ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਵੱਲੋਂ ਪ੍ਰੋਡਿਊਸਰ ਪਿੰਕੀ ਧਾਲੀਵਾਲ ਖਿਲਾਫ਼ ਮਾਮਲਾ ਦਰਜ ਕਰਵਾਉਣ ਤੋਂ ਬਾਅਦ ਹੁਣ ਸੁਨੰਦਾ ਸ਼ਰਮਾ ਨੇ ਵੀਡੀਓ ਸ਼ੇਅਰ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਤਨੀ ਗੁਰਪ੍ਰੀਤ ਕੌਰ ਦਾ ਧੰਨਵਾਦ ਕੀਤਾ ਹੈ । ਸੁੰਨਦਾ ਨੇ ਸਾਥ ਦੇ ਲ਼ਈ ਪੰਜਾਬ ਮਹਿਲਾ ਕਮਿਸ਼ਨ ਦੀ ਚੀਫ ਲਾਲੀ ਗਿੱਲ ਦਾ ਵੀ ਸ਼ੁੱਕਰਾਨਾ ਕੀਤਾ ਹੈ। ਸਾਥ ਦੇਣ ਵਾਲੇ ਕਲਾਕਾਰਾਂ ਦਾ ਵੀ ਧੰਨਵਾਦ ਕੀਤਾ ।
ਪਿੰਕੀ ਧਾਲੀਵਾਲ ‘ਤੇ ਹੋਈ ਕਾਰਵਾਈ ਦੇ ਬਾਅਦ ਪਹਿਲੀ ਵਾਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਸ਼ੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕੀਤਾ ਹੈ । ਜਿਸ ਵਿੱਚ ਸੁਨੰਦਾ ਸ਼ਰਮਾ ਨੇ ਕਿਹਾ ਹੁਣ ਮੈਂ ਫ੍ਰੀ ਬਰਡ ਹਾਂ,ਭਾਵੁਕ ਹੁੰਦੇ ਹੋਏ ਸੁਨੰਦਾ ਸ਼ਰਮਾ ਨੇ ਕਿਹਾ ਪੂਰੀ ਦੁਨੀਆ ਵਿੱਚ ਬੈਠੇ ਮੇਰੇ ਸਮਰਥਕਾਂ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੇਰੀ ਡਾਲ ਬਣੇ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ । ਮੇਰੇ ਦਿਲ ਤੋਂ ਸਾਰਿਆਂ ਲਈ ਦੂਆ ਹੈ ਕਿ ਸਾਰਿਆਂ ਨਾਲ ਚੰਗਾ ਹੋਵੇ । ਜਿਵੇਂ ਮੈਂ ਪਹਿਲਾਂ ਆਪਣੀ ਸ਼ਾਇਰੀ ਅਤੇ ਗਾਣਿਆਂ ਨਾਲ ਮਨੋਰੰਜਨ ਕਰਦੀ ਸੀ ਉਸੇ ਤਰ੍ਹਾਂ ਕਰਦੀ ਰਹਾਂਗੀ ।
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਸ਼ੋਸ਼ਲ ਮੀਡੀਆ ‘ਤੇ ਪਿੰਕੀ ਧਾਲੀਵਾਲ ਦਾ ਨਾਂਅ ਲਏ ਬਿਨਾਂ ਇੱਕ ਪੋਸਟ ਜਾਰੀ ਕਰਕੇ ਕਿਹਾ ਸੀ ਕਿ ਮੈਂ ਆਪਣੀ ਇੰਡਸਟ੍ਰੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਕੁਝ ਵਿਅਕਤੀ ਅਤੇ ਸੰਸਥਾਵਾ ਮੇਰੇ ਕਾਂਟਰੈਕਟ ਨੂੰ ਲੈ ਕੇ ਝੂਠਾ ਦਾਅਵਾ ਕਰ ਰਹੇ ਹਨ ਇਹ ਦਾਅਵੇ ਝੂਠੇ ਹਨ।