February 14, 2026, 10:37 am
----------- Advertisement -----------
HomeNewsBreaking Newsਤਿਹਾਸਕ ਪਲ : ਸੀਏਟਲ ਦੇ ਆਈਕੋਨਿਕ ਸਪੇਸ ਨੀਡਲ ‘ਤੇ ਪਹਿਲੀ ਵਾਰ ਲਹਿਰਾਇਆ...

ਤਿਹਾਸਕ ਪਲ : ਸੀਏਟਲ ਦੇ ਆਈਕੋਨਿਕ ਸਪੇਸ ਨੀਡਲ ‘ਤੇ ਪਹਿਲੀ ਵਾਰ ਲਹਿਰਾਇਆ ਗਿਆ ਤਿਰੰਗਾ

Published on

----------- Advertisement -----------

ਭਾਰਤ ਦੇ 79ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ, ਅਮਰੀਕਾ ਦੇ ਸਿਏਟਲ ਸ਼ਹਿਰ ਵਿੱਚ ਇੱਕ ਇਤਿਹਾਸਕ ਪਲ ਦੇਖਣ ਨੂੰ ਮਿਲਿਆ, ਜਦੋਂ ਪਹਿਲੀ ਵਾਰ ਇਥੇ ਦੇ ਆਈਕੋਨਿਕ ਸਪੇਸ ਨੀਡਲ ‘ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ। 1962 ਵਿੱਚ ਵਿਸ਼ਵ ਮੇਲੇ ਲਈ ਬਣਾਇਆ ਗਿਆ, ਸਪੇਸ ਨੀਡਲ ਅਮਰੀਕਾ ਦੇ ਪ੍ਰਸ਼ਾਂਤ ਉੱਤਰ-ਪੱਛਮੀ ਖੇਤਰ ਦੇ ਤਕਨੀਕੀ ਕੇਂਦਰ, ਸੀਏਟਲ ਦਾ ਪ੍ਰਤੀਕ ਹੈ। ਇਸ ਇਤਿਹਾਸਕ ਪਲ ਵਿੱਚ ਸੀਏਟਲ ਦੇ ਮੇਅਰ ਬਰੂਸ ਹੇਰੇਲ, ਭਾਰਤ ਦੇ ਕੌਂਸਲ ਜਨਰਲ ਅਤੇ ਸ਼ਹਿਰ ਦੇ ਹੋਰ ਪਤਵੰਤੇ ਸ਼ਾਮਲ ਹੋਏ।

ਉਨ੍ਹਾਂ ਨੇ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਜਿਸ ਨੇ ਸੀਏਟਲ ਨੂੰ ਇੱਕ ਤਕਨੀਕੀ ਕੇਂਦਰ ਵਜੋਂ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ‘ਤੇ, ਕੈਰੀ ਪਾਰਕ ਵਿਖੇ ਇੱਕ ਕਮਿਊਨਿਟੀ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ, ਜਿੱਥੋਂ ਸੀਏਟਲ ਦਾ ਇੱਕ ਸ਼ਾਨਦਾਰ ਦ੍ਰਿਸ਼ ਅਤੇ ਸਪੇਸ ਨੀਡਲ ‘ਤੇ ਲਹਿਰਾਉਂਦਾ ਤਿਰੰਗਾ ਦਿਖਾਈ ਦੇ ਰਿਹਾ ਸੀ। ਇਸ ਸਮਾਗਮ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਯੂਐਸ ਕਾਂਗਰਸਮੈਨ (ਡਬਲਯੂਏ-9ਵਾਂ ਜ਼ਿਲ੍ਹਾ) ਐਡਮ ਸਮਿਥ, ਵਾਸ਼ਿੰਗਟਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੇਬਰਾ ਐਲ. ਸਟੀਫਨਜ਼, ਸੀਏਟਲ ਪੋਰਟ ਕਮਿਸ਼ਨਰ ਸੈਮ ਚੋ ਅਤੇ ਸੀਏਟਲ ਪਾਰਕਸ ਐਂਡ ਰੀਕ੍ਰੀਏਸ਼ਨ ਡਾਇਰੈਕਟਰ ਏਪੀ ਡਿਆਜ਼ ਨੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਸਮਿਥ ਨੇ ਇਸ ਤਿਉਹਾਰ ਨੂੰ ਖੇਤਰ ਦੀ ਵੰਨ-ਸੁਵੰਨਤਾ ਅਤੇ ਇੰਡੋ-ਪੈਸੀਫਿਕ ਉੱਤਰ-ਪੱਛਮ ਵਿਚਕਾਰ ਮਜ਼ਬੂਤ ਸਬੰਧਾਂ ਦਾ ਪ੍ਰਤੀਕ ਦੱਸਿਆ। ਇਸ ਸਮਾਗਮ ਵਿੱਚ ਰਾਸ਼ਟਰੀ ਗੀਤ, ਭਾਰਤੀ ਕਲਾ ਰੂਪਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਸੱਭਿਆਚਾਰਕ ਨਾਚ ਪ੍ਰਦਰਸ਼ਨ ਅਤੇ ਪ੍ਰਸਿੱਧ ਕਲਾਕਾਰ ਅਤੇ ਅਦਾਕਾਰ ਪੀਯੂਸ਼ ਮਿਸ਼ਰਾ ਵੱਲੋਂ ਕਵਿਤਾ ਪਾਠ ਸ਼ਾਮਲ ਸਨ। ਕਿੰਗ ਕਾਉਂਟੀ, ਜਿਸ ਵਿੱਚ ਸੀਏਟਲ, ਸਪੋਕੇਨ, ਟੈਕੋਮਾ ਅਤੇ ਬੇਲੇਵਿਊ ਸ਼ਾਮਲ ਹਨ, ਨੇ 15 ਅਗਸਤ ਨੂੰ ਭਾਰਤ ਦਿਵਸ ਵਜੋਂ ਐਲਾਨਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਾਬਕਾ CM ਕੈਪਟਨ ਨੂੰ ਸੰਮਨ ਭੇਜਣ ਵਾਲੇ ED ਦੇ ਐਡੀਸ਼ਨਲ ਡਾਇਰੈਕਟਰ ‘ਤੇ ਵੱਡਾ ਐਕਸ਼ਨ, ਹੋਇਆ ਤਬਾਦਲਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੀ ਖਬਰ ਸਾਹਮਣੇ ਆ ਰਹੀ...

ਸ਼ੈਲਟਰ ਹੋਮ ਤੋਂ ਰਿਹਾਅ ਹੋਣ ਮਗਰੋਂ ਸਰਬਜੀਤ ਕੌਰ ਦਾ ਬਿਆਨ- ‘ਜੇ ਮੇਰੇ ਮੂੰਹ ‘ਚ ਦੰਦ ਨਾ ਰਹਿੰਦੇ ਤਾਂ ਵੀ ਪਾਕਿ ਜ਼ਰੂਰ ਆਉਂਦੀ’

ਸ਼ੈਲਟਰ ਹੋਮ ਤੋਂ ਰਿਹਾਅ ਹੋਣ ਮਗਰੋਂ ਸਰਬਜੀਤ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।...

ਅਟੈਚੀ ‘ਚੋਂ ਮਿਲੀ ਕੁੜੀ ਦੀ ਲਾ/ਸ਼ ਮਾਮਲੇ ‘ਚ ਵੱਡਾ ਖੁਲਾਸਾ, ਦੋਸਤ ਨਾਲ ਰਹਿੰਦੀ ਸੀ ਕੁੜੀ

ਬਠਿੰਡਾ ਵਿਚ ਸੂਟਕੇਸ ਵਿਚੋਂ ਮਿਲੀ ਦੇਹ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਬੀਤੇ...

ਬਠਿੰਡਾ ਦੀ ਅਦਾਲਤ ਨੇ ਜਬਰ-ਜ਼ਨਾਹ ਦੇ ਮਾਮਲੇ ‘ਚ ASI ਨੂੰ ਸੁਣਾਈ ਉਮਰ ਕੈਦ ਦੀ ਸਜ਼ਾ, ਲੋਕਾਂ ਨੇ ਰੰਗੇ-ਹੱਥੀਂ ਕੀਤਾ ਸੀ ਕਾਬੂ

ਬਠਿੰਡਾ ਦੀ ਅਦਾਲਤ ਵੱਲੋਂ ਚਾਰ ਸਾਲ ਪੁਰਾਣੇ ਇੱਕ ਜਬਰ-ਜ਼ਨਾਹ ਦੇ ਮਾਮਲੇ ਵਿੱਚ ਵੱਡਾ ਫੈਸਲਾ...

ਰਾਹੁਲ ਨਾਲ ਮੁਲਾਕਾਤ ਤੇ ਵਿਵਾਦਿਤ ਬਿਆਨ… DSGMC ਵੱਲੋਂ ਹਰਵਿੰਦਰ ਸਿੰਘ ਸਰਨਾ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਵੱਲੋਂ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦੇ ਵਿਵਾਦਤ...

ਕੈਪਟਨ ਅਮਰਿੰਦਰ ਸਿੰਘ ਦੀਆਂ ਵਧੀਆ ਮੁਸ਼ਕਿਲਾਂ ! ED ਨੇ ਭੇਜਿਆ ਸੰਮਨ, ਕੈਪਟਨ ਦੇ ਪੁੱਤਰ ਨੇ ਕੀਤੀ ਪੁਸ਼ਟੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੁੰਦਾ ਨਜ਼ਰ...

ਕਿਸਾਨ ਜਥੇਬੰਦੀਆਂ ਤੇ ਟਰੇਡ ਯੂਨੀਅਨਾਂ ਵੱਲੋਂ ਅੱਜ ‘ਭਾਰਤ ਬੰਦ’, ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ

ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ ਅਤੇ ਕਿਸਾਨ ਸੰਗਠਨਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ...

ਭਾਰਤ-ਅਮਰੀਕਾ ਟ੍ਰੇਡ ਡੀਲ ਦੇਸ਼ ਦੇ ਕਿਸਾਨਾਂ ਨਾਲ ਸਭ ਤੋਂ ਵੱਡੀ ਗੱਦਾਰੀ:ਕੁਲਦੀਪ ਧਾਲੀਵਾਲ

*ਚੰਡੀਗੜ੍ਹ, 11 ਫਰਵਰੀ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ...