December 27, 2024, 12:16 am
----------- Advertisement -----------
HomeNewsBreaking Newsਗੁਰਦਾਸਪੁਰ ਚੌਂਕੀ ਤੇ ਬੰਬ ਸੁੱਟਣ ਵਾਲਿਆਂ ਦਾ ਪੁਲਿਸ ਨੇ ਕੀਤਾ ਐਨਕਾਉਂਟਰ

ਗੁਰਦਾਸਪੁਰ ਚੌਂਕੀ ਤੇ ਬੰਬ ਸੁੱਟਣ ਵਾਲਿਆਂ ਦਾ ਪੁਲਿਸ ਨੇ ਕੀਤਾ ਐਨਕਾਉਂਟਰ

Published on

----------- Advertisement -----------

ਯੂਪੀ ਦੇ ਪੀਲੀਭੀਤ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ‘ਚ ਗ੍ਰਨੇਡ ਹਮਲੇ ਦੇ ਦੋਸ਼ੀ ਤਿੰਨ ਖਾਲਿਸਤਾਨੀ ਅੱਤਵਾਦੀ ਮੁਕਾਬਲੇ ‘ਚ ਮਾਰੇ ਗਏ ਹਨ। ਇਹ ਕਾਰਵਾਈ ਸੋਮਵਾਰ ਸਵੇਰੇ ਯੂਪੀ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਹੋਈ। ਤਿੰਨੋਂ ਅੱਤਵਾਦੀ ਖਾਲਿਸਤਾਨੀ ਕਮਾਂਡੋ ਫੋਰਸ ਦੇ ਮੈਂਬਰ ਸਨ। ਇਨ੍ਹਾਂ ਕੋਲੋਂ ਦੋ ਏਕੇ 47 ਸਮੇਤ ਕਈ ਹਥਿਆਰ ਬਰਾਮਦ ਹੋਏ ਹਨ। ਤਿੰਨਾਂ ਅੱਤਵਾਦੀਆਂ ਦੀ ਪਛਾਣ ਗੁਰਵਿੰਦਰ ਸਿੰਘ, ਰਵੀ ਅਤੇ ਜਸਪ੍ਰੀਤ ਵਜੋਂ ਹੋਈ ਹੈ। ਤਿੰਨਾਂ ਨੇ ਕੁਝ ਸਮਾਂ ਪਹਿਲਾਂ ਪੰਜਾਬ ਦੇ ਗੁਰਦਾਸਪੁਰ ਪੁਲਿਸ ਚੌਕੀ ‘ਤੇ ਗ੍ਰਨੇਡ ਹਮਲਾ ਕੀਤਾ ਸੀ।ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ‘ਚ ਤਿੰਨੋਂ ਅੱਤਵਾਦੀ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਹ ਮੁਕਾਬਲਾ ਪੂਰਨਪੁਰ ਇਲਾਕੇ ਵਿੱਚ ਹੋਇਆ। ਤਿੰਨਾਂ ਅੱਤਵਾਦੀਆਂ ਦੀ ਭਾਲ ਲਈ ਪੰਜਾਬ ਪੁਲਿਸ ਦੀ ਟੀਮ ਯੂਪੀ ਪੁਲਿਸ ਦੇ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਚਲਾ ਰਹੀ ਸੀ। ਗੋਲੀਆਂ ਨਾਲ ਜ਼ਖਮੀ ਹੋਏ ਸਾਰੇ ਦੋਸ਼ੀਆਂ ਨੂੰ ਸੀ.ਐੱਚ.ਸੀ. ਪੂਰਨਪੁਰ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ।ਪੁਲਸ ਮੁਕਾਬਲੇ ਵਿੱਚ ਗੋਲੀ ਲੱਗਣ ਵਾਲੇ ਮੁਲਜ਼ਮਾਂ ਵਿੱਚ 25 ਸਾਲਾ ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਅਤੇ 23 ਸਾਲਾ ਵਰਿੰਦਰ ਸਿੰਘ ਉਰਫ਼ ਰਵੀ ਪੁੱਤਰ ਰਣਜੀਤ ਸਿੰਘ ਵਾਸੀ ਅਗਵਾਨ ਪਿੰਡ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਸ਼ਾਮਲ ਹਨ। ਇਸ ਤੋਂ ਇਲਾਵਾ 18 ਸਾਲਾ ਜਸਨ ਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਵਾਸੀ ਨਿੱਕਾ ਸੁਰ, ਕਲਾਨੌਰ, ਗੁਰਦਾਸਪੁਰ ਨੂੰ ਵੀ ਪੁਲਸ ਨੇ ਮੁਕਾਬਲੇ ਵਿਚ ਢੇਰ ਕੀਤਾ ਹੈ। ਪੁਲਸ ਨੇ ਜ਼ਖ਼ਮੀ ਮੁਲਜ਼ਮਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਸੀ ਜਿਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤ ਐਲਾਨ ਦਿੱਤਾ।

ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਨਿਊਜ਼ 18 ਨੂੰ ਦੱਸਿਆ ਕਿ ਸਾਨੂੰ ਪੰਜਾਬ ਪੁਲਿਸ ਤੋਂ ਇਨਪੁਟ ਮਿਲਿਆ ਸੀ ਕਿ ਗੁਰਦਾਸਪੁਰ ਪੁਲਿਸ ਚੌਕੀ ‘ਤੇ ਹੋਏ ਹਮਲੇ ਦੇ ਦੋਸ਼ੀ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿੱਚ ਲੁਕੇ ਹੋ ਸਕਦੇ ਹਨ। ਇਸ ਇਨਪੁਟ ਤੋਂ ਬਾਅਦ ਜ਼ਿਲ੍ਹਾ ਪੁਲਿਸ ਸਰਗਰਮ ਹੋ ਗਈ ਅਤੇ ਐਤਵਾਰ ਦੇਰ ਰਾਤ ਯੂਪੀ ਪੁਲਿਸ ਅਤੇ ਪੰਜਾਬ ਪੁਲਿਸ ਦੀ ਟੀਮ ਨਾਲ ਲਾਈਵ ਮੁਕਾਬਲੇ ਵਿੱਚ ਤਿੰਨੋਂ ਅੱਤਵਾਦੀਆਂ ਨੂੰ ਗੋਲੀਆਂ ਨਾਲ ਜ਼ਖਮੀ ਕਰ ਦਿੱਤਾ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਡੀਜੀਪੀ ਨੇ ਕਿਹਾ ਕਿ ਇਸ ਆਪਰੇਸ਼ਨ ਦੀ ਅਗਵਾਈ ਪੀਲੀਭੀਤ ਦੇ ਪੁਲਿਸ ਸੁਪਰਡੈਂਟ ਨੇ ਖੁਦ ਕੀਤੀ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ‘ਚ 27 ਦਸੰਬਰ ਤੋਂ ਲੈ ਕੇ 29 ਤੱਕ ਯੈਲੋ ਅਲਰਟ: ਗੜ੍ਹੇਮਾਰੀ ਦੀ ਸੰਭਾਵਨਾ, ਕਈ ਥਾਵਾਂ ‘ਤੇ ਪਵੇਗਾ ਮੀਂਹ, ਵਧੇਗੀ ਠੰਢ

ਪੰਜਾਬ ਭਰ ਦੇ ਵਿੱਚ ਮੌਸਮ ਦੇ ਅੰਦਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਤਬਦੀਲੀਆਂ...

ਤੁਸੀਂ ਵੀ ਟਿਕਟਾਂ ਬੁੱਕ ਕਰਨ ਬਾਰੇ ਸੋਚ ਰਹੇ ਹੋ ਤਾਂ ਸਾਵਧਾਨ!, ਰੇਲਵੇ ਟਿਕਟਿੰਗ ਵੈੱਬਸਾਈਟ ਅਤੇ ਐਪ ਦੇਸ਼ ਭਰ ਵਿੱਚ ਠੱਪ

ਭਾਰਤੀ ਰੇਲਵੇ ਦੇ ਈ-ਟਿਕਟਿੰਗ ਪਲੇਟਫਾਰਮ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੀ ਆਨਲਾਈਨ...

ਜਿਸਦੀ ਦੇਖਭਾਲ ਲਈ ਪਤੀ ਨੇ ਲਿਆ VRS, ਨੌਕਰੀ ਦੇ ਆਖਰੀ ਦਿਨ ਹੀ ਉਹ ਛੱਡ ਗਈ ਸਾਥ

ਰਾਜਸਥਾਨ ਦੇ ਕੋਟਾ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਦਰਅਸਲ, ਇੱਥੇ ਇੱਕ ਸਰਕਾਰੀ...

ਨਹੀਂ ਰਹੇ ਡੱਲੇਵਾਲ ? ਸੋਸ਼ਲ ਮੀਡੀਆ ’ਤੇ ਕੌਣ ਕਰ ਰਿਹਾ ਇਹ ਪ੍ਰਚਾਰ ?, ਖਨੌਰੀ ਬਾਰਡਰ ਤੋਂ ਕਿਸਾਨ ਹੋਏ ਇਕੱਠੇ

 ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ...

ਹੱਥ ਪੈਰ ਪਏ ਪੀਲੇ ਬੋਲਣ ਤੋ ਅਸਮਰਥ ਨੇ ਜਗਜੀਤ ਸਿੰਘ ਡੱਲੇਵਾਲ, ਪੂਰਾ ਪੰਜਾਬ ਚਿੰਤਾ ਚ ਪਰ ਕੇਂਦਰ ਬੇਖ਼ਬਰ !

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ...

ਨਵੇਂ ਸਾਲ ਤੇ ਸ਼ਰਾਬੀਆਂ ਦੀਆਂ ਲੱਗੀਆਂ ਮੌਜਾਂ, ਪੁਲਿਸ ਕਰੇਗੀ ਸੇਵਾ, ਮੁੱਖ ਮੰਤਰੀ ਤੇ ਹੁਕਮ

ਹਿਮਾਚਲ 'ਚ ਨਵਾਂ ਸਾਲ ਮਨਾ ਰਹੇ ਸ਼ਰਾਬੀਆਂ ਨੂੰ ਪੁਲਿਸ ਨਹੀਂ ਤੰਗ ਕਰੇਗੀ। ਸੀਐਮ ਸੁਖਵਿੰਦਰ...

ਸੁਖਬੀਰ ਮਗਰੋਂ SGPC ਪ੍ਰਧਾਨ ਨੂੰ ਵੀ ਧਾਰਮਿਕ ਸਜ਼ਾ ਦਾ ਐਲਾਨ ,ਕਰਨਗੇ ਜੋੜੇ ਸਾਫ ਤੇ ਭਾਂਡਿਆਂ ਦੀ ਕਰਨਗੇ ਸੇਵਾ

 ਸੁਖਬੀਰ ਬਾਦਲ ਤੋਂ ਬਾਅਦ ਹੁਣ SGPC ਪ੍ਰਧਾਨ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ। ਸ਼੍ਰੋਮਣੀ...

ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਵਾਸਤੇ ਜਾ ਰਹੀ  ਡਾਕਟਰਾਂ ਦੀ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਦੂਜੀ ਗੱਡੀ ਵਿਚ ਜਾ ਵੱਜੀ , ਕਈ ਡਾਕਟਰ ਜ਼ਖ਼ਮੀ 

ਪਟਿਆਲਾ ਸ਼ਹਿਰ ਦੇ ਸਮਾਣਾ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪਿੰਡ ਮਵੀਕਲਾਂ ’ਚ ਜਗਜੀਤ...

ਝੂਠੇ ਪੁਲਿਸ ਮੁਕਾਬਲੇ ’ਚ ਸਾਬਕਾ ਐੱਸਐੱਚਓ ਸਣੇ ਤਿੰਨ ਥਾਣੇਦਾਰਾਂ ਨੂੰ ਉਮਰ ਕੈਦ

ਮੋਹਾਲੀ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸੋਮਵਾਰ ਨੂੰ 1992 ਦੇ ਇਕ ਹੋਰ ਕੇਸ ਦੀ ਸੁਣਵਾਈ ਕਰਦਿਆਂ...