December 21, 2025, 6:59 am
----------- Advertisement -----------
HomeNewsLatest Newsਸਪੀਕਰ ਸੰਧਵਾਂ ਨੇ ਕੀਤਾ ਸਿਵਲ ਹਸਪਤਾਲ ਫ਼ਰੀਦਕੋਟ ਦਾ ਦੌਰਾ

ਸਪੀਕਰ ਸੰਧਵਾਂ ਨੇ ਕੀਤਾ ਸਿਵਲ ਹਸਪਤਾਲ ਫ਼ਰੀਦਕੋਟ ਦਾ ਦੌਰਾ

Published on

----------- Advertisement -----------

ਫ਼ਰੀਦਕੋਟ 12 ਸਤੰਬਰ,2024: ਡਾਕਟਰ ਦੀ ਪਦਵੀ ਬਹੁਤ ਉੱਚੀ ਹੁੰਦੀ ਹੈ ਅਤੇ ਲੋਕ ਡਾਕਟਰ ਨੂੰ ਰੱਬ ਮੰਨਦੇ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਿਵਲ ਹਸਪਤਾਲ ਫਰੀਦਕੋਟ ਦਾ ਦੌਰਾ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਬਿਮਾਰ ਵਿਅਕਤੀ ਦਾ ਇਲਾਜ ਕਰਨਾ ਬਹੁਤ ਵੱਡੀ ਸੇਵਾ ਤੇ ਪੁੰਨ ਦਾ ਕੰਮ ਹੈ ਇਹ ਸੇਵਾ ਲਈ ਪ੍ਰਮਾਤਮਾ ਨੇ ਤੁਹਾਡੀ ਡਿਊਟੀ ਲਗਾਈ ਹੈ ।

ਉਨ੍ਹਾਂ ਦਫਤਰੀ ਅਮਲੇ ਨੂੰ ਕਿਹਾ ਕਿ ਕਿਸੇ ਵਿਅਕਤੀ ਦਾ ਕੰਮ ਪੈਡਿੰਗ ਨਾ ਰਹੇ ਅਤੇ ਅੰਗਹੀਣ ਵਿਅਕਤੀਆਂ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇ। ਸਪੀਕਰ ਸੰਧਵਾਂ ਨੇ ਕਿਹਾ ਕਿ ਐਚ.ਐਮ.ਆਈ.ਐਸ ਦੇ ਕਰਮਚਾਰੀਆਂ ਨੂੰ ਪਿਛਲੇ ਕਈ ਮਹੀਨਿਆਂ ਤੋ ਤਨਖਾਹ ਨਹੀ ਮਿਲੀ ਸੀ ਤੇ ਉਹ ਕੰਮ ਛੋੜ ਹੜਤਾਲ ਤੇ ਚੱਲ ਰਹੇ ਸਨ ਉਨਾਂ ਨੂੰ ਬਕਾਇਆ ਸਾਰੀ ਤਨਖਾਹ ਮਿਲ ਗਈ ਹੈ ਤੇ ਉਹ ਕੰਮ ਤੇ ਪਰਤ ਆਏ ਹਨ । ਇਸ ਤੋਂ ਇਲਾਵਾ ਉਨ੍ਹਾਂ ਸਿਵਲ ਹਸਪਤਾਲ ਵਿਖੇ ਆਪਣੀਆਂ ਮੰਗਾਂ ਸੰਬੰਧੀ ਹੜਤਾਲ ਤੇ ਬੈਠੇ ਡਾਕਟਰਾਂ ਤੋ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਇਹ ਮਸਲਾ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆਉਣਗੇ ।

ਉਨ੍ਹਾਂ ਸਿਵਲ ਹਸਪਤਾਲ ਦੇ ਬਲੱਡ ਸੈਂਟਰ ਵਿਖੇ ਸਮਾਜ ਸੇਵੀ ਸੰਸਥਾ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਵਲੋਂ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਵੀ ਕੀਤਾ । ਉਨ੍ਹਾਂ ਕਿਹਾ ਖੂਨ ਦੀ ਇਕ-ਇਕ ਬੂੰਦ ਕੀਮਤੀ ਹੈ, ਜੋ ਕਿਸੇ ਲੋੜਵੰਦ ਵਿਅਕਤੀ ਨੂੰ ਜੀਵਨ ਦਾਨ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਜੀਵਨ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਅਤੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ, ਜੋ ਕਿ ਕੀਮਤੀ ਜਾਨਾਂ ਬਚਾਉਣ ਲਈ ਇਕ ਬਹੁਤ ਵਧੀਆ ਉਪਰਾਲਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੂਰੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਮੈਗਾ ਪੇਰੈਂਟ-ਟੀਚਰ ਮੀਟਿੰਗ ਅਤੇ ਮਾਪਿਆਂ ਦੀ ਵਰਕਸ਼ਾਪ ਆਯੋਜਿਤ ਕਰੇਗੀ ਮਾਨ ਸਰਕਾਰ

ਇਸ ਸੂਬਾ-ਵਿਆਪੀ ਪਹਿਲ ਦਾ ਉਦੇਸ਼ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਮਜ਼ਬੂਤ ਸਾਂਝੇਦਾਰੀ ਬਣਾਉਣਾ ਹੈ। ਪ੍ਰੋਗਰਾਮ...

ਮਾਨ ਸਰਕਾਰ ਨੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਚੁੱਕਿਆ ਵੱਡਾ ਕਦਮ , 1,568 ANM ਅਤੇ ਸਟਾਫ ਨਰਸ ਦੀਆਂ ਅਸਾਮੀਆਂ ਦੀ ਭਰਤੀ ਨੂੰ ਦਿੱਤੀ...

 ਚੰਡੀਗੜ੍ਹ, 20 ਦਸੰਬਰ 2025:ਸੂਬੇ ਦੇ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਅਤੇ ਬਿਹਤਰ ਬਣਾਉਣ ਦੇ...

ਮੁੱਖ ਮੰਤਰੀ ਮਾਨ ਦੀ ਵਿਦੇਸ਼ ਯਾਤਰਾ ਦੇ ਨਿਕਲੇ ਪ੍ਰਭਾਵਸ਼ਾਲੀ ਨਤੀਜੇ  – 9 ਮੋਹਰੀ ਕੰਪਨੀਆਂ ਨੇ ਏਸ਼ੀਆ ਦਾ ਨਵਾਂ IIT ਹੱਬ ਬਣਨ ਲਈ ਪੰਜਾਬ ਅਤੇ...

ਚੰਡੀਗੜ੍ਹ, 20 ਦਸੰਬਰ, 2025:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਪਾਨ ਅਤੇ ਕੋਰੀਆ ਫੇਰੀ...

ਪੰਜਾਬ ‘ਚ ਠੰਢ ਦਾ ਕਹਿਰ, ਸੰਘਣੀ ਧੁੰਦ ਵਿਚਾਲੇ ਕਈ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਹੋਰ ਡਿੱਗੇਗਾ ਪਾਰਾ

ਪੰਜਾਬ ਵਿੱਚ ਠੰਢ ਦੀ ਲਪੇਟ ਵਿਚ ਹੈ। ਸ਼ੁੱਕਰਵਾਰ ਨੂੰ ਬਹੁਤ ਜ਼ਿਆਦਾ ਸੰਘਣੀ ਧੁੰਦ ਛਾਈ...

‘ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਨਤੀ ਨਹੀਂ ਆਦੇਸ਼ ਹੁੰਦਾ …’, ਬਲਵੰਤ ਰਾਜੋਆਣਾ ਦੇ  ਜਥੇਦਾਰ ਗੜਗੱਜ ਨੂੰ ਤਿੱਖੇ ਬੋਲ

ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਸਿੱਖ ਭਾਈਚਾਰੇ ਅਤੇ ਸਾਹਿਬਜ਼ਾਦਿਆਂ ਦੇ...

CM ਮਾਨ ਨੇ 505 ਮਿੰਨੀ ਬੱਸਾਂ ਨੂੰ ਦਿੱਤੇ ਪਰਮਿਟ, 1300 ਨਵੀਆਂ ਬੱਸਾਂ ਵੀ ਖਰੀਦਣ ਦੀ ਤਿਆਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ 505 ਮਿੰਨੀ ਬੱਸਾਂ ਨੂੰ ਪਰਮਿਟ ਵੰਡੇ।...

ਮੁੱਖ ਮੰਤਰੀ ਨੇ ਨੇ ਬੁਲਾਈ ਪੰਜਾਬ ਕੈਬਨਿਟ ਦੀ ਅਹਿਮ ਬੈਠਕ, ਹੋ ਸਕਦੇ ਵੱਡੇ ਫੈਸਲੇ

ਚੰਡੀਗੜ੍ਹ,19 ਦਸੰਬਰ, 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ, ਸ਼ਨੀਵਾਰ, ਦਸੰਬਰ...

ਦਹਾਕਿਆਂ ਤੋਂ ਹੋ  ਰਹੀ ਉਡੀਕ ਖਤਮ: ਮਹਿੰਗੋਵਾਲ ਵਿੱਚ ਟੁੱਟੇ ਹੋਏ ਪੁਲ ਦੀ ਉਸਾਰੀ ਸ਼ੁਰੂ, 50 ਪਿੰਡਾਂ ਨੂੰ ਮਿਲੇਗੀ ਰਾਹਤ

ਚੰਡੀਗੜ੍ਹ, 17 ਦਸੰਬਰ, 2025:ਪੰਜਾਬ ਦੇ ਮਹਿੰਗੋਵਾਲ ਖੇਤਰ ਵਿੱਚ ਇੱਕ ਇਤਿਹਾਸਕ ਪਹਿਲਕਦਮੀ ਵਿੱਚ, ਮੁੱਖ ਮੰਤਰੀ...

ਮਾਨ ਸਰਕਾਰ ਦਾ ਜਲ ਜੀਵਨ ਮਿਸ਼ਨ: ਅਮੂਰਤ 2.0 ਪ੍ਰੋਜੈਕਟ ਤਹਿਤ ਬਠਿੰਡਾ ਨੂੰ 26 ਕਰੋੜ ਰੁਪਏ ਦੀ  ਗ੍ਰਾਂਟ ਨਾਲ ਪਾਣੀ ਦੀ  ਮਿਲੇਗੀ ਲਗਾਤਾਰ ਸਪਲਾਈ

ਚੰਡੀਗੜ੍ਹ, 17ਦਸੰਬਰ, 2025:ਅੱਜ ਬਠਿੰਡਾ ਦੀ ਮਿੱਟੀ ਨੂੰ ਇੱਕ ਨਵੀਂ ਸਵੇਰ ਨੇ ਛੂਹਿਆ ਹੈ। 26...