August 8, 2026, 6:59 pm
----------- Advertisement -----------
HomeNewsBreaking Newsਚਾਰ ਕਰੋੜ ਦੀ ਘੜੀ ਪਾ ਕੇ ਸ਼ੋਅ ਵਿਚ ਆਏ ਕਰਨ ਔਜਲਾ

ਚਾਰ ਕਰੋੜ ਦੀ ਘੜੀ ਪਾ ਕੇ ਸ਼ੋਅ ਵਿਚ ਆਏ ਕਰਨ ਔਜਲਾ

Published on

----------- Advertisement -----------

ਪੰਜਾਬੀ ਗਾਇਕ ਕਰਨ ਔਜਲਾ ਇੱਕ ਵਾਰ ਫਿਰ ਆਪਣੀ ਗਾਇਕੀ ਦੇ ਨਾਲ-ਨਾਲ ਆਪਣੇ ਮਹਿੰਗੇ ਸ਼ੌਕਾਂ ਕਾਰਨ ਚਰਚਾ ਵਿੱਚ ਹਨ। ਕਾਮੇਡੀਅਨ ਸਮਯ ਰੈਨਾ ਦੇ ਸ਼ੋਅ ਇੰਡੀਆਜ਼ ਗੌਟ ਲੇਟੈਂਟ ਦੇ ਨਵੇਂ ਐਪੀਸੋਡ ਵਿੱਚ ਕਰਨ ਔਜਲਾ ਨੇ ਕਰੀਬ 4 ਕਰੋੜ ਰੁਪਏ ਕੀਮਤ ਦੀ ਸਵਿਸ ਲਗਜ਼ਰੀ ਘੜੀ ਪਾ ਕੇ ਸ਼ਿਰਕਤ ਕੀਤੀ। ਇਸ ਐਪੀਸੋਡ ਦੌਰਾਨ ਸਮਯ ਰੈਨਾ ਦੀ ਨਜ਼ਰ ਵੀ ਵਾਰ-ਵਾਰ ਇਸ ਘੜੀ ’ਤੇ ਜਾਂਦੀ ਰਹੀ ਅਤੇ ਇਸ ਬਾਰੇ ਗੱਲਬਾਤ ਵੀ ਹੋਈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸ ਦੀ ਕਾਫ਼ੀ ਚਰਚਾ ਸ਼ੁਰੂ ਹੋ ਗਈ।

ਜਾਣਕਾਰੀ ਅਨੁਸਾਰ ਕਰਨ ਔਜਲਾ ਦੇ ਹੱਥ ਵਿੱਚ Richard Mille RM 67-02 ਮਾਡਲ ਦੀ ਘੜੀ ਸੀ, ਜਿਸ ਦੀ ਕੀਮਤ ਭਾਰਤੀ ਬਾਜ਼ਾਰ ਵਿੱਚ ਲਗਪਗ 4 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਦੁਨੀਆ ਦੀਆਂ ਸਭ ਤੋਂ ਹਲਕੀਆਂ ਆਟੋਮੈਟਿਕ ਲਗਜ਼ਰੀ ਘੜੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਅਤੇ ਇਸ ਦਾ ਭਾਰ ਸਿਰਫ਼ 32 ਗ੍ਰਾਮ ਹੈ। ਇਸ ਵਿੱਚ ਗ੍ਰੇਡ-5 ਟਾਈਟੇਨੀਅਮ ਅਤੇ TPT® ਵਰਗੀਆਂ ਉੱਚ ਤਕਨੀਕੀ ਸਮੱਗਰੀਆਂ ਵਰਤੀਆਂ ਗਈਆਂ ਹਨ, ਜਿਸ ਕਾਰਨ ਇਹ ਲਗਜ਼ਰੀ ਦੇ ਨਾਲ-ਨਾਲ ਇੰਜਨੀਅਰਿੰਗ ਦਾ ਵੀ ਨਮੂਨਾ ਮੰਨੀ ਜਾਂਦੀ ਹੈ।

ਇਸੇ ਐਪੀਸੋਡ ਵਿੱਚ ਕਾਮੇਡੀ ਲੇਖਕ ਅਤੇ ਨਿਰਮਾਤਾ ਹਰਸ਼ ਲਿੰਬਾਚੀਆ (ਕਾਮੇਡੀਅਨ ਭਾਰਤੀ ਸਿੰਘ ਦੇ ਪਤੀ) ਵੀ ਮਹਿੰਗੀ ਘੜੀ ਪਾ ਕੇ ਨਜ਼ਰ ਆਏ। ਵੱਖ-ਵੱਖ ਫੈਸ਼ਨ ਅਤੇ ਵਾਚ ਕਮਿਊਨਿਟੀਆਂ ਵਿੱਚ ਚੱਲ ਰਹੀ ਚਰਚਾ ਅਨੁਸਾਰ ਉਨ੍ਹਾਂ ਦੀ ਘੜੀ ਦੀ ਕੀਮਤ ਲਗਪਗ 60 ਲੱਖ ਰੁਪਏ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਮਾ ਕਰਨ ਔਜਲਾ ਪਹਿਲਾਂ ਵੀ ਆਪਣੀਆਂ ਮਹਿੰਗੀਆਂ ਘੜੀਆਂ ਕਾਰਨ ਸੁਰਖੀਆਂ ਵਿੱਚ ਰਹਿ ਚੁੱਕੇ ਹਨ। ਉਹ ਇਸ ਤੋਂ ਪਹਿਲਾਂ Richard Mille RM 57-03 Sapphire Dragon ਪਹਿਨੇ ਨਜ਼ਰ ਆਏ ਸਨ, ਜਿਸ ਦੀ ਕੀਮਤ ਲਗਪਗ 21 ਕਰੋੜ ਰੁਪਏ ਦੱਸੀ ਜਾਂਦੀ ਹੈ। ਇਹ ਦੁਨੀਆ ਦੀਆਂ ਬਹੁਤ ਹੀ ਦੁਰਲੱਭ ਅਤੇ ਸੀਮਤ ਗਿਣਤੀ ਵਿੱਚ ਬਣੀਆਂ ਘੜੀਆਂ ਵਿੱਚੋਂ ਇੱਕ ਹੈ।

ਇਸ ਤਰ੍ਹਾਂ ਇੰਡੀਆਜ਼ ਗੌਟ ਲੇਟੈਂਟ ਦਾ ਇਹ ਐਪੀਸੋਡ ਸਿਰਫ਼ ਕਾਮੇਡੀ ਅਤੇ ਮਨੋਰੰਜਨ ਲਈ ਹੀ ਨਹੀਂ, ਸਗੋਂ ਕਰਨ ਔਜਲਾ ਦੇ ਲਗਜ਼ਰੀ ਅੰਦਾਜ਼ ਅਤੇ ਪੰਜਾਬੀ ਕਲਾਕਾਰ ਦੀ ਸ਼ਾਨਦਾਰ ਹਾਜ਼ਰੀ ਕਾਰਨ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪੰਜਾਬੀ ਸੰਗੀਤ ਜਗਤ ਦੇ ਇਸ ਸਿਤਾਰੇ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਸੰਗੀਤ ਦੇ ਨਾਲ-ਨਾਲ ਆਪਣੀ ਵਿਲੱਖਣ ਫੈਸ਼ਨ ਅਤੇ ਲਗਜ਼ਰੀ ਲਾਈਫਸਟਾਈਲ ਲਈ ਵੀ ਖਾਸ ਪਛਾਣ ਰੱਖਦੇ ਹਨ।

ਕਰਨ ਔਜਲਾ ਨੇ ਮਈ 2025 ਵਿੱਚ Richard Mille RM 57-03 Tourbillon Sapphire Dragon ਘੜੀ ਪਾ ਕੇ ਸਭ ਦਾ ਧਿਆਨ ਖਿੱਚਿਆ ਸੀ। ਉਸ ਸਮੇਂ ਅੰਤਰਰਾਸ਼ਟਰੀ ਵਾਚ ਮਾਹਿਰਾਂ ਅਤੇ ਭਾਰਤੀ ਮੀਡੀਆ ਨੇ ਇਸ ਦੀ ਕੀਮਤ ਕਰੀਬ 2.5 ਮਿਲੀਅਨ ਅਮਰੀਕੀ ਡਾਲਰ (ਲਗਭਗ 21 ਕਰੋੜ ਰੁਪਏ) ਦੱਸੀ ਸੀ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਰਨ ਔਜਲਾ ਆਪਣੀ ਮਹਿੰਗੀ ਘੜੀ ਕਾਰਨ ਚਰਚਾ ਵਿੱਚ ਆਏ ਹਨ। ਇਸ ਤੋਂ ਪਹਿਲਾਂ ਮਈ 2025 ਵਿੱਚ ਉਹ Richard Mille RM 57-03 Tourbillon Sapphire Dragon ਘੜੀ ਪਾ ਕੇ ਨਜ਼ਰ ਆਏ ਸਨ। ਉਸ ਵੇਲੇ ਇਸ ਦੀ ਕੀਮਤ ਕਰੀਬ 21 ਕਰੋੜ ਰੁਪਏ ਦੱਸੀ ਗਈ ਸੀ। ਇਹ ਦੁਨੀਆ ਦੀਆਂ ਸਭ ਤੋਂ ਦੁਰਲੱਭ ਲਗਜ਼ਰੀ ਘੜੀਆਂ ਵਿੱਚੋਂ ਇੱਕ ਹੈ ਅਤੇ ਇਸ ਦੀਆਂ ਸਿਰਫ਼ 55 ਘੜੀਆਂ ਹੀ ਤਿਆਰ ਕੀਤੀਆਂ ਗਈਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਹਲਵਾਰਾ ਤੋਂ ਦਿੱਲੀ ਦੀ ਉਡਾਣ ਵਿੱਚ ਤਕਨੀਕੀ ਖਰਾਬੀ; 27 ਵੱਲੋਂ ਯਾਤਰਾ ਰੱਦ

ਕੁਝ ਤਕਨੀਕੀ ਸਮੱਸਿਆ ਕਾਰਨ ਬੀਤੇ ਦਿਨ ਦੁਪਹਿਰ ਦੀ ਉਡਾਣ ਦੌਰਾਨ ਹਲਵਾਰਾ ਹਵਾਈ ਅੱਡੇ ਤੋਂ...

ਡੀਏ ਦੀ ਮੰਗ ਨੂੰ ਲੈ ਕੇ CM Bhagwant Mann ਨਾਲ ਮੀਟਿੰਗ 27 ਅਗਸਤ ਨੂੰ ਤੈਅ

ਮਹਿੰਗਾਈ ਭੱਤਾ (ਡੀਏ) ਦਾ ਬਕਾਇਆ ਜਾਰੀ ਕਰਨ ਦੀ ਮੰਗ ਕਰ ਰਹੇ ਪੰਜਾਬ ਦੇ ਸਰਕਾਰੀ...

 ਸਟੋਰ ਵਿੱਚ ਲੁੱਟ ਦੌਰਾਨ ਪੰਜਾਬੀ ਕਾਰੋਬਾਰੀ ਦੀ ਹੱਤਿਆ

 ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਵਾਪਰੀ ਇੱਕ ਘਟਨਾ ਵਿੱਚ ਆਪਣੇ ਕਾਰੋਬਾਰ ਨੂੰ ਲੁੱਟ ਤੋਂ...

ਰੀਲ ਬਣਾਉਣ ਦੀ ਆਦਤ ਬਣੀ ਕਲੇਸ਼ ਦੀ ਵਜ੍ਹਾ, ਪਤੀ ਨੇ ਚੁੰਨੀ ਨਾਲ ਗਲਾ ਘੁੱਟ ਕੇ ਪਤਨੀ ਨੂੰ ਮਾਰਿਆ

ਕਰਨਾਟਕ ਦੇ ਬੈਂਗਲੁਰੂ ਤੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ...

ਕੁੱਟਮਾਰ ਤੋਂ ਬਾਅਦ ਗੁਰਸਿਮਰਨ ਮੰਡ ਦਾ ਵੱਡਾ ਬਿਆਨ, ‘ਦੰਦ ਤੋੜ ਦਿੱਤੇ, ਪਰ ਮੈਂ ਡਰਨ ਵਾਲਾ ਨਹੀਂ’

ਅੰਬਾਲਾ ਨੇੜੇ ਪੰਜੋਖਰਾ ਸਾਹਿਬ ਵਿਖੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨਾਲ ਹੋਈ ਕੁੱਟਮਾਰ ਤੋਂ...

ਰਾਹੁਲ ਦੇ ‘ਕੂਲ ਅੰਕਲ’ ਵਾਲੇ ਬਿਆਨ ’ਤੇ ਕੈਪਟਨ ਦਾ ਜਵਾਬ, ਕਿਹਾ- ‘ਭਾਜਪਾ ਮੇਰੀ ਪਹਿਲੀ ਪਸੰਦ, ਵਾਪਸੀ ਦਾ ਸਵਾਲ ਨਹੀਂ’

ਰਾਹੁਲ ਗਾਂਧੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ‘ਕੂਲ ਅੰਕਲ’ ਅਤੇ ਆਪਣੇ ਪਸੰਦੀਦਾ ਨੇਤਾਵਾਂ ਵਿੱਚੋਂ...

ਹਿਮਾਚਲ ਦੇ ਚੰਬਾ ਵਿੱਚ ਨਿੱਜੀ ਬੱਸ ਪਲਟਣ ਕਾਰਨ 7 ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਟਿੱਸਾ-ਬੈਰਾਗੜ੍ਹ ਸੜਕ 'ਤੇ ਇੱਕ ਨਿੱਜੀ ਬੱਸ...

ਮੋਗਾ ਪੁਲਿਸ ਨੇ ਦਬੋਚੀ ‘ਨਕਲੀ SHO’, ਵਿਆਹ ਲਈ ਰਚਿਆ ਪੁਲਿਸ ਅਫਸਰ ਬਣਨ ਦਾ ਸਾਰਾ ਡਰਾਮਾ!

ਮੋਗਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਇੱਕ...

ਹਾਈ-ਟੈਕ ਹੋਵੇਗਾ PRTC, ਯੂਪੀਆਈ- ਡੈਬਿਟ ਤੇ ਕ੍ਰੈਡਿਟ ਕਾਰਡ ਰਾਹੀਂ ਆਨਲਾਈਨ ਭੁਗਤਾਨ ਦੀ ਮਿਲੇਗੀ ਸਹੂਲਤ

ਪੀਆਰਟੀਸੀ ਹੁਣ ਹਾਈ ਟੈਕ ਹੋਣ ਵੱਲ ਆਪਣੇ ਕਦਮ ਵਧਾ ਰਿਹਾ ਹੈ। ਸਵਾਰੀਆਂ ਦੀ ਸਹੂਲਤ...