ਦੇਸ਼ ਭਰ ‘ਚ ਫਿਰ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਭ ਤੋਂ ਵੱਧ ਮਾਮਲੇ ਦਿੱਲੀ ਅਤੇ ਮਹਾਰਾਸ਼ਟਰ ਤੋਂ ਆਏ ਹਨ। ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 28 ਦਸੰਬਰ ਨੂੰ ਸਿਨੇਮਾ ਹਾਲ, ਥੀਏਟਰ ਅਤੇ ਮਲਟੀਪਲੈਕਸ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਸਨ। ਮਲਟੀਪਲੈਕਸ ਐਸੋਸੀਏਸ਼ਨ ਨੇ ਇਸ ਬਾਰੇ ਚਿੰਤਾ ਪ੍ਰਗਟ ਕਰਦਿਆਂ ਰਾਜ ਸਰਕਾਰ ਨੂੰ ਇਸ ਹੁਕਮ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

ਦਿੱਲੀ ’ਚ ਸਿਨੇਮਾਘਰ ਬੰਦ ਹੋਣ ਤੋਂ ਬਾਅਦ ਫ਼ਿਲਮ ਇੰਡਸਟਰੀ ‘ਚ ਤਣਾਅ ਆ ਚੁੱਕਾ ਹੈ। ਹਰ ਕਿਸੇ ਨੂੰ ਮੁੜ ਤਾਲਾਬੰਦੀ ਲੱਗਣ ਦਾ ਡਰ ਸਤਾ ਰਿਹਾ ਹੈ। ਉਥੇ ਹੀ ਕਰਨ ਜੌਹਰ ਨੇ ਦਿੱਲੀ ਸਰਕਾਰ ਨੂੰ ਸਿਨੇਮਾਘਰ ਖੋਲ੍ਹਣ ਦੀ ਅਪੀਲ ਕੀਤੀ ਹੈ। ਜੀ ਹਾਂ ਕਰਨ ਜੌਹਰ ਨੇ ਦਿੱਲੀ ਸਰਕਾਰ ਨੂੰ ਟਵੀਟ ਕਰਦਿਆਂ ਬੰਦ ਸਿਨੇਮਾਘਰ ਖੋਲ੍ਹਣ ਦੀ ਅਪੀਲ ਕੀਤੀ ਹੈ। ਕਰਨ ਜੌਹਰ ਲਿਖਦੇ ਹਨ, ‘ਅਸੀਂ ਦਿੱਲੀ ਸਰਕਾਰ ਨੂੰ ਸਿਨੇਮਾਘਰ ਖੋਲ੍ਹਣ ਦੀ ਬੇਨਤੀ ਕਰਦੇ ਹਾਂ।

ਸਿਨੇਮਾਘਰ ਸੋਸ਼ਲ ਡਿਸਟੈਂਸਿੰਗ ਤੇ ਹਾਇਜੀਨ ਮੈਂਟੇਨ ਰੱਖਣ ਦੀਆਂ ਸੁਵਿਧਾਨਾਵਾਂ ਨਾਲ ਲੈਸ ਹੈ। ਇਸ ਲਈ ਇਨ੍ਹਾਂ ਨੂੰ ਖੋਲ੍ਹਿਆ ਜਾ ਸਕਦਾ ਹੈ।’ ਕਰਨ ਨੇ ਆਪਣੇ ਟਵੀਟ ’ਚ ਦਿੱਲੀ ਸਰਕਾਰ ਤੇ ਸੀ. ਐੱਮ. ਕੇਜਰੀਵਾਲ ਨੂੰ ਵੀ ਟੈਗ ਕੀਤਾ ਹੈ। ਕਰਨ ਜੌਹਰ ਦੇ ਇਸ ਟਵੀਟ ’ਤੇ ਸਰਕਾਰ ਦਾ ਜਵਾਬ ਕਦੋਂ ਆਵੇਗਾ, ਇਹ ਤਾਂ ਪਤਾ ਨਹੀਂ ਪਰ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਜ਼ਰੂਰ ਸ਼ੁਰੂ ਕਰ ਦਿੱਤਾ ਹੈ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਕਰਨ ਜੌਹਰ ਦੇ ਟਵੀਟ ’ਤੇ ਆਈਆਂ ਲੋਕਾਂ ਦੀਆਂ ਪ੍ਰਤੀਕਿਰਿਆਵਾਂ–











