ਮੁੰਬਈ ‘ਚ ਬੁੱਧਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਇਥੇ ਇਕ ਲਿਫਟ 25ਵੀਂ ਮੰਜ਼ਿਲ ਤੋਂ ਡਿੱਗ ਗਈ। ਲਿਫਟ ‘ਚ ਚਾਰ ਲੋਕ ਸਵਾਰ ਸਨ, ਜਿਵੇਂ ਹੀ ਲਿਫਟ ਜ਼ਮੀਨੀ ਮੰਜ਼ਿਲ ‘ਤੇ ਡਿੱਗੀ ਤਾਂ ਉਥੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।ਇਸ ਹਾਦਸੇ ‘ਚ 20 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਵਿਖਰੋਲੀ ਸਥਿਤ ਸਿੱਧੀਵਿਨਾਇਕ ਸੁਸਾਇਟੀ ‘ਚ ਵਾਪਰੀ।
ਦੱਸ ਦਈਏ ਕਿ ਫਾਇਰ ਬ੍ਰਿਗੇਡ ਦੀ ਟੀਮ ਨੇ ਕਰੀਬ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਲਿਫਟ ਦਾ ਦਰਵਾਜ਼ਾ ਖੋਲ੍ਹਿਆ। ਇਸ ਤੋਂ ਬਾਅਦ ਤਿੰਨ ਲੋਕ ਜ਼ਖਮੀ ਹਾਲਤ ‘ਚ ਲਿਫਟ ‘ਚੋਂ ਬਾਹਰ ਕੱਢੇ ਗਏ ਪਰ 20 ਸਾਲਾ ਵਿਅਕਤੀ ਲਿਫਟ ‘ਚ ਹੀ ਫਸਿਆ ਰਿਹਾ। ਟੀਮ ਨੇ ਉਸ ਨੂੰ ਲਿਫਟ ਤੋਂ ਬਾਹਰ ਕੱਢਿਆ। ਨੌਜਵਾਨ ਦੀ ਹਾਲਤ ਕਾਫੀ ਨਾਜ਼ੁਕ ਸੀ, ਟੀਮ ਨੇ ਉਸ ਨੂੰ ਤੁਰੰਤ ਰਾਜਾਵਾੜੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
----------- Advertisement -----------
ਮੁੰਬਈ ‘ਚ ਵੱਡਾ ਹਾਦਸਾ, 25ਵੀਂ ਮੰਜ਼ਿਲ ਤੋਂ ਡਿੱਗੀ ਲਿਫਟ, 20 ਸਾਲਾਂ ਨੌਜਵਾਨ ਦੀ ਦਰਦਨਾਕ ਮੌਤ
Published on
----------- Advertisement -----------
----------- Advertisement -----------











