December 20, 2025, 7:49 am
----------- Advertisement -----------
HomeNewsBreaking Newsਵਿਸ਼ੇਸ਼ ਜੈਕਟ ਨੇ ਨਾਕਿਆਂ ਅਤੇ ਛਾਪਿਆਂ ਦੌਰਾਨ ਆਬਕਾਰੀ ਅਧਿਕਾਰੀਆਂ ਦੀ ਪਛਾਣ ਯਕੀਨੀ...

ਵਿਸ਼ੇਸ਼ ਜੈਕਟ ਨੇ ਨਾਕਿਆਂ ਅਤੇ ਛਾਪਿਆਂ ਦੌਰਾਨ ਆਬਕਾਰੀ ਅਧਿਕਾਰੀਆਂ ਦੀ ਪਛਾਣ ਯਕੀਨੀ ਬਣਾਈ

Published on

----------- Advertisement -----------

ਚੰਡੀਗੜ੍ਹ, 22 ਜਨਵਰੀ 2023 – ਇਨਫੋਰਸਮੈਂਟ ਗਤੀਵਿਧੀਆਂ ਦੌਰਾਨ ਆਬਕਾਰੀ ਅਧਿਕਾਰੀ ਨੂੰ ਅਧਿਕਾਰਿਕ ਮਾਨਤਾ ਦੇਣ ਲਈ ਪੰਜਾਬ ਆਬਕਾਰੀ ਵਿਭਾਗ ਨੇ ਵਿਭਾਗ ਦੇ ਆਬਕਾਰੀ ਇੰਸਪੈਕਟਰਾਂ, ਆਬਕਾਰੀ ਅਧਿਕਾਰੀਆਂ ਅਤੇ ਇਸ ਤੋਂ ਉੱਪਰ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਜੈਕਟਾਂ ਪ੍ਰਦਾਨ ਕੀਤੀਆਂ ਹਨ। ਇਨ੍ਹਾਂ ਜੈਕਟਾਂ ਦੇ ਅੱਗੇ ਪੰਜਾਬ ਸਰਕਾਰ ਅਤੇ ਐਸ.ਓ.ਜੀ (ਸਪੈਸ਼ਲ ਆਪ੍ਰੇਸ਼ਨ ਗਰੁੱਪ) ਦਾ ਲੋਗੋ ਲੱਗਾ ਹੈ ਅਤੇ ਪਿਛਲੇ ਪਾਸੇ ਵਿਭਾਗ ਦਾ ਨਾਮ ਲਿਖਿਆ ਹੋਇਆ ਹੈ।

ਇਹ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਾਕਿਆਂ ਜਾਂ ਛਾਪੇਮਾਰੀ ਦੌਰਾਨ ਆਬਕਾਰੀ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਜੈਕਟਾਂ ‘ਤੇ ਰਿਫਲੈਕਟਿਵ ਪੱਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਪਿਛਲੇ ਸਮੇਂ ਦੌਰਾਨ ਖਾਸ ਤੌਰ ‘ਤੇ ਰਾਤ ਦੇ ਸਮੇਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਸਰਕਾਰੀ ਪਹਿਰਾਵੇ ਦੀ ਅਣਹੋਂਦ ਕਾਰਨ ਇਨਫੋਰਸਮੈਂਟ ਗਤੀਵਿਧੀਆਂ ਨੂੰ ਅੰਜਾਮ ਦੇਣ ਸਮੇਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਬੁਲਾਰੇ ਨੇ ਅੱਗੇ ਕਿਹਾ ਕਿ ਆਬਕਾਰੀ ਇਨਫੋਰਸਮੈਂਟ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਵਿਭਾਗ ਦੇ ਅਧਿਕਾਰੀ ਲੰਬੇ ਸਮੇਂ ਤੋਂ ਅਜਿਹੀਆਂ ਸਰਕਾਰੀ ਜੈਕਟਾਂ ਜਾਂ ਪਹਿਰਾਵੇ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਸ ਸਰਕਾਰੀ ਜੈਕਟ ਨੂੰ ਲਾਂਚ ਕਰਕੇ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਅਧਿਕਾਰੀਆਂ ਦੁਆਰਾ ਨਿਰਵਿਘਨ ਘੇਰਾਬੰਦੀ, ਤਲਾਸ਼ੀ ਅਤੇ ਜ਼ਬਤ ਕਾਰਵਾਈਆਂ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਸਹਾਇਕ ਸਾਬਿਤ ਹੋ ਰਹੀ ਹੈ ਅਤੇ ਜਿੱਥੋਂ ਤੱਕ ਇਨਫੋਰਸਮੈਂਟ ਗਤੀਵਿਧੀਆਂ ਦਾ ਸਬੰਧ ਹੈ ਇਹ ਯਕੀਨੀ ਤੌਰ ‘ਤੇ ਵਿਭਾਗ ਦੀ ਪੇਸ਼ੇਵਰ ਕੁਸ਼ਲਤਾ ਵਿੱਚ ਵਾਧਾ ਕਰੇਗੀ ।

ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਆਬਕਾਰੀ ਮਾਲੀਆ ਟੀਚਿਆਂ ਦੀ ਪ੍ਰਾਪਤੀ ਲਈ ਸੁਹਿਰਦ ਯਤਨ ਕਰਨ ਦੇ ਨਾਲ-ਨਾਲ ਗੁਆਂਡੀ ਸੂਬਿਆਂ ਤੋਂ ਸੂਬੇ ਵਿੱਚ ਸ਼ਰਾਬ ਦੀ ਤਸਕਰੀ ਨੂੰ ਰੋਕਣ ਤੇ ਨਜਾਇਜ ਸ਼ਹਾਬ ਦੇ ਉਤਪਾਦਨ ਅਤੇ ਵਿਕਰੀ ਤੇ ਰੋਕ ਲਗਾਉਣ ਲਈ ਠੋਸ ਉਪਰਾਲੇ ਕਰ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਨਤੀ ਨਹੀਂ ਆਦੇਸ਼ ਹੁੰਦਾ …’, ਬਲਵੰਤ ਰਾਜੋਆਣਾ ਦੇ  ਜਥੇਦਾਰ ਗੜਗੱਜ ਨੂੰ ਤਿੱਖੇ ਬੋਲ

ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਸਿੱਖ ਭਾਈਚਾਰੇ ਅਤੇ ਸਾਹਿਬਜ਼ਾਦਿਆਂ ਦੇ...

CM ਮਾਨ ਨੇ 505 ਮਿੰਨੀ ਬੱਸਾਂ ਨੂੰ ਦਿੱਤੇ ਪਰਮਿਟ, 1300 ਨਵੀਆਂ ਬੱਸਾਂ ਵੀ ਖਰੀਦਣ ਦੀ ਤਿਆਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ 505 ਮਿੰਨੀ ਬੱਸਾਂ ਨੂੰ ਪਰਮਿਟ ਵੰਡੇ।...

ਮੁੱਖ ਮੰਤਰੀ ਨੇ ਨੇ ਬੁਲਾਈ ਪੰਜਾਬ ਕੈਬਨਿਟ ਦੀ ਅਹਿਮ ਬੈਠਕ, ਹੋ ਸਕਦੇ ਵੱਡੇ ਫੈਸਲੇ

ਚੰਡੀਗੜ੍ਹ,19 ਦਸੰਬਰ, 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ, ਸ਼ਨੀਵਾਰ, ਦਸੰਬਰ...

ਦਹਾਕਿਆਂ ਤੋਂ ਹੋ  ਰਹੀ ਉਡੀਕ ਖਤਮ: ਮਹਿੰਗੋਵਾਲ ਵਿੱਚ ਟੁੱਟੇ ਹੋਏ ਪੁਲ ਦੀ ਉਸਾਰੀ ਸ਼ੁਰੂ, 50 ਪਿੰਡਾਂ ਨੂੰ ਮਿਲੇਗੀ ਰਾਹਤ

ਚੰਡੀਗੜ੍ਹ, 17 ਦਸੰਬਰ, 2025:ਪੰਜਾਬ ਦੇ ਮਹਿੰਗੋਵਾਲ ਖੇਤਰ ਵਿੱਚ ਇੱਕ ਇਤਿਹਾਸਕ ਪਹਿਲਕਦਮੀ ਵਿੱਚ, ਮੁੱਖ ਮੰਤਰੀ...

ਮਾਨ ਸਰਕਾਰ ਦਾ ਜਲ ਜੀਵਨ ਮਿਸ਼ਨ: ਅਮੂਰਤ 2.0 ਪ੍ਰੋਜੈਕਟ ਤਹਿਤ ਬਠਿੰਡਾ ਨੂੰ 26 ਕਰੋੜ ਰੁਪਏ ਦੀ  ਗ੍ਰਾਂਟ ਨਾਲ ਪਾਣੀ ਦੀ  ਮਿਲੇਗੀ ਲਗਾਤਾਰ ਸਪਲਾਈ

ਚੰਡੀਗੜ੍ਹ, 17ਦਸੰਬਰ, 2025:ਅੱਜ ਬਠਿੰਡਾ ਦੀ ਮਿੱਟੀ ਨੂੰ ਇੱਕ ਨਵੀਂ ਸਵੇਰ ਨੇ ਛੂਹਿਆ ਹੈ। 26...

ਊਰਜਾ ਵਿਕਾਸ ਵਿੱਚ ਪੰਜਾਬ ਨੇ ਕੀਤੀ ਦੇਸ਼ ਦੀ ਅਗਵਾਈ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ PEDA ਨੂੰ  ਪੁਰਸਕਾਰ ਕੀਤਾ ਭੇਂਟ

ਚੰਡੀਗੜ੍ਹ, 17 ਦਸੰਬਰ, 2025:ਊਰਜਾ ਸੰਭਾਲ ਅਤੇ ਨਵਿਆਉਣਯੋਗ ਊਰਜਾ ਪ੍ਰਤੀ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ...

ਚਾਰ ਦਹਾਕੇ ਪੁਰਾਣੇ ਉਦਯੋਗਿਕ ਵਿਵਾਦਾਂ ਦਾ ਹੱਲ: ਮਾਨ ਸਰਕਾਰ ਨੇ ਉਦਯੋਗਪਤੀਆਂ ਨੂੰ ਦਿੱਤਾ ‘ਦੂਜਾ ਮੌਕਾ’

ਚੰਡੀਗੜ੍ਹ, 14 ਦਸੰਬਰ, 2025:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ...

ਕੰਗਨਾ ਰਨੌਤ ਮਾਣਹਾਨੀ ਕੇਸ ‘ਚ 5 ਜਨਵਰੀ ਨੂੰ ਹੋਵੇਗੀ ਸੁਣਵਾਈ, VC ਰਾਹੀਂ ਪੇਸ਼ ਹੋਣ ਦੀ ਅਰਜ਼ੀ ‘ਤੇ ਨਹੀਂ ਆਇਆ ਫੈਸਲਾ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਖਿਲਾਫ਼ ਮਾਣਹਾਨੀ ਮਾਮਲੇ ਵਿੱਚ...

5 ਜ਼ਿਲ੍ਹਿਆਂ ‘ਚ ਕੁਝ ਥਾਂਵਾਂ ‘ਤੇ ਮੁੜ ਪੈਣਗੀਆਂ ਵੋਟਾਂ, ਚੋਣ ਕਮਿਸ਼ਨ ਵੱਲੋਂ ਦੇ ਹੁਕਮ

ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਜ਼ਿਆਦਾਤਰ ਸ਼ਾਂਤੀਪੂਰਵਕ...