘ ਮਾਨ ਚੁਣੇ ਗਏ ਸਨ IPS
  • ਬਲੂ ਸਟਾਰ ਆਪ੍ਰੇਸ਼ਨ ਕਰਕੇ ਸਿਮਰਨਜੀਤ ਸਿੰਘ ਮਾਨ ਨੇ ਛੱਡੀ ਸੀ IPS ਦੀ ਨੌਕਰੀ
  • 1989 ‘ਚ ਤਰਨਤਾਰਨ ਤੇ 1999 ‘ਚ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਰਹਿ ਚੁੱਕੇ ਨੇ ਸਾਂਸਦ

ਚੰਡੀਗੜ੍ਹ, 26 ਜੂਨ 2022 – ਹਮੇਸ਼ਾ ਹੀ ਪੰਥਕ ਮੁੱਦਿਆਂ ਤੇ ਗੱਲ ਕਰਨ ਵਾਲੇ ਤੇ ਬੁਲੰਦ ਹੌਸਲੇ ਦੇ ਮਾਲਕ ਸਿਨਰਨਜੀਤ ਸਿੰਘ ਮਾਨ ਇਕ ਵਾਰ ਫਿਰ ਤੋਂ ਲੋਕ ਸਭਾ ਵਿੱਚ ਸੰਗਰੂਰ ਦੇ ਲੋਕਾਂ ਦੀ ਨੁਮਾਇੰਦਗੀ ਕਰਨਗੇ… ਜੀ ਹਾਂ ਇਸ ਸਮੇਂ ਸੰਗਰੂਰ ਲੋਕ ਸਭਾ ਜਿਮਨੀ ਚੋਣ ਦੇ ਮੁਕਾਬਲੇ ਵਿੱਚ ਉਤਰੇ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਸਾਰੇ ਵਿਰੋਧੀਆਂ ਨੂੰ ਮਾਤ ਦੇ ਦਿੱਤੀ ਹੈ.. ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਉਸ ਗੜ੍ਹ ਨੂੰ ਵੀ ਜਿੱਤ ਲਿਆ ਏ ਜਿਹੜਾ ਆਮ ਆਦਮੀ ਪਾਰਟੀ ਦਾ ਆਧਾਰ ਮੰਨਿਆ ਜਾਂਦਾ ਸੀ..
ਮਾਨ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਲੋਕ ਸਭਾ ਵਿੱਚ ਨੁਮਾਇੰਦਗੀ ਖਤਮ ਹੋ ਗਈ ਏ ਜਿਕਰਯੋਗ ਹੈ ਕਿ ਸੰਗਰੂਰ ਲੋਕ ਸਭਾ ਦੀ ਸੀਟ ਆਮ ਆਦਮੀ ਪਾਰਟੀ ਦੀ ਇਕਲੌਤੀ ਸੀਟ ਸੀ… ਇਸ ਜਿੱਤ ਨਾਲ ਭਗਵੰਤ ਮਾਨ ਦੀ ਸਾਖ ਨੂੰ ਵੀ ਧੱਕਾ ਲੱਗਿਆ ਹੈ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਆਪਣੀਆਂ ਨੀਤੀਆਂ ਤੇ ਮੁੜ ਵਿਚਾਰ ਕਰਨ ਲਈ ਮਜ਼ਬੂਰ ਹੋ ਗਈ ਏ..

ਇੱਥੇ ਇਹ ਵੀ ਦੱਸ ਦੇਈਏ ਕਿ ਪਿਛਲੀਆਂ 2 ਵਾਰ ਲੋਕ ਸਭਾ ਚੋਣਾਂ ਜਿੱਤ ਕੇ ਭਗਵੰਤ ਮਾਨ ਲੋਕ ਸਭਾ ਪਹੁੰਚੇ ਸਨ.ਪਰ ਇਸ ਵਾਰ ਸਿਮਰਨਜੀਤ ਸਿੰਘ ਮਾਨ ਦੀ ਰਿਕਾਰਡ ਤੋੜ ਜਿੱਤ ਨੇ ਮਿਸਾਲ ਕਾਇਮ ਕਰ ਦਿੱਤੀ ਏ….

ਆਓ ਗੱਲ ਕਰਦੇ ਹਾਂ ਸੰਗਰੂਰ ਲੋਕ ਸਭਾ ਸੀਟ ਦੀ ਜਿਮਨੀ ਚੋਣ ਜਿੱਤਣ ਵਾਲੇ ਸਿਮਰਨਜੀਤ ਸਿੰਘ ਮਾਨ ਦੇ ਪਿਛੋਕੜ ਦੇ ਨਾਲ ਉਨ੍ਹਾਂ ਦੀ ਨਿੱਜੀ ਜਿੰਦਗੀ ਬਾਰੇ ਗੱਲ ਕਰਦੇ ਹਾਂ

ਸਿਮਰਨਜੀਤ ਸਿੰਘ ਮਾਨ ਦਾ ਜਨਮ 1945 ਵਿੱਚ ਸ਼ਿਮਲਾ ਵਿਖੇ ਹੋਇਆ ਸੀ,,, ਉਹ ਇੱਕ ਸਿਆਸੀ ਪਰਿਵਾਰ ਤੋਂ ਹਨ, ਉਨ੍ਹਾਂ ਦੇ ਪਿਤਾ, ਲੈਫਟੀਨੈਂਟ ਕਰਨਲ ਜੋਗਿੰਦਰ ਸਿੰਘ ਮਾਨ, ਪੰਜਾਬ ਦਾ ਇੱਕ ਸਿਆਸੀ ਆਗੂ ਸੀ ਅਤੇ 1967 ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹਿ ਚੁੱਕੇ ਹਨ…..ਸਿਮਰਨਜੀਤ ਸਿੰਘ ਮਾਨ ਜੋਗਿੰਦਰ ਸਿੰਘ ਮਾਨ ਦੇ ਛੋਟੇ ਸਪੁੱਤਰ ਸਨ ਤੇ ਸਿਮਰਨਜੀਤ ਸਿੰਘ ਮਾਨ ਦੀ ਮਾਤਾ ਦਾ ਨਾਂ ਗੁਰਬਚਨ ਕੌਰ ਸੀ…ਸਿਮਰਨਜੀਤ ਸਿੰਘ ਮਾਨ ਦਾ ਵਿਆਹ ਗੀਤਿੰਦਰ ਕੌਰ ਨਾਲ ਹੋਇਆ ਸੀ… ਮਾਨ ਦੀ ਪਤਨੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਦੋਵੇਂ ਸਕੀਆਂ ਭੈਣਾਂ ਹਨ..

ਸਿਮਰਨਜੀਤ ਸਿੰਘ ਮਾਨ ਨੇ ਸਕੂਲੀ ਵਿੱਦਿਆ ਸ਼ਿਮਲਾ ਤੋਂ ਪ੍ਰਾਪਤ ਕੀਤੀ, ਫਿਰ ਉਚੇਰੀ ਸਿੱਖਿਆ ਵਾਸਤੇ ਚੰਡੀਗੜ੍ਹ ਦੇ ਸਰਕਾਰੀ ਕਾਲਜ਼ ਵਿੱਚ ਦਾਖਲਾ ਲਿਆ ਅਤੇ ਬੀ.ਏ. ਦਾ ਇਮਤਿਹਾਨ ਪਹਿਲੇ ਦਰਜੇ ਵਿੱਚ ਪਾਸ ਕਰਨ ਦੇ ਨਾਲ ਨਾਲ ਸੋਨੇ ਦਾ ਤਮਗਾ ਹੀ ਹਾਸਲ ਕੀਤਾ ਸੀ ਅਤੇ ਮਾਨ ਸਿਰਫ 22 ਵਰਿਆਂ ਦੀ ਉਮਰ ਵਿੱਚ ਆਈ.ਪੀ.ਐਸ.ਵਾਸਤੇ ਚੁਣੇ ਗਏ.. ਜਿੱਥੋਂ 1967 ਦੇ ਆਈ.ਪੀ.ਐਸ. ਬੈਚ ਵਿੱਚ ਉਹਨਾਂ ਦਾ ਭਾਰਤੀ ਪੁਲਿਸ ਅਫਸਰ ਵੱਜੋਂ ਜੀਵਨ ਆਰੰਭ ਹੋ ਗਿਆ…

ਮਾਨ ਨੇ ਪੰਜਾਬ ਦੇ ਕਈ ਜਿਲਿਆਂ ‘ਚ ਬਤੌਰ ਐਸ.ਪੀ., ਵਿਜੀਲੈਂਸ ਵਿਭਾਗ ਅਤੇ ਫਿਰ ਐਸ.ਐਸ.ਪੀ. ਵਜੋਂ ਸੇਵਾ ਨਿਭਾਈ…ਮਾਨ ਬਾਰੇ ਇਹ ਗੱਲ ਕਾਫੀ ਮਸ਼ਹੂਰ ਹੈ ਕਿ ਜਿਹੜਾ ਪੁਲਿਸ ਵਾਲਾ ਦਾਹੜੀ ਰੱਖਣ ਦਾ ਪ੍ਰਣ ਕਰ ਲਵੇ ਤਾਂ ਮਾਨ ਉਸ ਉੱਤੇ ਬੜੇ ਮਿਹਰਬਾਨ ਹੁੰਦੇ ਸਨ… ਅਜਿਹੀ ਸਿੱਖੀ ਸੋਚ ਕਾਰਨ ਹੀ ਉਹਨਾਂ ਦੀ ਨੇੜਤਾ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਵੀ ਬਣ ਗਈ, ਸਰਕਾਰ ਨੂੰ ਵੀ ਇੱਕ ਖਬਰ ਸੀ ਕਿ ਇੱਕ ਤਾਂ ਖੂਨ ਹੀ ਬਗਾਵਤੀ ਹੈ, ਉੱਤੋਂ ਉਹ ਪੁਲਿਸ ਵਾਲਿਆਂ ਦੀਆਂ ਦਾਹੜੀਆਂ ਰਖਵਾ ਰਿਹਾ ਹੈ, ਕਦੇ ਵੀ ਕੁੱਝ ਵਾਪਰ ਸਕਦਾ ਹੈ ਤਾਂ ਸਰਕਾਰ ਨੇ ਮਾਨ ਨੂੰ ਪੰਜਾਬ ਤੋਂ ਦੂਰ ਮਹਾਰਾਸ਼ਟਰ ਵਿੱਚ ਭੇਜ ਦਿੱਤਾ, ਜਿੱਥੇ ਉਹ ਬਤੌਰ ਡੀ.ਆਈ.ਜੀ. ਤੈਨਾਤ ਸਨ, ਪਰ ਅਚਾਨਕ ਭਾਰਤੀ ਨਿਜ਼ਾਮ ਨੇ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰ ਦਿੱਤਾ, ਜਿਸ ਨਾਲ ਮਾਨ ਦਾ ਮਨ ਬੜਾ ਦੁਖੀ ਹੋਇਆ ਅਤੇ ਅਖੀਰ 17 ਜੂਨ 1984 ਨੂੰ ਭਾਰਤੀ ਨਿਜ਼ਾਮ ਦੀ ਨੌਕਰੀ ਅਤੇ ਡੀ.ਆਈ.ਜੀ. ਦੇ ਰੁੱਤਬੇ ਨੂੰ ਲੱਤ ਮਾਰਦਿਆਂ ਅਸਤੀਫਾ ਦੇ ਦਿੱਤਾ…

ਮਾਨ ਜਿਹਨਾਂ ਥਾਵਾਂ ਉੱਤੇ ਪੜ੍ਹਦੇ ਰਹੇ, ਉਥੋਂ ਹੋਰ ਵੀ ਬਹੁਤ ਸਾਰੇ ਦੋਸਤ ਉਚੇ ਰੁੱਤਬਿਆਂ ਤੇ ਗਏ ਜਾਂ ਕੁੱਝ ਵੱਡੇ ਸਿਆਸਤਦਾਨ ਬਣੇ, ਉਹਨਾਂ ਵਿੱਚੋਂ ਕੁੱਝ ਲੋਕ ਜਿਹੜੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੇਟੇ ਰਜੀਵ ਗਾਂਧੀ ਦੇ ਵੀ ਨੇੜੇ ਸਨ ਅਤੇ ਮਾਨ ਨਾਲ ਵੀ ਕਲਾਸ ਮੇਟ ਵਾਲਾ ਪਿਆਰ ਸੀ, ਉਹਨਾਂ ਨੇ ਮਾਨ ਨੂੰ ਦੱਸਿਆ ਕਿ ਤੁਸੀਂ ਜਲਦੀ ਰੂਪੋਸ਼ ਹੋ ਜਾਓ, ਸਾਨੂੰ ਉੱਚ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਤੁਹਾਨੂੰ ਭਾਰਤੀ ਨਿਜ਼ਾਮ ਨੇ ਖਤਮ ਕਰ ਦੇਣਾ ਹੈ ਤਾਂ ਮਾਨ ਰੂਪੋਸ਼ ਹੋ ਗਏ, ਪਰ ਭਾਰਤ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹੋਏ, ਨੇਪਾਲ ਬਾਰਡਰ ਤੇ ਫੜੇ ਗਏ, ਜਿਸ ਤੋਂ ਉਹਨਾਂ ‘ਤੇ ਬਹੁਤ ਤਸ਼ਦੱਦ ਕੀਤਾ ਗਿਆ ਅਤੇ ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਮਾਨ ਇਹ ਬਿਆਨ ਦੇ ਦੇਣ ਕਿ ਮੈਂ ਡੀ.ਆਈ.ਜੀ. ਦੇ ਅਹੁਦੇ ਤੋਂ ਅਸਤੀਫਾ ਜਜਬਾਤੀ ਹੋ ਕੇ ਦਿੱਤਾ ਹੈ, ਪਰ ਜੋਗਿੰਦਰ ਸਿੰਘ ਮਾਨ ਦਾ ਖੂਨ ਇਸ ਤਰ੍ਹਾਂ ਕਿਵੇ ਝੁਕ ਸਕਦਾ ਸੀ। ਮਾਨ ਨੇ ਤਸ਼ਦੱਦ ਕਰਕੇ ਪੁੱਛ ਪੜਤਾਲ ਕਰ ਰਹੇ ਅਧਿਕਾਰੀਆਂ ਨੂੰ ਦਲੇਰੀ ਨਾਲ ਜਵਾਬ ਦਿਤਾ ਕਿ ਮੈਂ ਭਾਵੁਕ ਹੋ ਕੇ ਜਾਂ ਕਿਸੇ ਜਜਬਾਤਾਂ ਦੇ ਬਹਿਕਾਵੇ ਵਿੱਚ ਆ ਕੇ ਅਸਤੀਫਾ ਦੇਣਾ ਹੁੰਦਾ ਤਾਂ 7 ਜੂਨ ਹੀ ਦੇ ਦਿੰਦਾ, ਪਰ ਮੈਂ ਤਾਂ ਪੂਰੀ ਤਰ੍ਹਾਂ ਇਸ ਗੱਲ ਨੂੰ ਸਮਝਕੇ ਕਿ ਭਾਰਤੀ ਨਿਜ਼ਾਮ ਦੇ ਰਾਜ ਵਿੱਚ ਸਿੱਖ ਕੌਮ ਦੀ ਹੋਂਦ ਖਤਰੇ ਵਿੱਚ ਹੈ ਤੇ ਸਾਨੂੰ ਇਸ ਦੀਆਂ ਨੌਕਰੀਆਂ ਤਿਆਗ ਦੇਣੀਆਂ ਚਾਹੀਦੀਆਂ ਹਨ…

ਇੱਥੋਂ ਆਰੰਭ ਹੁੰਦੀ ਹੈ ਸਿਮਰਨਜੀਤ ਸਿੰਘ ਮਾਨ ਦੇ ਬਿੱਖੜੇ ਪੈਂਡੇ ਦੀ ਦਾਸਤਾਨ, ਪਰ ਮਾਨ ਦੀ ਅਡੋਲਤਾ ਅਤੇ ਪਰਿਵਾਰ ਦੇ ਹਠ ਕਰਕੇ, ਜਿਉਂ ਜਿਉਂ ਹਕੂਮਤ ਤੰਗੀਆਂ ਦਿੰਦੀ ਗਈ, ਕੌਮ ਮਾਨ ਨੂੰ ਸਤਿਕਾਰ ਦੇਣ ਲੱਗ ਪਈ। ਇੱਕ ਦਿਨ ਅਜਿਹਾ ਵੀ ਆਇਆ ਜਦੋਂ ਮਾਨ ਨੂੰ ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰੇ ਹੀ ਅਕਾਲੀ ਧੜਿਆਂ ਨੇ ਆਪਣਾ ਆਗੂ ਮੰਨ ਲਿਆ, 1989 ਦੀ ਲੋਕ ਸਭਾ ਚੋਣ ਦੌਰਾਨ ਪੰਥ ਨੇ ਹਲਕਾ ਤਰਨਤਾਰਨ ਵਿੱਚੋਂ ਮਾਨ ਨੂੰ ਪੂਰੇ ਭਾਰਤ ਵਿੱਚੋਂ ਦੂਜੇ ਨੰਬਰ ਤੇ ਵੱਧ ਵੋਟਾਂ ਨਾਲ ਜਿਤਾ ਦਿੱਤਾ, ਜਿਸ ਨਾਲ ਭਾਰਤੀ ਨਿਜ਼ਾਮ ਨੂੰ ਮਾਨ ਨੂੰ ਰਿਹਾ ਕਰਨਾ ਪਿਆ….ਮਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਦਾ ਗਠਨ ਕੀਤਾ ਗਿਆ ਸੀ…

ਜਿਸ ਦੇ ਖੁਦ ਮਾਨ ਪ੍ਰਧਾਨ ਨੇ … ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ 1999 ‘ਚ ਸੰਗਰੂਰ ਤੋਂ ਸਾਂਸਦ ਰਹਿ ਚੁੱਕੇ ਨੇ…

ਅਕਸਰ ਹੀ ਦੇਖਿਆ ਜਾ ਰਿਹਾ ਏ ਕਿ ਸਿਮਰਨਜੀਤ ਸਿੰਘ ਮਾਨ ਹਮੇਸ਼ਾ ਹੀ ਸਿੱਖਾਂ ਦੇ ਨਾਲ ਨਾਲ ਪੰਜਾਬ ਦੇ ਮਸਲਿਆਂ ਦੇ ਗੱਲ਼ ਚੁੱਕਦੇ ਰਹਿੰਦੇ ਨੇ….

ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਅਮਰਗੜ੍ਹ ‘ਚ ਵੀ ਆਮ ਆਦਮੀ ਪਾਰਟੀ ਨੇ ਜਿੱਤ ਦੇ ਝੰਡੇ ਗੱਡੇ ਸਨ.. ਆਪ ਦੇ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਨੇ 44294 ਵੋਟਾਂ ਹਾਸਲ ਕਰਕੇ ਅਮਰਗੜ੍ਹ ਸੀਟ ਜਿੱਤੀ ਏ. ਜਦਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ 38385 ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੇ ਨੇ…

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਸਦ ਮੈਂਬਰ ਸੰਤ ਸੀਚੇਵਾਲ ਦੀ ਅਗਵਾਈ ਹੇਠ, ਬੁੱਢਾ ਦਰਿਆ ਮੁੜ ਹੋਇਆ ਜੀਵਤ — ਪਾਣੀ ਨੂੰ ਸਾਫ਼ ਕਰਾ ਬਣਾਇਆ ਕਿਸ਼ਤੀਆਂ ਦੇ ਕਾਬਿਲ ।

ਚੰਡੀਗੜ੍ਹ, 12 ਦਸੰਬਰ, 2025:ਪੰਜਾਬ ਦਾ ਪਵਿੱਤਰ ਬੁੱਢਾ ਦਰਿਆ, ਜੋ ਕਦੇ ਆਪਣੀ ਗੰਦਗੀ ਕਾਰਨ ਤਬਾਹ...

ਦਿੱਲੀ ਦੇ ਸਕੂਲਾਂ ਤੋਂ ਹੁਣ ਅੰਮ੍ਰਿਤਸਰ ਦੇ ਸਕੂਲਾਂ ਨੂੰ ਧ.ਮ.ਕੀ,ਸਕੂਲ ਕਰਵਾਇਆ ਖਾਲੀ, ਪੁਲਿਸ ਕਹਿੰਦੀ, ‘ਪੈਨਿਕ ਨਾ ਹੋਵੋ’

ਅੰਮ੍ਰਿਤਸਰ ਦੇ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਨਿੱਜੀ...

ਮਾਨ ਸਰਕਾਰ ਦੀ ਪ੍ਰੇਰਣਾ ਨਾਲ ਸੋਸ਼ਲ ਮੀਡੀਆ ‘ਤੇ ਗੂੰਜੀ ਮਾਂ-ਬੋਲੀ ਪੰਜਾਬੀ—ਅਧਿਆਪਕਾਂ ਦੀ ਮੁਹਿੰਮ ਨੂੰ ਹਜ਼ਾਰਾਂ ਦਾ ਸਾਥ

ਚੰਡੀਗੜ੍ਹ, 11 ਦਸੰਬਰ, 2025:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇੱਕ ਸਰਕਾਰੀ ਸਕੂਲ ਵਿੱਚ...

ਸ਼ਿਵ ਸੈਨਾ ਆਗੂ ਦੀ ਸ਼ੱਕੀ ਹਾਲਾਤਾਂ ‘ਚ ਮਿਲੀ ਦੇਹ, 5 ਦਸੰਬਰ ਤੋਂ ਸੀ ਲਾਪਤਾ

ਮੁਕਤਸਰ ਤੋਂ ਲਾਪਤਾ ਹੋਏ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ...

ਆਉਣ ਵਾਲਾ ਨਿਵੇਸ਼ਕ ਸੰਮੇਲਨ ਇਨ੍ਹਾਂ ਦੇਸ਼ਾਂ ਦੀ ਤਕਨਾਲੋਜੀ ਨਾਲ ਸੂਬੇ ਦੀ ਪ੍ਰਤਿਭਾ ਦੇ ਇਕਸੁਰ ਹੋਣ ਲਈ ਰਾਹ ਪੱਧਰਾ ਕਰੇਗਾ: ਮੁੱਖ ਮੰਤਰੀ

ਚੰਡੀਗੜ੍ਹ, 10 ਦਸੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਹਾਲ...

’50 ਲੱਖ ਦੀ ਗ੍ਰਾਂਟ ਤੋਂ ਖੁਸ਼ ਪਿੰਡ ਵਾਸੀ ਮਾਨ ਸਰਕਾਰ ਦਾ ਕੀਤਾ ਧੰਨਵਾਦ

ਚੰਡੀਗੜ੍ਹ, 10 ਦਸੰਬਰ, 2025:ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ...

ਪੰਜਾਬ ਸਰਕਾਰ ਦਾ ਇਤਿਹਾਸਕ ਫੈਸਲਾ: ਜਲੰਧਰ ਨਗਰ ਨਿਗਮ ਨੇ 35 ਸਾਲਾਂ ਬਾਅਦ 1,196 ਸਫਾਈ ਕਰਮਚਾਰੀਆਂ ਨੂੰ ਦਿੱਤੀ ਪ੍ਰਵਾਨਗੀ

ਚੰਡੀਗੜ੍ਹ, 10 ਦਸੰਬਰ, 2025:ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਇਤਿਹਾਸਕ ਫੈਸਲਾ...

ਮਾਨ ਸਰਕਾਰ ਦੀ ਲੋਕ ਭਲਾਈ ਪਹਿਲ: ਡਾ. ਬਲਬੀਰ ਸਿੰਘ ਨੇ ਫਤਿਹਗੜ੍ਹ ਸਾਹਿਬ ਸਿਹਤ ਕੇਂਦਰਾਂ ਦਾ ਅਚਨਚੇਤ ਨਿਰੀਖਣ ਕੀਤਾ

ਚੰਡੀਗੜ੍ਹ, 9 ਦਸੰਬਰ, 2025:ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਜਨਤਾ ਲਈ ਬਿਹਤਰ ਸਿਹਤ ਸੰਭਾਲ...