ਕੀ ਇਸ ਨਾਲ ਕੋਈ ਫ਼ਰਕ ਪੈਂਦਾ ਹੈ ਕਿ ਤੁਸੀਂ ਸਵੇਰੇ ਸਭ ਤੋਂ ਪਹਿਲਾਂ ਕੀ ਖਾਂਦੇ ਹੋ? ਜੇ ਤੁਸੀਂ ਸਿਹਤ ਮਾਹਿਰਾਂ ਜਾਂ ਖੁਰਾਕ ਮਾਹਿਰਾਂ ਨੂੰ ਪੁੱਛੋ, ਤਾਂ ਉਹ ਕਹਿਣਗੇ ਹਾਂ, ਅਜਿਹਾ ਹੁੰਦਾ ਹੈ! ਉਨ੍ਹਾਂ ਅਨੁਸਾਰ ਦਿਨ ਦਾ ਪਹਿਲਾ ਭੋਜਨ ਅਜਿਹਾ ਹੋਣਾ ਚਾਹੀਦਾ ਹੈ ਜੋ ਤੁਹਾਨੂੰ ਪੂਰੇ ਦਿਨ ਲਈ ਊਰਜਾ ਦੇਵੇ। ਖੋਜ ਇਹ ਵੀ ਸੁਝਾਅ ਦਿੰਦੀ ਹੈ ਕਿ ਨਾਸ਼ਤਾ ਚਰਬੀ ਅਤੇ ਪ੍ਰੋਟੀਨ ਨਾਲ ਭਰਪੂਰ ਹੋਣਾ ਚਾਹੀਦਾ ਹੈ। ਜੋ ਕਿ ਖਰਾਬ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਂਦੇ ਹਨ ਅਤੇ ਮਿਠਾਈਆਂ ਦੀ ਇੱਛਾ ਵੀ ਘੱਟ ਕਰਦੇ ਹਨ। ਹਾਲਾਂਕਿ ਜ਼ਿਆਦਾਤਰ ਲੋਕ ਦਿਨ ਦੀ ਸ਼ੁਰੂਆਤ ਚਾਹ ਜਾਂ ਕੌਫੀ ਨਾਲ ਕਰਦੇ ਹਨ। ਨਿਊਟ੍ਰੀਸ਼ਨਿਸਟ ਰੁਜੁਤਾ ਦਿਵਾਕਰ ਨੇ ਹਾਲ ਹੀ ‘ਚ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਦੱਸਿਆ ਹੈ ਕਿ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਦੇ ਭੋਜਨ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਦਿਨ ਦੀ ਸ਼ੁਰੂਆਤ ਚਾਹ ਜਾਂ ਕੌਫੀ ਨਾਲ ਨਹੀਂ ਕਰਨੀ ਚਾਹੀਦੀ, ਸਗੋਂ ਕੇਲਾ, ਭਿੱਜੇ ਹੋਏ ਬਦਾਮ ਜਾਂ ਸੌਗੀ ਨਾਲ ਕਰਨੀ ਚਾਹੀਦੀ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ।
ਰੁਜੁਤਾ ਨੇ ਆਪਣੀ ਪੋਸਟ ‘ਚ ਦੱਸਿਆ ਕਿ ਜੇਕਰ ਤੁਸੀਂ ਪਾਚਨ, ਗੈਸ, ਬਲੋਟਿੰਗ ਜਾਂ ਊਰਜਾ ਦੀ ਕਮੀ ਤੋਂ ਪੀੜਤ ਹੋ ਅਤੇ ਖਾਣਾ ਖਾਣ ਤੋਂ ਬਾਅਦ ਮਿਠਾਈ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਦਿਨ ਦੀ ਸ਼ੁਰੂਆਤ ਕੇਲੇ ਨਾਲ ਕਰਨੀ ਚਾਹੀਦੀ ਹੈ। ਜੇਕਰ ਤੁਹਾਨੂੰ ਕੇਲਾ ਪਸੰਦ ਨਹੀਂ ਹੈ ਤਾਂ ਤੁਸੀਂ ਕੋਈ ਵੀ ਮੌਸਮੀ ਫਲ ਖਾ ਸਕਦੇ ਹੋ। ਕੇਲਾ ਕਿਉਂ ਖਾਂਦੇ ਹਨ ਦੇ ਜਵਾਬ ‘ਚ ਰੁਜੁਤਾ ਨੇ ਕਿਹਾ ਕਿ ਜੋ ਲੋਕ ਪਾਚਨ ਸੰਬੰਧੀ ਸਮੱਸਿਆਵਾਂ ਜਾਂ ਮਿੱਠੇ ਦੀ ਲਾਲਸਾ ਤੋਂ ਪੀੜਤ ਹਨ, ਉਨ੍ਹਾਂ ਨੂੰ ਸਵੇਰੇ ਸਭ ਤੋਂ ਪਹਿਲਾਂ ਕੇਲਾ ਖਾਣਾ ਚਾਹੀਦਾ ਹੈ। ਹਫ਼ਤੇ ਵਿੱਚ 2-3 ਵਾਰ ਕੇਲੇ ਖਰੀਦੋ ਅਤੇ ਪਲਾਸਟਿਕ ਦੀ ਬਜਾਏ ਕੱਪੜੇ ਦੇ ਥੈਲਿਆਂ ਵਿੱਚ ਲਿਆਓ।
ਇੱਕ ਹੋਰ ਆਪਸ਼ਨ ਹੈ 6 ਤੋਂ 7 ਭਿੱਜੀ ਸੌਗੀ ਖਾਣ ਦਾ। ਜੇਕਰ PMS ਤੁਹਾਨੂੰ ਪਰੇਸ਼ਾਨ ਕਰਦਾ ਹੈ ਤਾਂ ਕੇਸਰ ਮਿਲਾ ਕੇ 10 ਦਿਨ ਪਹਿਲਾਂ ਖਾਓ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਭੂਰੀ ਸੌਗੀ ਦੀ ਬਜਾਏ ਕਾਲੀ ਸੌਗੀ ਖਾਓ। ਭਿੱਜੀ ਕਿਸ਼ਮਿਸ਼ ਹੀਮੋਗਲੋਬਿਨ, ਗੈਸ, ਮੂਡ ਸਵਿੰਗ ਜਾਂ PCOD ਦੀ ਸਮੱਸਿਆ ਨੂੰ ਦੂਰ ਕਰਦੀ ਹੈ।
ਤੀਜਾ ਆਪਸ਼ਨ ਹੈ ਭਿੱਜੇ ਹੋਏ ਬਦਾਮ ਖਾਣਾ। 4-5 ਭਿੱਜੇ ਹੋਏ ਬਦਾਮ ਨੂੰ ਛਿੱਲ ਕੇ ਖਾਓ। ਜੇਕਰ ਤੁਸੀਂ ਸ਼ੂਗਰ, ਮਾੜੀ ਨੀਂਦ, PCOD ਆਦਿ ਤੋਂ ਪੀੜਤ ਹੋ, ਤਾਂ ਤੁਹਾਨੂੰ ਲਾਭ ਮਿਲੇਗਾ। ਦਿਨ ਦੀ ਸ਼ੁਰੂਆਤ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਇੱਕ ਚੀਜ਼ ਨਾਲ ਕਰੋ ਅਤੇ ਫਿਰ 10-15 ਮਿੰਟ ਬਾਅਦ ਚਾਹ ਜਾਂ ਕੌਫੀ ਪੀ ਸਕਦੇ ਹੋ।












