December 13, 2025, 10:53 am
----------- Advertisement -----------
HomeNewsBreaking Newsਨਾ ਚਾਹੁੰਦੇ ਹੋਏ ਵੀ ਕਿਵੇਂ ਸਿਆਸਤ 'ਚ ਸੁਖਬੀਰ ਬਾਦਲ ਨੇ ਰੱਖਿਆ ਪੈਰ,...

ਨਾ ਚਾਹੁੰਦੇ ਹੋਏ ਵੀ ਕਿਵੇਂ ਸਿਆਸਤ ‘ਚ ਸੁਖਬੀਰ ਬਾਦਲ ਨੇ ਰੱਖਿਆ ਪੈਰ, ਪੜ੍ਹੋ ਹੁਣ ਤੱਕ ਦਾ ਸਿਆਸੀ ਸਫਰ

Published on

----------- Advertisement -----------
  • ਬਾਦਲ ਪਿੰਡ ਤੋਂ ਕੈਲੇਫੋਰਨੀਆਂ ‘ਚ ਲਾਸ ਏਜਲਸ ਤੋਂ ਪੜ੍ਹਾਈ ਕੀਤੀ
  • ਕਿਉਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਆਖੀ ਸੀ ਆਹ ਗੱਲ, ‘ਜ਼ਮੀਨ ਜਾਇਦਾਦ ਦਾ ਕੀ ਹੈ, ਅੱਜ ਹੈ, ਕੱਲ੍ਹ ਨਹੀਂ ਹੋਵੇਗੀ, ਪਰ ਪੜ੍ਹਾਈ ਕੋਈ ਨਹੀਂ ਖੋਹ ਸਕਦਾ…!’
  • ਅਕਾਲੀ ਦਲ ਦੇ ਇਤਿਹਾਸ ਵਿੱਚ ਸਭ ਤੋਂ ਨੌਜਵਾਨ ਪ੍ਰਧਾਨ ਬਣੇ ਸਨ ਸੁਖਬੀਰ ਸਿੰਘ ਬਾਦਲ
  • ਨਾ ਚਾਹੁੰਦੇ ਹੋ ਵੀ ਕਿਵੇਂ ਸਿਆਸਤ ‘ਚ ਸੁਖਬੀਰ ਬਾਦਲ ਨੇ ਧਰਿਆ ਪੈਰ ?
  • ਬਾਦਲ ਪਿੰਡ ਤੋਂ ਸ਼ੁਰੂ ਕਰ ਕੈਲੇਫੋਰਨੀਆ ‘ਚ ਲਾਸ ਏਜਲਸ ‘ਚੋਂ ਪੜ੍ਹਾਈ ਕਰ ਰਾਜਨੀਤੀ ਵੱਲ ਕੀਤਾ ਰੁਖ਼
  • ਪੜ੍ਹਾਈ ਤੋਂ ਬਾਅਦ ਸੁਖਬੀਰ ਬਾਦਲ ਨੇ ਅਮਰੀਕਾ ਵਿੱਚ ਕੀਤੀ ਸੀ ਨੌਕਰੀ
  • ਪੰਚਕੂਲਾ ‘ਚ ਆਈਸ਼ਰ ਟਰੈਕਟਰਜ਼ ਲਈ ਪੁਰਜ਼ੇ ਬਣਾਉਣ ਦਾ ਕੰਮ ਵੀ ਕੀਤਾ ਸੀ ਸ਼ੁਰੂ

ਚੰਡੀਗੜ੍ਹ, 9 ਮਾਰਚ 2022 – ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਨੇ…ਸੁਖਬੀਰ ਸਿੰਘ ਬਾਦਲ 2008 ਤੋਂ ਪਾਰਟੀ ਦੇ ਪ੍ਰਧਾਨ ਚੱਲੇ ਆ ਰਹੇ ਹਨ। ਉਹ ਅਕਾਲੀ ਦਲ ਦੇ ਇਤਿਹਾਸ ਵਿੱਚ ਸਭ ਤੋਂ ਨੌਜਵਾਨ ਪ੍ਰਧਾਨ ਬਣਨ ਵਾਲੇ ਆਗੂ ਹਨ.. ਇੱਥੇ ਦੱਸ ਦੇਈਏ ਕਿ ਸੁਖਬੀਰ ਬਾਦਲ ਦੀ ਰੁਚੀ ਸਿਆਸਤ ਵਿੱਚ ਬਿਲਕੁੱਲ ਵੀ ਨਹੀਂ ਸੀ। ਉਹ ਆਪਣਾ ਭਵਿੱਖ਼ ਖੇਤੀ ਕਰਨ ਜਾਂ ਕਾਰੋਬਾਰੀ ਵਜੋਂ ਦੇਖਦੇ ਸਨ ਪਰ ਕਿਵੇਂ ਉਨ੍ਹਾਂ ਨੇ ਬਾਦਲ ਪਿੰਡ ਸ਼ੁਰੂ ਕਰ ਕੈਲੇਫੋਰਨੀਆਂ ‘ਚ ਲਾਸ ਏਜਲਸ ਤੋਂ MBA ਦੀ ਪੜ੍ਹਾਈ ਕਰ ਸਿਆਸਤ ‘ਚ ਪੈਰ ਧਰਿਆ, ਆਓ ਚਾਨਣਾ ਪਾਉਂਦਾ ਹਾਂ ਉਨ੍ਹਾਂ ਸਿਆਸੀ ਸਫਰਨਾਮੇ ਦੇ ਨਾਲ ਨਾਲ ਉਨ੍ਹਾਂ ਦੀ ਜ਼ਿੰਦਗੀ ‘ਤੇ …

ਦੱਸਣਯੋਗ ਹੈ ਕਿ ਸੁਖਬੀਰ ਬਾਦਲ ਦਾ ਜਨਮ 9 ਜੁਲਾਈ 1962 ਨੂੰ ਪ੍ਰਕਾਸ਼ ਸਿੰਘ ਬਾਦਲ ਅਤੇ ਮਾਤਾ ਸੁਰਿੰਦਰ ਕੌਰ ਦੇ ਘਰ ਹੋਇਆ… ਉਨ੍ਹਾਂ ਆਪਣੀ ਪੜ੍ਹਾਈ ਦੀ ਸ਼ੁਰੂਆਤ ਪਿੰਡ ਬਾਦਲ ਦੇ ਸਰਕਾਰੀ ਸਕੂਲ ਤੋਂ ਕੀਤੀ..ਕਰੀਬ ਡੇਢ ਸਾਲ ਬਾਅਦ ਉਹ ਡੱਬਵਾਲੀ ਦੇ ਰਾਜਾਰਾਮ ਸਕੂਲ ਵਿੱਚ ਜਾਣ ਲੱਗ ਪਏ, ਉੱਥੇ ਵੀ ਇੱਕ ਸਾਲ ਪੜ੍ਹਨ ਤੋਂ ਬਾਅਦ ਉਹ ਬਠਿੰਡਾ ਕੌਨਵੈਂਟ ਬੋਰਡਿੰਗ ਸਕੂਲ ਵਿੱਚ 2 ਸਾਲ ਪੜ੍ਹੇ…ਇਸ ਤੋਂ ਬਾਅਦ ਉਨ੍ਹਾਂ ਨੇ ਸਕੂਲੀ ਪੜ੍ਹਾਈ ਦੇਹਰਾਦੂਨ ਅਤੇ ਲਾਰੈਂਸ ਸਕੂਲ ਸਨਾਵਰ ਵਿੱਚ ਪੂਰੀ ਕੀਤੀ। ਸੁਖਬੀਰ ਬਾਦਲ ਨੇ ਪੋਸਟ ਗਰੈਜੂਏਟ ਡਿਗਰੀ (1980-1984) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਇਸ ਉਪਰੰਤ ਉਹ ਪੜ੍ਹਨ ਲਈ ਅਮਰੀਕਾ ਚਲੇ ਗਏ। ਉਹ ਬੀਏ ਤੋਂ ਬਾਅਦ ਖੇਤੀ ਕਰਨਾ ਚਾਹੁੰਦੇ ਸਨ, ਪਰ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜ਼ਮੀਨ ਜਾਇਦਾਦ ਦਾ ਕੀ ਹੈ, ਅੱਜ ਹੈ, ਕੱਲ੍ਹ ਨਹੀਂ ਹੋਵੇਗੀ, ਪਰ ਪੜ੍ਹਾਈ ਕੋਈ ਨਹੀਂ ਖੋਹ ਸਕਦਾ। ਪਿਤਾ ਦੇ ਸਮਝਾਉਣ ਤੋਂ ਬਾਅਦ ਉਨ੍ਹਾਂ ਨੇ ਨਾ ਸਿਰਫ਼ ਪੰਜਾਬ ਯੂਨੀਵਰਸਿਟੀ ਵਿੱਚ ਆਪਣੀ ਐੱਮਏ ਅਰਥ ਸਾਸ਼ਤਰ ਪੂਰੀ ਕੀਤੀ ਸਗੋਂ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ, ਲਾਸ ਏਂਜਲਸ ਤੋਂ ਐੱਮਬੀਏ ਦੀ ਡਿਗਰੀ ਹਾਸਲ ਕੀਤੀ।

ਸੁਖਬੀਰ ਬਾਦਲ ਨੇ ਪੰਜਾਬ ਦੇ ਸਿਰਕੱਢ ਤੇ ਰਵਾਇਤੀ ਕਾਂਗਰਸੀ ਮਜੀਠੀਆ ਪਰਿਵਾਰ ਦੀ ਧੀ ਹਰਸਿਮਰਤ ਕੌਰ ਬਾਦਲ ਨਾਲ ਵਿਆਹ ਕਰਵਾਇਆ। ਸੁਖਬੀਰ ਦੀਆਂ ਦੋ ਬੇਟੀਆਂ ਹਰਕੀਰਤ ਕੌਰ, ਹਰਲੀਨ ਹਨ ਅਤੇ ਇੱਕ ਬੇਟਾ ਅਨੰਤਬੀਰ ਸਿੰਘ ਹੈ…ਸੁਖਬੀਰ ਬਾਦਲ ਦੀ ਰੂਚੀ ਸਿਆਸਤ ਵਿੱਚ ਬਿਲਕੁੱਲ ਨਹੀਂ ਸੀ। ਉਹ ਆਪਣਾ ਭਵਿੱਖ਼ ਖੇਤੀ ਕਰਨ ਜਾਂ ਕਾਰੋਬਾਰੀ ਵਜੋਂ ਦੇਖਦੇ ਸਨ।ਉਨ੍ਹਾਂ ਅਮਰੀਕਾ ਵਿੱਚ ਨੌਕਰੀ ਕਰਨੀ ਵੀ ਸ਼ੁਰੂ ਕਰ ਦਿੱਤੀ ਪਰ 6 ਕੂ ਮਹੀਨੇ ਬਾਅਦ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਗਿਆ..ਇੱਥੇ ਆ ਕੇ ਵੀ ਉਨ੍ਹਾਂ ਪੰਚਕੂਲਾ ਵਿੱਚ ਆਈਸ਼ਰ ਟਰੈਕਟਰਜ਼ ਲਈ ਪੁਰਜ਼ੇ ਬਣਾਉਣ ਦਾ ਕੰਮ ਸ਼ੁਰੂ ਕਰ ਲਿਆ ਸੀ। ਪਰ ਉਹ ਕੰਪਨੀ ਫੇਲ੍ਹ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਟੂਰਿਜ਼ਮ ਇੰਡਸਟਰੀ ਵਿੱਚ ਕੰਮ ਸ਼ੁਰੂ ਕੀਤਾ ਪਰ ਇਸ ਦੌਰਾਨ ਚੋਣਾਂ ਦੌਰਾਨ ਪਰਿਵਾਰਕ ਮੈਂਬਰਾਂ ਲਈ ਛੋਟੀਆਂ-ਛੋਟੀਆਂ ਬੈਠਕਾਂ ਕਰਦਿਆਂ ਉਹ ਵੀ ਸਿਆਸਤ ਦੀ ਗੇੜ ਵਿੱਚ ਆ ਹੀ ਗਏ।

ਸੁਖਬੀਰ ਬਾਦਲ ਨੇ ਚੋਣ ਪਿੜ ਵਿੱਚ ਸਿਆਸੀ ਸਫ਼ਰ 1996 ਵਿੱਚ ਫਰੀਦਕੋਟ ਲੋਕ ਸਭਾ ਹਲਕੇ ਤੋਂ ਸ਼ੁਰੂ ਕੀਤਾ। ਉਨ੍ਹਾਂ 11ਵੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਦੇ ਤੇਜ਼-ਤਰਾਰ ਆਗੂ ਜਗਮੀਤ ਸਿੰਘ ਬਰਾੜ ਨੂੰ ਹਰਾ ਕੇ ਇਹ ਚੋਣ ਜਿੱਤੀ…1998-99 ਦੀ ਇਸ 13 ਮਹੀਨਿਆਂ ਦੀ ਸਰਕਾਰ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਉਦਯੋਗ ਮੰਤਰਾਲੇ ਦਾ ਰਾਜ ਮੰਤਰੀ ਬਣਾਇਆ ਗਿਆ…ਸੁਖਬੀਰ ਬਾਦਲ 2001 ਤੋਂ 2004 ਤੱਕ ਸੰਸਦ ਦੇ ਉੱਪਰਲੇ ਸਦਨ, ਰਾਜ ਸਭਾ ਦੇ ਮੈਂਬਰ ਰਹੇ…2004 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੁਖਬੀਰ ਬਾਦਲ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਅਤੇ ਉਹ ਸੰਸਦ ਦੀ ਵਿਗਿਆਨ ਅਤੇ ਵਾਤਾਵਰਨ ਕਮੇਟੀ ਅਤੇ ਟੂਰਿਜ਼ਮ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਰਹੇ…ਇਸ ਤੋਂ ਬਾਅਦ ਉਹ 2008 ਵਿੱਚ ਪੰਜਾਬ ਦੀ ਸੂਬਾਈ ਸਿਆਸਤ ਵਿੱਚ ਕੁੱਦ ਪਏ।

ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਪਾਰਟੀ ਦੀ ਕਮਾਂਡ ਸੌਂਪੀ ਗਈ ਅਤੇ ਪੰਜਾਬ ਸਰਕਾਰ ਵਿੱਚ ਡਿਪਟੀ ਮੁੱਖ ਮੰਤਰੀ ਬਣਾਇਆ ਗਿਆ। ਜਿਸ ਕਾਰਨ ਉਨ੍ਹਾਂ ਨੇ 2008 ਤੋਂ ਜਲਾਲਾਬਾਦ ਹਲਕੇ ਤੋਂ ਜ਼ਿਮਨੀ ਚੋਣ ਲੜੀ ਅਤੇ ਵਿਧਾਇਕ ਬਣੇ…2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਮੁੜ ਜਲਾਲਾਬਾਦ ਤੋਂ ਵਿਧਾਇਕ ਦੀ ਚੋਣ ਜਿੱਤੇ..2012 ਵਿੱਚ ਅਕਾਲੀ ਦਲ ਨੇ ਪੰਜਾਬ ਦੀ ਲਗਾਤਾਰ ਦੂਜੀ ਵਾਰ ਸੱਤਾ ਹਾਸਿਲ ਕਰਕੇ ਨਵਾਂ ਸਿਆਸੀ ਇਤਿਹਾਸ ਸਿਰਜਿਆ।ਅਕਾਲੀ ਦਲ ਨੇ ਇਸ ਜਿੱਤ ਦਾ ਸਿਹਰਾ ਸੁਖਬੀਰ ਸਿੰਘ ਬਾਦਲ ਦੀ ਚੋਣ ਪ੍ਰਬੰਧਨ ਮੁਹਾਰਤ ਅਤੇ ਸਮਾਜਿਕ ਇੰਜੀਨੀਅਰਿੰਗ ਨੂੰ ਦਿੱਤਾ। ਸੁਖਬੀਰ ਬਾਦਲ ਇਹ ਚੋਣ ਜਿੱਤ ਕੇ ਮੁੜ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਬਣੇ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਕਰਾਰੀ ਹਾਰ ਦੀ ਜ਼ਿੰਮੇਵਾਰੀ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੱਧ ਸੁਖਬੀਰ ਜ਼ਿੰਮੇਂ ਲੱਗੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਥੇ ਪੂਰੇ ਮੁਲਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਹਿਰ ਚੱਲ ਰਹੀ ਸੀ, ਉੱਥੇ ਪੰਜਾਬ ਵਿੱਚ ਅਕਾਲੀ- ਭਾਜਪਾ ਸਿਆਸੀ ਸੰਕਟ ਵਿੱਚੋਂ ਗੁਜ਼ਰ ਰਹੇ ਸਨ। ਇਸ ਸੰਕਟ ਭਰੇ ਮੌਕੇ ਵਿੱਚ ਸੁਖਬੀਰ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ। ਬਠਿੰਡਾ ਤੋਂ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਚੋਣ ਲੜਾਈ ਅਤੇ ਆਪ ਫਿਰੋਜ਼ਪੁਰ ਤੋਂ ਉਮੀਦਵਾਰ ਬਣ ਗਏ। ਦੋਵੇਂ ਪਤੀ-ਪਤਨੀ ਚੋਣ ਜਿੱਤੇ ਅਤੇ ਲੋਕ ਸਭਾ ਦੇ ਮੈਂਬਰ ਬਣੇ। ਇਸ ਵੇਲੇ ਵੀ ਸੁਖਬੀਰ ਬਾਦਲ ਲੋਕ ਸਭਾ ਦੇ ਕਈ ਮੰਤਰਾਲਿਆਂ ਦੀਆਂ ਸਟੈਂਡਿੰਗ ਕਮੇਟੀਆਂ ਦੇ ਮੈਂਬਰ ਹਨ।

ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਉਹ ਪਾਰਟੀ ਦੀ ਅਗਵਾਈ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦਾ ਮੁੱਖ ਮੰਤਰੀ ਚਿਹਰਾ ਵੀ ਸੁਖਬੀਰ ਸਿੰਘ ਬਾਦਲ ਹੀ ਹਨ….

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਸਦ ਮੈਂਬਰ ਸੰਤ ਸੀਚੇਵਾਲ ਦੀ ਅਗਵਾਈ ਹੇਠ, ਬੁੱਢਾ ਦਰਿਆ ਮੁੜ ਹੋਇਆ ਜੀਵਤ — ਪਾਣੀ ਨੂੰ ਸਾਫ਼ ਕਰਾ ਬਣਾਇਆ ਕਿਸ਼ਤੀਆਂ ਦੇ ਕਾਬਿਲ ।

ਚੰਡੀਗੜ੍ਹ, 12 ਦਸੰਬਰ, 2025:ਪੰਜਾਬ ਦਾ ਪਵਿੱਤਰ ਬੁੱਢਾ ਦਰਿਆ, ਜੋ ਕਦੇ ਆਪਣੀ ਗੰਦਗੀ ਕਾਰਨ ਤਬਾਹ...

ਦਿੱਲੀ ਦੇ ਸਕੂਲਾਂ ਤੋਂ ਹੁਣ ਅੰਮ੍ਰਿਤਸਰ ਦੇ ਸਕੂਲਾਂ ਨੂੰ ਧ.ਮ.ਕੀ,ਸਕੂਲ ਕਰਵਾਇਆ ਖਾਲੀ, ਪੁਲਿਸ ਕਹਿੰਦੀ, ‘ਪੈਨਿਕ ਨਾ ਹੋਵੋ’

ਅੰਮ੍ਰਿਤਸਰ ਦੇ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਨਿੱਜੀ...

ਮਾਨ ਸਰਕਾਰ ਦੀ ਪ੍ਰੇਰਣਾ ਨਾਲ ਸੋਸ਼ਲ ਮੀਡੀਆ ‘ਤੇ ਗੂੰਜੀ ਮਾਂ-ਬੋਲੀ ਪੰਜਾਬੀ—ਅਧਿਆਪਕਾਂ ਦੀ ਮੁਹਿੰਮ ਨੂੰ ਹਜ਼ਾਰਾਂ ਦਾ ਸਾਥ

ਚੰਡੀਗੜ੍ਹ, 11 ਦਸੰਬਰ, 2025:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇੱਕ ਸਰਕਾਰੀ ਸਕੂਲ ਵਿੱਚ...

ਸ਼ਿਵ ਸੈਨਾ ਆਗੂ ਦੀ ਸ਼ੱਕੀ ਹਾਲਾਤਾਂ ‘ਚ ਮਿਲੀ ਦੇਹ, 5 ਦਸੰਬਰ ਤੋਂ ਸੀ ਲਾਪਤਾ

ਮੁਕਤਸਰ ਤੋਂ ਲਾਪਤਾ ਹੋਏ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ...

ਆਉਣ ਵਾਲਾ ਨਿਵੇਸ਼ਕ ਸੰਮੇਲਨ ਇਨ੍ਹਾਂ ਦੇਸ਼ਾਂ ਦੀ ਤਕਨਾਲੋਜੀ ਨਾਲ ਸੂਬੇ ਦੀ ਪ੍ਰਤਿਭਾ ਦੇ ਇਕਸੁਰ ਹੋਣ ਲਈ ਰਾਹ ਪੱਧਰਾ ਕਰੇਗਾ: ਮੁੱਖ ਮੰਤਰੀ

ਚੰਡੀਗੜ੍ਹ, 10 ਦਸੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਹਾਲ...

’50 ਲੱਖ ਦੀ ਗ੍ਰਾਂਟ ਤੋਂ ਖੁਸ਼ ਪਿੰਡ ਵਾਸੀ ਮਾਨ ਸਰਕਾਰ ਦਾ ਕੀਤਾ ਧੰਨਵਾਦ

ਚੰਡੀਗੜ੍ਹ, 10 ਦਸੰਬਰ, 2025:ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ...

ਪੰਜਾਬ ਸਰਕਾਰ ਦਾ ਇਤਿਹਾਸਕ ਫੈਸਲਾ: ਜਲੰਧਰ ਨਗਰ ਨਿਗਮ ਨੇ 35 ਸਾਲਾਂ ਬਾਅਦ 1,196 ਸਫਾਈ ਕਰਮਚਾਰੀਆਂ ਨੂੰ ਦਿੱਤੀ ਪ੍ਰਵਾਨਗੀ

ਚੰਡੀਗੜ੍ਹ, 10 ਦਸੰਬਰ, 2025:ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਇਤਿਹਾਸਕ ਫੈਸਲਾ...

ਮਾਨ ਸਰਕਾਰ ਦੀ ਲੋਕ ਭਲਾਈ ਪਹਿਲ: ਡਾ. ਬਲਬੀਰ ਸਿੰਘ ਨੇ ਫਤਿਹਗੜ੍ਹ ਸਾਹਿਬ ਸਿਹਤ ਕੇਂਦਰਾਂ ਦਾ ਅਚਨਚੇਤ ਨਿਰੀਖਣ ਕੀਤਾ

ਚੰਡੀਗੜ੍ਹ, 9 ਦਸੰਬਰ, 2025:ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਜਨਤਾ ਲਈ ਬਿਹਤਰ ਸਿਹਤ ਸੰਭਾਲ...