ਸੋਸ਼ਲ ਮੀਡੀਆ ‘ਤੇ ਅਜੀਬੋ-ਗਰੀਬ ਕਹਾਣੀਆਂ ਅਤੇ ਘਟਨਾਵਾਂ ਅਕਸਰ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ। ਹੁਣ ਹਾਪੁੜ ‘ਚ ਵਾਪਰੀ ਇਸ ਘਟਨਾ ਨੂੰ ਹੀ ਲੈ ਲਓ ਜਿੱਥੇ ਮਾਂ ਨੇ ਕਿਹਾ, ”ਪੁੱਤ ਨਹਾ ਲੈ” ਅਤੇ ਗੁੱਸੇ ‘ਚ ਆਏ ਬੱਚੇ ਨੇ ਪੁਲਸ ਨੂੰ ਬੁਲਾ ਲਿਆ। ਐਮਰਜੈਂਸੀ ਕਾਲ ਮਿਲਣ ‘ਤੇ ਜਦੋਂ ਪੁਲਿਸ ਘਰ ਪਹੁੰਚੀ ਤਾਂ ਉਹ ਵੀ ਸਾਰੀ ਘਟਨਾ ਜਾਣ ਕੇ ਆਪਣੇ ਹਾਸੇ ‘ਤੇ ਕਾਬੂ ਨਾ ਰੱਖ ਸਕੀ।
ਹਾਪੁੜ ਜ਼ਿਲੇ ਦੇ ਇਕ ਪਿੰਡ ‘ਚ 9 ਸਾਲ ਦੇ ਬੱਚੇ ਨੇ 112 ‘ਤੇ ਕਾਲ ਕਰਕੇ ਪੁਲਸ ਨੂੰ ਸੂਚਨਾ ਦਿੱਤੀ, ਜਦੋਂ ਪੁਲਿਸ ਉਸ ਦੇ ਘਰ ਪਹੁੰਚੀ ਤਾਂ ਪੁਲਿਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਆਪਣਾ ਹਾਸਾ ਕਿਵੇਂ ਰੋਕੇ। ਜਦੋਂ ਪੁਲਿਸ ਨੂੰ ਬੱਚੇ ਦੇ ਘਰ ਪਹੁੰਚ ਕੇ ਸਾਰੀ ਕਹਾਣੀ ਦਾ ਪਤਾ ਲਗਾਇਆ ਤਾਂ ਡਾਇਲ 112 ਦਾ ਸਟਾਫ਼ ਹੱਸ ਪਿਆ | ਬੱਚੇ ਨੂੰ ਅਸਲ ਵਿੱਚ ਆਪਣੀ ਮਾਂ ਤੋਂ ਸ਼ਿਕਾਇਤ ਸੀ ਕਿਉਂਕਿ ਉਸਦੀ ਮਾਂ ਨੇ ਉਸਨੂੰ ਇੰਨੀ ਠੰਡ ਵਿੱਚ ਨਹਾਉਣ ਲਈ ਕਿਹਾ ਸੀ। ਹਾਪੁੜ ‘ਚ ਜਦੋਂ ਪੁਲਸ ਕਾਲ ਮਿਲਣ ‘ਤੇ ਪਿੰਡ ਪਹੁੰਚੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਾਲ ਇਕ ਨੌਂ ਸਾਲ ਦੇ ਬੱਚੇ ਨੇ ਕੀਤੀ ਸੀ। ਬੱਚੇ ਨੇ ਆਪਣੇ ਮਾਤਾ-ਪਿਤਾ ਤੋਂ ਗੁੱਸੇ ਹੋ ਕੇ ਸ਼ਿਕਾਇਤ ਕੀਤੀ ਸੀ ਕਿ ਪਹਿਲਾਂ ਮਾਤਾ-ਪਿਤਾ ਨੇ ਮੈਨੂੰ ਮੇਰੇ ਸਟਾਈਲ ਨਾਲ ਵਾਲ ਨਹੀਂ ਕੱਟਣ ਦਿੱਤੇ ਅਤੇ ਹੁਣ ਉਹ ਮੈਨੂੰ ਇਸ ਠੰਡ ‘ਚ ਨਹਾਉਣ ਲਈ ਕਹਿ ਰਹੇ ਹਨ। ਮਾਤਾ-ਪਿਤਾ ਵਾਰ-ਵਾਰ ਨਹਾਉਣ ਲਈ ਜ਼ਿੱਦ ਕਰ ਰਹੇ ਸਨ, ਇਸ ਲਈ ਬੱਚੇ ਨੇ 112 ‘ਤੇ ਫੋਨ ਕਰਕੇ ਪੁਲਸ ਨੂੰ ਬੁਲਾਇਆ।
ਜਦੋਂ ਪੁਲਿਸ ਨੂੰ ਪੂਰੇ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਬੱਚੇ ਨੂੰ ਚੰਗੀ ਤਰ੍ਹਾਂ ਸਮਝਾਇਆ ਅਤੇ ਇਹ ਵੀ ਦੱਸਿਆ ਕਿ ਮਾਤਾ-ਪਿਤਾ ਤੁਹਾਡੇ ਭਲੇ ਲਈ ਅਜਿਹਾ ਕਹਿ ਰਹੇ ਹਨ ਕਿਉਂਕਿ ਇਸ਼ਨਾਨ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਬੱਚੇ ਨੇ ਕਿਸੇ ਤਰ੍ਹਾਂ ਪੁਲਿਸ ਦੀ ਗੱਲ ਮੰਨ ਲਈ ਅਤੇ ਆਪਣਾ ਗੁੱਸਾ ਕੱਢ ਦਿੱਤਾ। ਜਿਸ ਨੇ ਵੀ ਇਹ ਖ਼ਬਰ ਸੁਣੀ, ਉਸ ਦਾ ਹੱਸ-ਹੱਸ ਕੇ ਬੁਰਾ ਹਾਲ ਹੋ ਗਿਆ।












