August 5, 2026, 5:25 pm
----------- Advertisement -----------
HomeNewsEntertainmentਪਹਿਲੀ ਵਾਰ ਬਣੇਗੀ ਜਾਹਨਵੀ ਕਪੂਰ ਅਤੇ ਰਣਵੀਰ ਸਿੰਘ ਦੀ ਜੋੜੀ, ਇਸ ਫ਼ਿਲਮ...

ਪਹਿਲੀ ਵਾਰ ਬਣੇਗੀ ਜਾਹਨਵੀ ਕਪੂਰ ਅਤੇ ਰਣਵੀਰ ਸਿੰਘ ਦੀ ਜੋੜੀ, ਇਸ ਫ਼ਿਲਮ ਦੇ ਰੀਮੇਕ ‘ਚ ਇੱਕਠੇ ਨਜ਼ਰ ਆਉਣਗੇ

Published on

----------- Advertisement -----------

ਬਾਲੀਵੁੱਡ ਇੰਡਸਟਰੀ ‘ਚ ਪਿਛਲੇ ਕੁਝ ਸਾਲਾਂ ‘ਚ ਰੀਮੇਕ ਦਾ ਰੁਝਾਨ ਬਹੁਤ ਤੇਜ਼ੀ ਨਾਲ ਸ਼ੁਰੂ ਹੋਇਆ ਹੈ। ਹਾਲੀਵੁੱਡ ਅਤੇ ਸਾਊਥ ਫਿਲਮਾਂ ਦੇ ਨਾਲ-ਨਾਲ ਸੁਪਰਹਿੱਟ ਹਿੰਦੀ ਫਿਲਮਾਂ ਦੇ ਰੀਮੇਕ ਵੀ ਲਗਾਤਾਰ ਦੇਖਣ ਨੂੰ ਮਿਲ ਰਹੇ ਹਨ। ਇਸ ਦੌਰਾਨ ਖਬਰ ਸਾਹਮਣੇ ਆਈ ਹੈ ਕਿ 90 ਦੇ ਦਹਾਕੇ ਦੀ ਫਿਲਮ ‘ਤੇਜ਼ਾਬ’ ਦਾ ਰੀਮੇਕ ਬਣਨ ਜਾ ਰਿਹਾ ਹੈ। ਅਨਿਲ ਕਪੂਰ ਅਤੇ ਮਾਧੁਰੀ ਦੀਕਸ਼ਿਤ ਸਟਾਰਰ ਫਿਲਮ ‘ਤੇਜ਼ਾਬ’ ਦਾ ਰੀਮੇਕ ਬਣਾਉਣ ਦੀ ਚਰਚਾ ਲੰਬੇ ਸਮੇਂ ਤੋਂ ਹੋ ਰਹੀ ਹੈ। ਇਸ ਦੇ ਨਾਲ ਹੀ ਪਹਿਲਾਂ ਚਰਚਾ ਸੀ ਕਿ ਫਿਲਮ ‘ਚ ਅਨਿਲ ਅਤੇ ਮਾਧੁਰੀ ਦੇ ਕਿਰਦਾਰ ‘ਚ ਕਾਰਤਿਕ ਆਰੀਅਨ ਅਤੇ ਸ਼ਰਧਾ ਕਪੂਰ ਨਜ਼ਰ ਆਉਣਗੇ। ਫਿਰ ਅਚਾਨਕ ਫਿਲਮ ਦੀ ਗੱਲ ਰੁਕ ਗਈ। ਪਰ ਹੁਣ ਇੱਕ ਵਾਰ ਫਿਰ ਇਹ ਫਿਲਮ ਸੁਰਖੀਆਂ ਵਿੱਚ ਆ ਗਈ ਹੈ। ਤੇਜ਼ਾਬ ਦੇ ਰੀਮੇਕ ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸਟਾਰ ਕਾਸਟ ‘ਚ ਬਦਲਾਅ ਕੀਤਾ ਗਿਆ ਹੈ ਅਤੇ ਹੁਣ ਫਿਲਮ ‘ਚ ਕਾਰਤਿਕ ਆਰੀਅਨ ਦੀ ਜਗ੍ਹਾ ਜਾਹਨਵੀ ਕਪੂਰ ਅਤੇ ਰਣਵੀਰ ਸਿੰਘ ਅਤੇ ਸ਼ਰਧਾ ਕਪੂਰ ਨੂੰ ਅਪ੍ਰੋਚ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ‘ਤੇਜ਼ਾਬ’ ਦੇ ਰੀਮੇਕ ਲਈ ਕਾਰਤਿਕ ਅਤੇ ਸ਼ਰਧਾ ਮੇਕਰਸ ਦੀ ਪਹਿਲੀ ਪਸੰਦ ਸਨ ਪਰ ਹੁਣ ਕੁਝ ਕਾਰਨਾਂ ਕਰਕੇ ਮੇਕਰਸ ਨੇ ਆਪਣਾ ਮਨ ਬਦਲ ਲਿਆ ਹੈ ਅਤੇ ਰਣਵੀਰ ਸਿੰਘ ਅਤੇ ਜਾਹਨਵੀ ਕਪੂਰ ਨਾਲ ‘ਤੇਜ਼ਾਬ’ ਦਾ ਰੀਮੇਕ ਬਣਾਉਣਾ ਚਾਹੁੰਦੇ ਹਨ। ਹਾਲਾਂਕਿ, ਅਜੇ ਤੱਕ ਤੇਜ਼ਾਬ ਰੀਮੇਕ ਦੇ ਫਾਈਨਲ ਕਾਸਟ ਨੂੰ ਲੈ ਕੇ ਨਿਰਮਾਤਾਵਾਂ ਅਤੇ ਸਿਤਾਰਿਆਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਜੇਕਰ ਇਸ ਫਿਲਮ ‘ਚ ਰਣਵੀਰ ਸਿੰਘ ਅਤੇ ਜਾਹਨਵੀ ਕਪੂਰ ਨੂੰ ਕਾਸਟ ਕੀਤਾ ਜਾਂਦਾ ਹੈ ਤਾਂ ਇਹ ਦੋਵੇਂ ਪਹਿਲੀ ਵਾਰ ਵੱਡੇ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਦਿੱਤੇ ਇੱਕ ਇੰਟਰਵਿਊ ਵਿੱਚ ਜਦੋਂ ਜਾਹਨਵੀ ਤੋਂ ਪੁੱਛਿਆ ਗਿਆ ਸੀ ਕਿ ਉਹ ਇਸ ਬਾਲੀਵੁੱਡ ਅਦਾਕਾਰਾ ਨਾਲ ਕੰਮ ਕਰਨਾ ਚਾਹੁੰਦੀ ਹੈ ਤਾਂ ਅਦਾਕਾਰਾ ਨੇ ਉਸ ਸਮੇਂ ਅਦਾਕਾਰ ਰਣਵੀਰ ਸਿੰਘ ਦਾ ਨਾਂ ਲਿਆ ਸੀ। ਹੁਣ ਜੋ ਖਬਰ ਸਾਹਮਣੇ ਆਈ ਹੈ, ਉਸ ਤੋਂ ਲੱਗਦਾ ਹੈ ਕਿ ਜਾਹਨਵੀ ਦਾ ਇਹ ਸੁਪਨਾ ਜਲਦ ਪੂਰਾ ਹੋਣ ਵਾਲਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੱਠ ਦਵਾਈਆਂ ਦੇ ਨਮੂਨੇ ਗੁਣਵੱਤਾ ਜਾਂਚ ਵਿੱਚ ਫੇਲ੍ਹ

ਰਾਜਸਥਾਨ ਦੇ ਡਰੱਗ ਕੰਟਰੋਲ ਸੰਗਠਨ ਨੇ ਰਿਪੋਰਟ ਦਿੱਤੀ ਹੈ ਕਿ ਜੁਲਾਈ ਵਿੱਚ ਜਾਂਚੀਆਂ ਗਈਆਂ...

ਅੰਮ੍ਰਿਤਸਰ: ਨਸ਼ੇ ‘ਚ ਧੁੱਤ ਪੁਲਿਸ ਮੁਲਾਜ਼ਮ ਦਾ ਕਾਰਨਾਮਾ, ਰੇਲਵੇ ਪਟੜੀ ‘ਤੇ ਚਾੜ੍ਹੀ PCR ਗੱਡੀ; ਵੀਡੀਓ ਵਾਇਰਲ

ਅੰਮ੍ਰਿਤਸਰ ਦੇ ਭਗਤਾਂ ਵਾਲੇ ਫਾਟਕ ਨੇੜੇ ਇੱਕ ਸ਼ਰਮਨਾਕ ਤੇ ਲਾਪਰਵਾਹੀ ਭਰੀ ਘਟਨਾ ਸਾਹਮਣੇ ਆਈ...

ਤਰਨਤਾਰਨ ‘ਚ ਡਬਲ ਮਰਡਰ: 2 ਸਕੇ ਭਰਾਵਾਂ ਨੂੰ ਮਾਰੀਆਂ ਗੋਲੀਆਂ, ਟ੍ਰੈਕਟਰ ਚਾਲਕ ਨਾਲ ਹੋਈ ਸੀ ਤਕਰਾਰ

ਤਰਨਤਾਰਨ ਦੇ ਝਬਾਲ ਵਿਖੇ ਦੋਹਰੇ ਕਤਲਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਟ੍ਰੈਕਟਰ ਚਾਲਕ...

BJP ਨੇ ਤਜਿੰਦਰ ਸਿੰਘ ਬਿੱਟੂ ਨੂੰ ਬਣਾਇਆ ਸੂਬਾ ਉਪ-ਪ੍ਰਧਾਨ, ਦੋਆਬੇ ‘ਚ ਪਾਰਟੀ ਨੂੰ ਕਰਨਗੇ ਮਜ਼ਬੂਤ!

ਪੰਜਾਬ ਭਾਜਪਾ ਨੇ ਆਪਣੀ ਨਵੀਂ ਸੰਗਠਨਾਤਮਕ ਟੀਮ ਦਾ ਗਠਨ ਕੀਤਾ ਹੈ। ਤਜਿੰਦਰ ਸਿੰਘ ਬਿੱਟੂ...

ਹਸਪਤਾਲ ਦੀ ਥਾਂ ਹੋਟਲ ‘ਚ ਅਰਾਮ ਕਰ ਰਿਹਾ ਸੀ 661 ਕਰੋੜ ਘੁਟਾਲੇ ਦਾ ਮੁਲਜ਼ਮ! ਰੇਡ ਪਈ ਤਾਂ ਉੱਡੇ ਹੋਸ਼

ਹਰਿਆਣਾ ਅਤੇ ਚੰਡੀਗੜ੍ਹ ਵਿੱਚ ਹੋਏ ਕਥਿਤ 661 ਕਰੋੜ ਰੁਪਏ ਦੇ ਘਪਲੇ ਨਾਲ ਸਬੰਧਤ ਇੱਕ...

ਚਾਰ ਕਰੋੜ ਦੀ ਘੜੀ ਪਾ ਕੇ ਸ਼ੋਅ ਵਿਚ ਆਏ ਕਰਨ ਔਜਲਾ

ਪੰਜਾਬੀ ਗਾਇਕ ਕਰਨ ਔਜਲਾ ਇੱਕ ਵਾਰ ਫਿਰ ਆਪਣੀ ਗਾਇਕੀ ਦੇ ਨਾਲ-ਨਾਲ ਆਪਣੇ ਮਹਿੰਗੇ ਸ਼ੌਕਾਂ...

  ‘ਚੰਨੀ ਜੀ, ਤੁਸੀਂ ਭਾਜਪਾ ਦੀ ਕਿਉਂ ਮੰਨੀ ਜੀ?’ ਅੰਮ੍ਰਿਤਸਰ ‘ਚ ਵਿਵਾਦਤ ਪੋਸਟਰਾਂ ਨਾਲ ਮੁੜ ਭੜਕਿਆ ਕਾਂਗਰਸੀ ਕਲੇਸ਼

 ਅੰਮ੍ਰਿਤਸਰ ਦੇ ਪਾਸ਼ ਇਲਾਕੇ ਲਾਰੈਂਸ ਰੋਡ ਦੇ ਕੰਪਨੀ ਬਾਗ਼ ‘ਚ ਜਿੱਥੇ ਸ਼ਹਿਰ ਦੇ ਲੋਕ...

ਜਦੋਂ ਈ-20 ਨਾਲ ਮਾਈਲੇਜ ਘਟ ਰਹੀ ਹੈ, ਇੰਜਣ ਖਰਾਬ ਹੋ ਰਹੇ ਹਨ ਤਾਂ ਮੋਦੀ ਜੀ ਜ਼ਬਰਦਸਤੀ ਕਿਉਂ ਥੋਪ ਰਹੇ ਹਨ?- ਮਨੀਸ਼ ਸਿਸੋਦੀਆ

ਨਵੀਂ ਦਿੱਲੀ 4 ਅਗਸਤ:ਈ-20 ਪੈਟਰੋਲ ਦੇ ਵਿਰੋਧ 'ਚ 100 ਲੋਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ...