April 30, 2026, 6:32 pm
----------- Advertisement -----------
HomeNewsLatest NewsWork From Home ਦੌਰਾਨ ਔਰਤ ਨੇ ਕੀਤਾ ਅਜਿਹਾ ਕਾਰਾ, ਕੰਪਨੀ ਨੇ ਵਸੂਲਿਆ...

Work From Home ਦੌਰਾਨ ਔਰਤ ਨੇ ਕੀਤਾ ਅਜਿਹਾ ਕਾਰਾ, ਕੰਪਨੀ ਨੇ ਵਸੂਲਿਆ ਭਾਰੀ ਮੁਆਵਜ਼ਾ, ਜਾਣੋ ਪੂਰਾ ਮਾਮਲਾ

Published on

----------- Advertisement -----------

ਇੱਕ ਕੈਨੇਡੀਅਨ ਔਰਤ ਨੂੰ ਘਰ ਤੋਂ ਕੰਮ (work from home) ਦੌਰਾਨ ਸਮਾਂ ਬਰਬਾਦ ਕਰਦੇ ਫੜੇ ਜਾਣ ਤੋਂ ਬਾਅਦ ਕੰਪਨੀ ਵੱਲੋਂ ਉਸ ਨੂੰ ‘ਟਾਈਮ ਪਾਸ’ ਲਈ ਮੁਆਵਜ਼ਾ ਦੇਣ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਅਕਾਊਂਟੈਂਟ ਦੇ ਤੌਰ ‘ਤੇ ਕੰਮ ਕਰਨ ਵਾਲੀ ਕਾਰਲੀ ਬੇਸੇ ਨੂੰ ਆਪਣੇ ਮਾਲਕ ਨੂੰ 3 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਗਿਆ ਹੈ ਅਤੇ ਉਸ ਨੂੰ ਕੰਪਨੀ ਨੇ ਨੌਕਰੀ ਤੋਂ ਵੀ ਕੱਢ ਦਿੱਤਾ। ਆਓ ਜਾਣਦੇ ਹਾਂ ਪੂਰੇ ਮਾਮਲੇ ਬਾਰੇ-
ਵਰਕ ਫ੍ਰਾਮ ਹੋਮ ਦੌਰਾਨ ਕਰਮਚਾਰੀਆਂ ਤੋਂ ਘਰ ਵਿੱਚ ਰਹਿ ਕੇ ਗੰਭੀਰਤਾ ਨਾਲ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਪਰ ਬ੍ਰਿਟਿਸ਼ ਕੋਲੰਬੀਆ ਸਥਿਤ ਇੱਕ ਕੰਪਨੀ ਵਿੱਚ ਸ਼ਿਫਟ ਦੇ ਦੌਰਾਨ, ਔਰਤ ਟਾਈਮ ਪਾਸ ਕਰ ਰਹੀ ਸੀ। ਦੱਸ ਦਈਏ ਕਿ ਕੰਪਨੀ ਦੇ ਇਕ ਸਾਫਟਵੇਅਰ ਦੀ ਮਦਦ ਨਾਲ ਪਤਾ ਲੱਗਾ ਕਿ ਮਹਿਲਾ ਮੁਲਾਜ਼ਮ ਡਿਊਟੀ ਦੌਰਾਨ ਸਮਾਂ ਬਰਬਾਦ ਕਰ ਰਹੀ ਸੀ। ਸਾਫਟਵੇਅਰ ਰਾਹੀਂ ਘਰ ਤੋਂ ਕੰਮ ਕਰਦੇ ਸਮੇਂ ਕਰਮਚਾਰੀਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾਂਦੀ ਹੈ। ਜਿਸ ‘ਤੇ ਕੰਪਨੀ ਨੇ ਉਸਨੂੰ ਕੰਮ ਦੀ ਜਗ੍ਹਾ ਟਾਈਮ ਪਾਸ ਕਰਦਾ ਪਾਇਆ। ਜਿਸ ਤੋਂ ਬਾਅਦ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ। ਔਰਤ ਨੇ ਦਾਅਵਾ ਕੀਤਾ ਕਿ ਉਸ ਨੂੰ ਬਿਨਾਂ ਨੋਟਿਸ ਦਿੱਤੇ ਨੌਕਰੀ ਤੋਂ ਕੱਢ ਦਿੱਤਾ ਗਿਆ।
ਇਨ੍ਹਾਂ ਹੀ ਨਹੀਂ ਕੰਪਨੀ ‘ਤੇ ਹੀ ਦੋਸ਼ ਲਗਾਉਂਦੇ ਹੋਏ ਮਹਿਲਾ ਨੇ 3 ਲੱਖ ਰੁਪਏ ਦਾ ਮੁਆਵਜ਼ਾ ਮੰਗਿਆ। ਹਾਲਾਂਕਿ ਇਸ ਦੇ ਜਵਾਬ ‘ਚ ਕੰਪਨੀ ਨੇ ਕਿਹਾ ਕਿ ਔਰਤ 50 ਘੰਟੇ ਕੰਮ ਕਰਨ ਦਾ ਦਾਅਵਾ ਕਰਦੀ ਹੈ ਪਰ ਇਸ ਦੌਰਾਨ ਉਸ ਨੇ ਕੰਮ ਨਹੀਂ ਕੀਤਾ। ਕੰਪਨੀ ਨੇ ਸਾਫਟਵੇਅਰ ਡਾਟਾ ਦੇ ਨਾਲ ਸਬੂਤ ਵੀ ਦਿੱਤੇ। ਇਸ ਤੋਂ ਬਾਅਦ ਜੱਜ ਨੇ ਮਹਿਲਾ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਅਤੇ ਉਲਟਾ ਉਸ ਨੂੰ ਕੰਪਨੀ ਨੂੰ 3 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰੁਸਤਮ-ਏ-ਹਿੰਦ ਪਹਿਲਵਾਨ ਪ੍ਰੀਤਪਾਲ ਫਗਵਾੜਾ ‘ਆਪ’ ਵਿੱਚ ਸ਼ਾਮਲ

ਚੰਡੀਗੜ੍ਹ, 29 ਅਪ੍ਰੈਲ:ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ।...

ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ, ਭਗਵੰਤ ਮਾਨ ਸਰਕਾਰ ਨੇ ਪਹਿਲੀ ਵਾਰ 1 ਮਈ ਤੋਂ ਝੋਨੇ ਦੀ ਬਿਜਾਈ ਲਈ ਨਹਿਰੀ ਪਾਣੀ ਦੀ ਸਪਲਾਈ ਯਕੀਨੀ...

ਚੰਡੀਗੜ੍ਹ, 29 ਅਪ੍ਰੈਲ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੇ ਸੀਜ਼ਨ ਤੋਂ...

ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਮਸ਼ਹੂਰ ਵਕੀਲ ਘੁੰਮਣ ਬਦਰਜ਼, ਮੁੱਖ ਮੰਤਰੀ ਨੇ ਕੀਤਾ ਸਵਾਗਤ

 ਵਕੀਲ ਜੀ.ਐਸ. ਘੁੰਮਣ ਅਤੇ ਜੀ.ਪੀ.ਐਸ. ਘੁੰਮਣ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਮੁੱਖ...

ਐਗਜ਼ਿਟ ਪੋਲ: ਪੱਛਮੀ ਬੰਗਾਲ, ਅਸਾਮ, ਕੇਰਲ ਤੇ ਤਮਿਲਨਾਡੂ ‘ਚ ਕਿਸਦੀ ਬਣ ਸਕਦੀ ਹੈ ਸਰਕਾਰ?

West Bengal ਵਿੱਚ ਬੁੱਧਵਾਰ ਨੂੰ ਦੂਜੇ ਅਤੇ ਆਖ਼ਰੀ ਪੜਾਅ ਦੀ ਵੋਟਿੰਗ ਮੁਕੰਮਲ ਹੋ ਗਈ।...

ਮਾਰੇ ਗਏ ਜਗਰੂਪ ਸਿੰਘ ਜੂਪਾ ਦਾ ਕੀ ਹੈ MP Amritpal Singh ਨਾਲ ਕੁਨੈਕਸ਼ਨ ?

ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੇ ਪੰਜਾਬ ਦੇ ਪਟਿਆਲਾ ਵਿੱਚ ਰੇਲਵੇ ਟਰੈਕ ਧਮਾਕੇ ਦੀ ਜਾਂਚ...

ਪਟਿਆਲਾ ਦੇ ਕਈ ਸਕੂਲਾਂ ਨੂੰ ਮੁੜ ਬੰਬ ਦੀ ਧਮਕੀ, ਮਚੀ ਹੜਕੰਪ; ਮਾਪੇ ਬੱਚਿਆਂ ਨੂੰ ਲੈਣ ਦੌੜੇ

Patiala ਦੇ ਕਈ ਨਾਮੀ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਧਮਾਕੇ ਦੀ ਧਮਕੀ ਭਰੇ...