ਗਲਤ ਖਾਣ-ਪਾਣ ਕਾਰਨ ਇਨਸਾਨ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਅੱਜਕਲ ਲੋਕ ਆਪਣੀ ਜ਼ਿੰਦਗੀ ‘ਚ ਇੰਨੇ ਰੁੱਝੇ ਰਹਿੰਦੇ ਹਨ ਕਿ ਉਹ ਆਪਣੀ ਸਿਹਤ ਦਾ ਵੀ ਧਿਆਨ ਨਹੀਂ ਰੱਖਦੇ ਹਨ। ਰੁੱਝੇਵੇ ਵਾਲੀ ਜ਼ਿੰਦਗੀ ਦੇ ਚੱਲਦੇ ਲੋਕ ਕਦੇ-ਕਦੇ ਡਾਕਟਰ ਦੇ ਕੋਲ ਵੀ ਨਹੀਂ ਜਾਂਦੇ ਅਤੇ ਘਰੇਲੂ ਨੁਸਖ਼ੇ ਅਪਣਾ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਆਯੁਰਵੈਦਿਕ ਵਸਤੂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਲੌਂਗ ਇਕ ਅਜਿਹੀ ਚੀਜ਼ ਹੈ ਜੋ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਿਹਤ ਨੂੰ ਵੀ ਕਈ ਫਾਇਦੇ ਦਿੰਦਾ ਹੈ। ਲੌਂਗ ਦਾ ਤੇਲ ਸਦੀਆਂ ਤੋਂ ਐਂਟੀ-ਸੈਪਟਿਕ ਯਾਨੀ ਸੱਟ ਲੱਗਣ ‘ਤੇ ਜ਼ਖਮ ‘ਤੇ ਲਗਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਲੌਂਗ ਦੀ ਚਾਹ ਚਾਹ ਵਿਚ ਲੌਂਗ ਪਾ ਕੇ ਪੀਣ ਨਾਲ ਸਰੀਰ ‘ਚ ਮੌਜੂੁਦ ਟੌਕਸਿਨਸ ਦੂਰ ਹੁੰਦੇ ਹਨ ਜਿਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ।

ਡਾਇਜੈਸ਼ਨ ਲੌਂਗ ਖਾਣ ਨਾਲ ਮੁੂੰਹ ‘ਚ ਸਲਾਈਵਾ ਜ਼ਿਆਦਾ ਬਣਦਾ ਹੈ ਜਿਸ ਨਾਲ ਡਾਇਜੈਸ਼ਨ ਪ੍ਰੋਬਲਮ ਠੀਕ ਹੁੰਦੀ ਹੈ ਅਤੇ ਐਸੀਡਿਟੀ ਤੋਂ ਰਾਹਤ ਮਿਲਦੀ ਹੈ । ਕੋਲੈਸਟ੍ਰੋਲ ਲੌਂਗ ਖਾਣ ਨਾਲ ਕੋਲੈਸਟ੍ਰੋਲ ਦੀ ਸੱਮਸਿਆ ਘੱਟਦੀ ਹੈ ਅਤੇ ਹਾਰਟ ਅਟੈਕ ਦਾ ਖਤਰਾ ਨਹੀਂ ਰਹਿੰਦਾ ।ਇਮਿਉਨੀਟੀ ਲੈਵਲ ਲੌਂਗ ਵਿਚ ਇਮਿਉੂਨੀਟੀ ਲੈਵਲ ਜ਼ਿਆਦਾ ਹੂੰਦਾ ਹੈ ਲੌਂਗ ਖਾਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ । ਪੋਟੈਂਸ਼ੀਅਲ ਲੌਂਗ ਵਿਚ ਪੋਟੈਂਸ਼ੀਅਲ ਹੂੰਦੇ ਹਨ ਜੋ ਸਰੀਰ ਨੂੰ ‘ਚ ਚੁਸਤੀ ਪੈਦਾ ਕਰਦੇ ਹਨ । ਵਿਟਾਮਿਨ A ਲੌਂਗ ਵਿਚ ਵਿਟਾਮਿਨ A ਦੀ ਮਾਤਰਾ ਵਧੇਰੇ ਹੁੰਦੀ ਹੈ ਜਿਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੂੰਦੀ ਹੈ।ਸਰਦੀ-ਜ਼ੁਕਾਮ ਲੱਗਣ ਨਾਲ ਇਕ ਚਮਚਾ ਸ਼ਹਿਦ ‘ਚ 4 ਤੋਂ 5 ਲੌਂਗ ਪੀਸ ਕੇ ਖਾਣ ਨਾਲ ਬੰਦ ਨੱਕ ਤੋਂ ਰਾਹਤ ਮਿਲਦੀ ਹੈ। ਅਜਿਹਾ ਕਰੀਬ 4 ਦਿਨ ਰੋਜ਼ਾਨਾ ਕਰਨ ਨਾਲ ਸਰਦੀ-ਜ਼ੁਕਾਮ ਤੋਂ ਰਾਹਤ ਮਿਲੇਗੀ।