February 28, 2026, 6:49 pm
----------- Advertisement -----------
HomeNewsBreaking Newsਕਾਂਗਰਸ ਹਾਈ ਕਮਾਂਡ ਆਪਣਾ ਪ੍ਰਭਾਵ ਗਵਾ ਚੁੱਕੀ ਹੈ- ਸੁਨੀਲ ਜਾਖੜ

ਕਾਂਗਰਸ ਹਾਈ ਕਮਾਂਡ ਆਪਣਾ ਪ੍ਰਭਾਵ ਗਵਾ ਚੁੱਕੀ ਹੈ- ਸੁਨੀਲ ਜਾਖੜ

Published on

----------- Advertisement -----------

ਚੰਡੀਗੜ੍ਹ 28 ਫਰਵਰੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਜਿਸ ਤਰ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਪੰਜਾਬ ਆ ਕੇ ਆਪਣੇ ਆਗੂਆਂ ਨੂੰ ਜਨਤਕ ਤੌਰ ਤੇ ਨਸੀਹਤ ਦੇਣ ਲਈ ਮਜਬੂਰ ਹੋਣਾ ਪਿਆ ਹੈ ਇਹ ਸਿੱਧ ਕਰਦਾ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਆਪਣਾ ਪ੍ਰਭਾਵ ਗਵਾ ਚੁੱਕੀ ਹੈ ਅਤੇ ਸਟੇਟ ਲੀਡਰਸ਼ਿਪ ਆਪ ਮੁਹਾਰੀ ਹੋਈ ਕੋਈ ਹੈ।

ਇਸ ਸਬੰਧੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਇੱਕ ਸੁਨੇਹੇ ਵਿੱਚ ਭਾਜਪਾ ਸੂਭਾ ਪ੍ਰਧਾਨ ਨੇ ਲਿਖਿਆ ਹੈ ਕਿ

“ਤੁਸੀਂ ਕਿੰਨੇ ਵੀ ਵੱਡੇ ਕਿਉਂ ਨਾ ਹੋਵੋ, ਟੀਮ ਪਲੇਅਰ ਬਣੋ; ਨਹੀਂ ਤਾਂ ਮੈਂ ਅਤੇ ਖੜਗੇ ਜੀ ਤੁਹਾਨੂੰ ਠੀਕ ਕਰ ਦੇਵਾਂਗੇ।”

ਇਹ ਵਾਕ ਅੱਜ ਬਰਨਾਲਾ ਵਿੱਚ ਹੋਈ ਕਾਂਗਰਸ ਰੈਲੀ ਦੇ ਮਕਸਦ ਨੂੰ ਪੂਰੀ ਤਰ੍ਹਾਂ ਬਿਆਨ ਕਰਦਾ ਹੈ।

ਉੱਥੇ ਨਾ ਤਾਂ ਪੰਜਾਬ ਲਈ ਕੋਈ ਏਜੰਡਾ ਸੀ ਅਤੇ ਨਾ ਹੀ ਕਿਸਾਨਾਂ ਜਾਂ ਮਜ਼ਦੂਰਾਂ ਬਾਰੇ ਕੋਈ ਗੱਲਬਾਤ ਹੋਈ। ਇਸ ਦੀ ਬਜਾਇ, ਇਹ ਪਹਿਲਾਂ ਹੀ ਬੇਅਸਰ ਹੋ ਚੁੱਕੀ ਕਾਂਗਰਸ ਹਾਈਕਮਾਂਡ ਵੱਲੋਂ ਰਾਹੁਲ ਗਾਂਧੀ ਦੀ ਇਕ ਬੇਬਸੀ ਭਰੀ ਕੋਸ਼ਿਸ਼ ਸੀ, ਜਿਸ ਰਾਹੀਂ ਉਪਰੋਕਤ ਚੇਤਾਵਨੀ ਦੇ ਕੇ ਪੰਜਾਬ ਦੀ ਟੁੱਟੀ-ਬਿੱਖਰੀ ਸੂਬਾਈ ਲੀਡਰਸ਼ਿਪ ਨੂੰ ਜਨਤਕ ਤੌਰ ’ਤੇ ਜਲੀਲ ਕਰਕੇ ਇਕੱਠਾ ਕਰਨ ਲਈ ਮਜਬੂਰ ਕੀਤਾ ਗਿਆ। ਪਰ ਅਜਿਹਾ ਕਰਦੇ ਹੋਏ, ਰਾਹੁਲ ਗਾਂਧੀ ਨੇ ਨਾ ਸਿਰਫ਼ ਸੂਬਾਈ ਲੀਡਰਸ਼ਿਪ ਨੂੰ ਜਨਤਕ ਹਾਸੇ ਦਾ ਵਿਸ਼ਾ ਬਣਾਇਆ, ਸਗੋਂ ਆਪਣੇ ਹੀ ਕਮਜ਼ੋਰ ਨੇਤ੍ਰਤਵ ਸਮਰੱਥਾਵਾਂ ਨੂੰ ਵੀ ਬੇਨਕਾਬ ਕਰ ਦਿੱਤਾ।

ਸੁਨੀਲ ਜਾਖੜ ਨੇ ਕਿਹਾ ਕਿ ਜੋ ਗੱਲ ਬੰਦ ਕਮਰੇ ਵਿੱਚ ਸਮਝਾਈ ਜਾ ਸਕਦੀ ਸੀ ਉਸਦੇ ਲਈ ਕਾਂਗਰਸ ਨੂੰ ਰੈਲੀ ਕਰਨੀ ਪਈ ਅਤੇ ਜਨਤਕ ਤੌਰ ਤੇ ਆਪਣੇ ਸਟੇਟ ਆਗੂਆਂ ਦੀ ਕਲਾਸ ਲਗਾਉਣ ਪਈ। ਉਹਨਾਂ ਨੇ ਕਿਹਾ ਕਿ ਅਜੇਹੀ ਨੌਬਤ ਇਸ ਲਈ ਆਈ ਹੈ ਕਿਉਂਕਿ ਕਾਂਗਰਸ ਦੀ ਹਾਈ ਕਮਾਂਡ ਆਪਣੀ ਕਮਾਂਡ ਪਾਰਟੀ ਦੇ ਸਟੇਟ ਯੂਨਿਟਾਂ ਤੇ ਗਵਾ ਚੁੱਕੀ ਹੈ।

ਦੂਜੇ ਪਾਸੇ ਅੱਜ ਸੈਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਮਿਲ ਕੇ ਉਹਨਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਐਸੋਸੀਏਸ਼ਨ ਦੇ ਨਾਲ ਜਾ ਕੇ ਕੇਂਦਰੀ ਫੂਡ ਸਪਲਾਈ ਮੰਤਰੀ ਸ੍ਰੀ ਪ੍ਰਹਿਲਾਦ ਜੋਸ਼ੀ ਕੋਲ ਫੋਰਟੀਫਾਈਡ ਰਾਈਸ ਦਾ ਮੁੱਦਾ ਚੁੱਕਿਆ ਸੀ।।

ਰੰਜਮ ਕਮਰਾ ਕਨਵੀਨਰ ਪੰਜਾਬ ਬੀਜੇਪੀ ਸੈੱਲ, ਰੋਹਿਤ ਅੱਗਰਵਾਲ (ਰਾਸ਼ਟਰੀ ਸ਼ੱਲਰ ਸੰਗ ਦੇ ਪ੍ਰਧਾਨ) ਕਰਨਲ ਇੰਦਰਪਾਲ ਸਿੰਘ ਢਾਲੀਵਾਲ (ਚੇਅਰਮੈਨ) ਸੋਨੂ ਗਰਗ (ਮਹਾਸਚਿਵ) ਸਾਹਿਲ ਮੋਦੀ (ਮੈਂਬਰ) ਰੋਹਿਤ ਕਪੂਰ ਪਵਨ ਕੁਮਾਰ (ਖਰੜ) ਆਦਿ  ਨੇ ਭਾਜਪਾ ਸੂਬਾ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ  ਸ੍ਰੀ ਸੁਨੀਲ ਜਾਖੜ ਦੀ ਪਹਿਲ ਕਦਮੀ ਦੇ ਨਾਲ ਹੀ ਉਹਨਾਂ ਦਾ ਇਹ ਮਸਲਾ ਹੱਲ ਹੋਇਆ ਹੈ। 

ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ  ਅਗਵਾਈ ਵਾਲੀ ਸਰਕਾਰ  ਹਮੇਸ਼ਾ ਹੀ ਕਿਸਾਨਾਂ ਜਾਂ ਕਿਸਾਨਾਂ ਨਾਲ ਜੁੜੀਆਂ ਧਿਰਾਂ ਦੇ ਮਸਲੇ ਹੱਲ ਕਰਨ ਲਈ ਤਤਪਰ ਰਹਿੰਦੀ ਹੈ। ਉਹਨਾਂ ਨੇ ਕਿਹਾ ਕਿ ਸੈਲਰ ਉਦਯੋਗ ਵੀ ਮੁੱਖ ਮੰਗ ਪੂਰੀ ਹੋਣ ਦਾ ਸਿੱਧਾ ਲਾਭ ਕਿਸਾਨਾਂ ਨੂੰ ਹੀ ਹੋਵੇਗਾ ਕਿਉਂਕਿ ਕਿਸਾਨਾਂ ਵੱਲੋਂ ਪੈਦਾ ਕੀਤੇ ਝੋਨੇ ਨੂੰ ਕੀ ਇਸ ਉਦੋਗ ਵੱਲੋਂ ਸ਼ੈਲਿੰਗ ਕੀਤੀ ਜਾਂਦੀ ਹੈ।।

ਉਹਨਾਂ ਨੇ ਕਿਹਾ ਕਿ ਆੜਤੀਆ ਐਸੋਸੀਏਸ਼ਨ ਦੀਆਂ ਮੰਗਾਂ ਵੀ ਕੇਂਦਰ ਸਰਕਾਰ ਖੋਲ ਚੁੱਕੀਆਂ ਗਈਆਂ ਸਨ ਤੇ ਆਸ ਹੈ ਕਿ ਜਲਦ ਹੀ ਇਹਨਾਂ ਦਾ ਵੀ ਸਾਰਥਕ ਹੱਲ ਨਿਕਲੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਪੁਲਿਸ ਵੱਲੋਂ ਸਰਹੱਦ ਪਾਰੋਂ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਹੈਰੋਇਨ-ਹਥਿਆਰਾਂ ਸਣੇ 10 ਕਾਬੂ

ਚੰਡੀਗੜ੍ਹ/ਅੰਮ੍ਰਿਤਸਰ, 28 ਫਰਵਰੀ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ...

ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਬਰੀ, ‘ਆਪ’ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ

*ਚੰਡੀਗੜ੍ਹ, 27 ਫਰਵਰੀ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ...

ਸੱਚਾਈ ਅਤੇ ਇਮਾਨਦਾਰੀ ਦੀ ਸਭ ਤੋਂ ਵੱਡੀ ਜਿੱਤ, ਕੋਰਟ ਦੇ ਫੈਸਲੇ ਨੇ ਤਾਨਾਸ਼ਾਹੀ ਤਾਕਤਾਂ ਦੇ ਮੂੰਹ ‘ਤੇ ਜੜਿਆ ਕਰਾਰਾ ਤਮਾਚਾ: ਹਰਜੋਤ ਬੈਂਸ

*ਚੰਡੀਗੜ੍ਹ, 27 ਫਰਵਰੀ 2026*:ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਿੱਖਿਆ...

ਆਪ ਪੰਜਾਬ ਨੇ ਅਰਵਿੰਦ ਕੇਜਰੀਵਾਲ ਅਤੇ ਆਪ ਆਗੂਆਂ ਦੇ ਹੱਕ ਵਿੱਚ ਅਦਾਲਤ ਦੇ ਫੈਸਲੇ ਦਾ ਚੰਡੀਗੜ੍ਹ ਵਿੱਚ ਮਨਾਇਆ ਜਸ਼ਨ

*ਚੰਡੀਗੜ੍ਹ, 27 ਫਰਵਰੀ 2026*:ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਅਦਾਲਤ ਵੱਲੋਂ ਅਰਵਿੰਦ...

ਮਾਣਯੋਗ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਮਾਮਲੇ ਵਿੱਚ ਬਰੀ ਕਰਨਾ ਸੱਚਾਈ ਅਤੇ ਲੋਕਤੰਤਰ ਦੀ ਜਿੱਤ: ਮੋਹਿੰਦਰ ਭਗਤ

*ਰਾਜਨੀਤਿਕ ਚੁਣੌਤੀਆਂ ਦੇ ਬਾਵਜੂਦ ਕੇਜਰੀਵਾਲ ਪਾਰਦਰਸ਼ੀ ਸ਼ਾਸਨ ਅਤੇ ਲੋਕ ਭਲਾਈ ਲਈ ਵਚਨਬੱਧ ਰਹੇ ਹਨ* *ਚੰਡੀਗੜ੍ਹ,...

ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ‘ਚ ਇੱਕ ਹੋਰ ਗ੍ਰਿਫਤਾਰੀ, ਫੜੇ ਗਏ ਦੋਸ਼ੀ ਨੇ ਕੀਤੇ ਸਨ ਵੱਡੇ ਖੁਲਾਸਾ

 ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ‘ਚ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ। ਇਸ ਕੇਸ...

ਕੈਬਿਨੇਟ ਮੰਤਰੀ ਸੰਜੀਵ ਅਰੋੜਾ ਵੱਲੋਂ ਵਜ਼ੀਰਾਬਾਦ, ਮੰਡੀ ਗੋਬਿੰਦਗੜ੍ਹ ਵਿਖੇ ਕਾਰਗਿਲ ਦੇ ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਪਸ਼ੂ ਚਾਰੇ ਦੇ ਨਿਰਮਾਣ ਪਲਾਂਟ ਦਾ ਉਦਘਾਟਨ

*ਕੈਬਿਨੇਟ ਮੰਤਰੀ ਸੰਜੀਵ ਅਰੋੜਾ ਵੱਲੋਂ ਵਜ਼ੀਰਾਬਾਦ, ਮੰਡੀ ਗੋਬਿੰਦਗੜ੍ਹ ਵਿਖੇ ਕਾਰਗਿਲ ਦੇ ਦੱਖਣੀ ਏਸ਼ੀਆ ਦੇ...

ਭਗਵੰਤ ਮਾਨ ਸਰਕਾਰ ਵੱਲੋਂ 18 ਮਾਰਚ ਨੂੰ ਸੂਬੇ ਭਰ ਵਿੱਚ 14,100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ: ਤਰੁਨਪ੍ਰੀਤ ਸਿੰਘ ਸੌਂਦ

*ਚੰਡੀਗੜ੍ਹ, 26 ਫਰਵਰੀ 2026:*:ਭਗਵੰਤ ਮਾਨ ਸਰਕਾਰ ਦੀ ਆਗਵਾਈ ਹੇਠ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ...