September 15, 2026, 11:47 pm
----------- Advertisement -----------
HomeNewsEntertainmentCoachella 2023 ‘ਚ ਪ੍ਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ ਦਿਲਜੀਤ ਦੋਸਾਂਝ

Coachella 2023 ‘ਚ ਪ੍ਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ ਦਿਲਜੀਤ ਦੋਸਾਂਝ

Published on

----------- Advertisement -----------

ਦਿਲਜੀਤ ਦੋਸਾਂਝ ਦੀ ਪ੍ਰਸਿੱਧੀ ਵੱਡੇ-ਵੱਡੇ ਹਾਲੀਵੁੱਡ ਸਿਤਾਰਿਆਂ ਤੋਂ ਘੱਟ ਨਹੀਂ ਹੈ। ਦਿਲਜੀਤ ਨੇ ਉਨ੍ਹਾਂ ਥਾਵਾਂ ’ਤੇ ਸੋਲਡਆਊਟ ਸ਼ੋਅਜ਼ ਲਗਾਏ ਹਨ, ਜਿਥੇ ਪ੍ਰਫਾਰਮ ਕਰਨ ਦਾ ਸੁਪਨਾ ਹਰ ਕਿਸੇ ਆਰਟਿਸਟ ਦਾ ਹੁੰਦਾ ਹੈ। ਹਾਲ ਹੀ ਵਿੱਚ, Coachella Valley Music and Arts Festival ਨੇ 2023 ਲਈ ਆਪਣੀ ਲਾਈਨ-ਅੱਪ ਦਾ ਐਲਾਨ ਕੀਤਾ ਤੇ ਇਤਿਹਾਸ ਰਚਿਆ ਗਿਆ ਹੈ ਕਿਉਂਕਿ ਹੈੱਡਲਾਈਨਰ ਸਿਰਫ਼ ਗੋਰੇ ਸੰਗੀਤਕਾਰ ਨਹੀਂ ਹਨ, ਸਗੋਂ ਦੋਸਾਂਝਾਵਾਲਾ ਦਿਲਜੀਤ ਦੋਸਾਂਝ ਵੀ ਹੈ। ਜੀ ਹਾਂ ਆਗਾਮੀ ਗ੍ਰੈਂਡ ਫੈਸਟੀਵਲ ਵਿੱਚ ਗਲੋਬਲ ਸੈਨਸੇਸ਼ਨ ਤੇ ਪੰਜਾਬੀ ਸਿੰਗਰ ਤੋਂ ਐਕਟਰ ਬਣੇ ਦਿਲਜੀਤ ਦੋਸਾਂਝ, ਅਜਿਹਾ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣਨਗੇ। ਜਿਵੇਂ ਹੀ ਅਧਿਕਾਰਤ ਘੋਸ਼ਣਾ ਕੀਤਾ ਗਿਆ, ਮਾਣ ਅਤੇ ਖੁਸ਼ ਹੋਏ ਦਿਲਜੀਤ ਦੇ ਫੈਨਸ ਆਪਣੇ ਉਤਸ਼ਾਹ ਨੂੰ ਰੋਕ ਨਹੀਂ ਸਕੇ ਤੇ ਕੁਮੈਂਟ ਬਾਕਸ ‘ਚ ਉਨ੍ਹਾਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ।

ਇੱਕ ਪ੍ਰਸ਼ੰਸਕ ਨੇ ਲਿਖਿਆ, “Whattt!! @coachella ਵਿਖੇ ਪੰਜਾਬੀ ਸੰਗੀਤ?!?!?!?! ਸਾਨੂੰ ਇਸ ਤਰ੍ਹਾਂ ਨਕਸ਼ੇ ‘ਤੇ ਰੱਖਣ ਲਈ @diljitdosanjh ਨੂੰ ਬਹੁਤ-ਬਹੁਤ ਵਧਾਈਆਂ।” ਇੱਕ ਹੋਰ ਨੇ ਲਿਖਿਆ, “Coachella ਵਿੱਚ ਪਰਫਾਰਮ ਕਰ ਰਹੇ ਦਿਲਜੀਤ?!?! ਇਹ ਡੋਪ ਹੈ।” ਇਸ ਦੇ ਨਾਲ ਹੀ ਦਿਲਜੀਤ ਦੀ ਹਾਲ ਹੀ ‘ਚ ਰਿਲੀਜ਼ ਮਿਊਜ਼ਿਕ ਐਲਬਮ ‘ਬੋਰਨ ਟੂ ਸ਼ਾਈਨ’ ਦਾ ਹਵਾਲਾ ਦਿੰਦੇ ਹੋਏ ਇੱਕ ਪ੍ਰਸ਼ੰਸਕ ਨੇ ਲਿਖਿਆ, “ਯਕੀਨੀ ਤੌਰ ‘ਤੇ born to shine.” ਦਿਲਜੀਤ ਦੋਸਾਂਝ ਤੋਂ ਇਲਾਵਾ ਪਾਕਿਸਤਾਨੀ ਗਾਇਕ ਪਸੂਰੀ ਫੇਮ Ali Sethi, Gorillaz, Kid Laroi, Rosalía, Jai Paul, Burna Boy, Dominic Fike, Björk, Remi Wolf, The Chemical Brothers, Blondie, Rae Sremmurd, Pusha T, Charli XCX, Underworld, Wet Leg, K-pop band BLACKPINK, Weyes Blood, Korean musicians DPR Live, Chinese superstar Jackson Wang ਅਤੇ ਹੋਰ ਬਹੁਤ ਸਾਰੇ ਇਵੈਂਟ ‘ਚ ਪ੍ਰਫਾਰਮ ਕਰਨ ਲਈ ਤਿਆਰ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਾਂਗਰਸ ਲਾਸ਼ਾਂ ‘ਤੇ ਰਾਜਨੀਤੀ ਕਰਨੀ ਬੰਦ ਕਰੇ, ਪੰਜਾਬ 1984 ਵਿੱਚ ਆਪਣੇ ਰੋਲ ਨੂੰ ਨਹੀਂ ਭੁੱਲਿਆ: ਆਪ

ਚੰਡੀਗੜ੍ਹ, 15 ਸਤੰਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗਲਵਾਰ ਨੂੰ ਕਾਂਗਰਸ ਵਲੋਂ ਆਪਣੇ ਰਿਕਾਰਡ...

ਪੰਜਾਬ ਵਿੱਚ ਬੀਜੇਪੀ ਸ਼ਾਸਿਤ ਗੁਜਰਾਤ, ਰਾਜਸਥਾਨ, ਹਰਿਆਣਾ, ਯੂਪੀ ਅਤੇ ਦਿੱਲੀ ਤੋਂ ਆ ਰਿਹਾ ਹੈ 80 ਫੀਸਦੀ ਨਸ਼ਾ – ਕੇਜਰੀਵਾਲ

ਨਵੀਂ ਦਿੱਲੀ 15 ਸਤੰਬਰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਨੂੰ...

ਭਗਵੰਤ ਮਾਨ ਸਰਕਾਰ ਦਾ ਸੁਨੇਹਾ ਸਾਫ਼ ਹੈ – ਪੰਜਾਬ ‘ਚ ਅਪਰਾਧ ਕਰਨ ਵਾਲਾ ਗੈਂਗਸਟਰ ਦੁਨੀਆ ‘ਚ ਕਿਤੇ ਵੀ ਨਹੀਂ ਲੁਕ ਸਕਦਾ: ਬਲਤੇਜ ਪੰਨੂ

ਚੰਡੀਗੜ੍ਹ 15 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਮੰਗਲਵਾਰ...

ਆਮ ਆਦਮੀ ਪਾਰਟੀ ਵਲੋਂ 19 ਨਵੇਂ ਅਹੁਦੇਦਾਰ ਨਿਯੁਕਤ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ...

ਗੋਲਡੀ ਬਰਾੜ ਦੇ ਨਾਂ ’ਤੇ ਸਭ ਤੋਂ ਵੱਡੀ ਫਿਰੌਤੀ: ਔਰਤ ਤੋਂ ਮੰਗੇ 200 ਕਰੋੜ

ਦਿੱਲੀ ਵਿੱਚ ਇੱਕ ਔਰਤ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਕਰਕੇ ਗੈਂਗਸਟਰ ਗੋਲਡੀ ਬਰਾੜ...

ਗੈਂਗਸਟਰ ਕਰਮਵੀਰ ਸਿੰਘ ਦਿਓ ਨੂੰ ਕੈਨੇਡਾ ਤੋਂ ਕੀਤਾ ਗਿਆ ਡਿਪੋਰਟ, AGTF ਪੰਜਾਬ ਨੇ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਅੱਜ ਦਿੱਲੀ ਦੇ ਆਈਜੀਆਈ ਹਵਾਈ ਅੱਡੇ ‘ਤੇ...

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ BJP ਚ ਸ਼ਾਮਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਰਿਟਾਇਰਡ ਮੇਜਰ ਭੁਪਿੰਦਰ...

ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਇੱਕੋ ਮੰਚ ‘ਤੇ ਚੰਨੀ-ਵੜਿੰਗ, ਸਚਿਨ ਪਾਇਲਟ ਦੀ ਅਗਵਾਈ ‘ਚ ਹੋ ਰਿਹਾ ਪ੍ਰਦਰਸ਼ਨ

ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਵੱਲੋਂ ਝੰਡਾ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨ...