ਉੱਤਰਾਖੰਡ ਦੇ ਜੋਸ਼ੀਮਠ ‘ਚ ਬਦਲੇ ਮੌਸਮ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਦਰਅਸਲ, ਬਰਫਬਾਰੀ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋਸ਼ੀਮਠ, ਜੋ ਕਦੇ ਇਸ ਬਰਫਬਾਰੀ ਲਈ ਗੁਲਜ਼ਾਰ ਹੋ ਜਾਂਦਾ ਸੀ, ਹੁਣ ਹਰ ਕੋਈ ਇਸ ਕੁਦਰਤੀ ਆਫ਼ਤ ਦੇ ਰੁਕਣ ਲਈ ਸੁੱਖਣਾ ਮੰਗ ਰਿਹਾ ਹੈ। ਹੁਣ ਤੱਕ 678 ਤੋਂ ਵੱਧ ਘਰਾਂ ਵਿੱਚ ਤਰੇੜਾਂ ਆ ਚੁੱਕੀਆਂ ਹਨ। ਇਸ ਦੇ ਨਾਲ ਹੀ ਬਰਫਬਾਰੀ ਕਾਰਨ ਇਨ੍ਹਾਂ ਦਰਾਰਾਂ ਦੇ ਵਧਣ ਦੀ ਸੰਭਾਵਨਾ ਵੱਧ ਗਈ ਹੈ।
ਜੋਸ਼ੀਮਠ ‘ਚ ਬਰਫਬਾਰੀ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਜੋਸ਼ੀਮਠ ਦੇ ਸੁਨੀਲ ਵਾਰਡ ‘ਚ ਭਾਰੀ ਬਰਫਬਾਰੀ ਦੀਆ ਵੀਡੀਓ ਸਾਹਮਣੇ ਸਾਹਮਣੇ ਆ ਰਹੀਆਂ ਹਨ। ਇੱਥੇ ਭਾਰੀ ਬਰਫਬਾਰੀ ਹੋਈ ਹੈ। ਇਸ ਕਾਰਨ ਘਰਾਂ ਤੋਂ ਲੈ ਕੇ ਸੜਕਾਂ ਤੱਕ ਬਰਫ ਜਮ੍ਹਾਂ ਹੋ ਗਈ ਹੈ। ਕੜਾਕੇ ਦੀ ਠੰਢ ਵਿੱਚ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਪੈ ਰਿਹਾ ਹੈ। ਦਰਾੜਾਂ ਆਈਆਂ ਕੰਧਾਂ ਸਹਾਰੇ ਖੜੀਆ ਛੱਤਾਂ ਖ਼ਤਰਨਾਕ ਬਣ ਰਹੀਆਂ ਹਨ। ਬਰਫ ਦੇ ਭਾਰ ਕਾਰਨ ਛੱਤਾਂ ਦੇ ਡਿੱਗਣ ਦੀ ਸੰਭਾਵਨਾ ਹੈ। ਵਿਗੜਦੀ ਸਥਿਤੀ ਨੂੰ ਸੰਭਾਲਣ ਲਈ ਸੀਐਮ ਪੁਸ਼ਕਰ ਸਿੰਘ ਧਾਮੀ ਨੇ ਜੋਸ਼ੀਮਠ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
----------- Advertisement -----------
ਜੋਸ਼ੀਮਠ: ਘਰਾਂ ‘ਚ ਆਈਆਂ ਦਰਾੜਾਂ ਬਾਅਦ ਇਕ ਹੋਰ ਕੁਦਰਤੀ ਆਫ਼ਤ! ਭਾਰੀ ਬਰਫਬਾਰੀ ਨੇ ਲੋਕਾਂ ਦੀ ਵਧਾਈ ਚਿੰਤਾ
Published on
----------- Advertisement -----------
----------- Advertisement -----------












