ਰੂਪਨਗਰ: ਜ਼ਿਲ੍ਹਾ ਰੂਪਨਗਰ ਦੇ ਨਜ਼ਦੀਕੀ ਪਿੰਡ ਵਿੱਚ ਬੀਤੀ ਰਾਤ ਇੱਕ ਪ੍ਰਵਾਸੀ ਵਿਅਕਤੀ ਨੇ ਸੱਤ ਸਾਲਾ ਬੱਚੀ ਦੇ ਨਾਲ ਕਥਿਤ ਤੋਰ ਉੱਤੇ ਜ਼ਬਰ ਜਨਾਹ ਦੀ ਕੋਸ਼ਿਸ਼ ਕਰਨ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।
ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐਸਪੀ ਹਰਸਿਮਰਤ ਸਿੰਘ ਛੇਤਰਾ ਨੇ ਆਖਿਆ ਕਿ,’ਮੁਲਜ਼ਮ ਨਬਾਲਿਗ 7 ਸਾਲਾ ਬੱਚੀ ਦਾ ਗੁਆਂਢੀ ਸੀ ਅਤੇ ਜਦੋਂ ਸ਼ਾਮ ਨੂੰ ਮ੍ਰਿਤਕਾ ਆਪਣੇ ਸਾਥੀ ਬੱਚਿਆਂ ਨਾਲ ਖੇਡਣ ਗਈ ਤਾਂ ਮੁਲਜ਼ਮ ਅਜੈ ਕੁਮਾਰ ਨੇ ਉਸ ਨੂੰ ਲਾਲਚ ਦੇਕੇ ਬੁਲਾਇਆ ਅਤੇ ਫਿਰ ਇੱਕ ਸੁੰਨਸਾਨ ਜੰਗਲ ਵਿੱਚ ਲੈ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਬੱਚੀ ਦੇ ਹੱਥ ਦਰੱਖ਼ਤ ਨਾਲ ਇੱਕ ਰੱਸੀ ਦੀ ਮਦਦ ਨਾਲ ਬੰਨ੍ਹੇ ਅਤੇ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ’।
ਹੈਵਾਨੀਅਤ ਦਾ ਵਿਰੋਧ ਕਰਨ ਲਈ ਜਦੋਂ ਨਬਾਲਿਗ ਕੁੜੀ ਨੇ ਰੌਲਾ ਪਾਇਆ ਤਾਂ ਮੁਲਜ਼ਮ ਨੇ ਗਲ਼ਾ ਦਬਾ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਕਰਨ ਮਗਰੋਂ ਉਸ ਨੇ ਬੱਚੀ ਦੀ ਲਾਸ਼ ਨੂੰ ਜੰਗਲ ਵਿੱਚੋਂ ਲੰਘਦੇ ਇੱਕ ਨਹਿਰੀ ਸੂਏ ਵਿੱਚ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।












