November 5, 2026, 6:29 pm
----------- Advertisement -----------
HomeNewsBreaking News 8ਵੇਂ ਦਿਨ ਕੀਤਾ ਗਿਆ ਦਲਜੀਤ ਸਿੰਘ ਦਾ ਸਸਕਾਰ, ਭੈਣ ਨੇ ਦਿੱਤਾ ਅਰਥੀ...

 8ਵੇਂ ਦਿਨ ਕੀਤਾ ਗਿਆ ਦਲਜੀਤ ਸਿੰਘ ਦਾ ਸਸਕਾਰ, ਭੈਣ ਨੇ ਦਿੱਤਾ ਅਰਥੀ ਨੂੰ ਮੋਢਾ

Published on

----------- Advertisement -----------

 ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਪੀਜੀਆਈ ਚੰਡੀਗੜ੍ਹ ਵਿਖੇ ਪੋਸਟਮਾਰਟਮ ਹੋਣ ਮਗਰੋਂ ਹੁਣ 8 ਦਿਨਾਂ ਬਾਅਦ ਸ਼ੁੱਕਰਵਾਰ ਨੂੰ ਉਸਦੇ ਜੱਦੀ ਪਿੰਡ ਵਿੱਚ ਅੰਤਮ ਸਸਕਾਰ ਕਰ ਦਿੱਤਾ ਗਿਆ। ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਵੱਲੋਂ ਦਲਜੀਤ ਸਿੰਘ ਦੀ ਲਾਸ਼ ਨੂੰ ਚੰਡੀਗੜ੍ਹ ਤੋਂ ਐਂਬੂਲੈਂਸ ਰਾਹੀਂ ਪਿੰਡ ਦੇ ਸ਼ਮਸ਼ਾਨਘਾਟ ਲਿਆਂਦਾ ਗਿਆ ਅਤੇ ਭਿੱਜੀਆਂ ਅੱਖਾਂ ਨਾਲ ਪਰਿਵਾਰ ਨੇ ਉਸਦਾ ਅੰਤਮ ਸਸਕਾਰ ਕੀਤਾ। ਇਸ ਦੌਰਾਨ ਪਰਿਵਾਰ ਵੱਲੋਂ ਇੱਕ ਵਾਰ ਫੇਰ ਤੋਂ ਪਿੰਡ ’ਚ ਨਸ਼ੇ ਹੋਣ ਦੀ ਗੱਲ ਆਖੀ ਗਈ।ਦੱਸ ਦਈਏ ਕਿ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਪਰਿਵਾਰ ਵੱਲੋਂ ਸਿੱਖ ਮਰਿਆਦਾ ਦੇ ਮੁਤਾਬਕ ਸਸਕਾਰ ਕਰ ਦਿੱਤਾ ਗਿਆ ਹੈ। ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀ ਭੈਣ ਅਮਰਜੀਤ ਕੌਰ ਵੱਲੋਂ ਮੋਢਾ ਦਿੱਤਾ ਗਿਆ।ਮ੍ਰਿਤਕ ਦਲਜੀਤ ਸਿੰਘ ਦਾ ਪੋਸਟਮਾਰਟਮ ਏਐਮਜ ਦੇ ਬਠਿੰਡਾ ਹਸਪਤਾਲ ਵਿੱਚ ਕਰਵਾਇਆ ਗਿਆ, ਜੋ ਕਿ ਉਨ੍ਹਾਂ ਦੇ ਪਿਤਾ ਜਰਨੈਲ ਸਿੰਘ ਦੀ ਮੌਜੂਦਗੀ ਵਿੱਚ ਹੋਇਆ। ਉਸ ਤੋਂ ਬਾਅਦ ਭੈਣ ਅਮਰਜੀਤ ਕੌਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਰਜੀ ਦਾਖਲ ਕਰਕੇ ਸੀਬੀਆਈ ਦੀ ਜਾਂਚ ਮੰਗ ਕੀਤੀ ਗਈ ਅਤੇ ਪੋਸਟਮਾਰਟਮ ਪੀਜੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਗਈ। ਦੂਜੇ ਪਾਸੇ ਮਾਨਯੋਗ ਹਾਈਕੋਰਟ ਵੱਲੋਂ ਸੀਬੀਆਈ ਜਾਂਚ ਦੀ ਮੰਗ ਨੂੰ ਖਾਰਜ ਕਰਦੇ ਹੋਏ ਪੋਸਟਮਾਰਟਮ ਪੀਜੀਆਈ ਤੋਂ ਕਰਵਾ ਦਿੱਤਾ ਗਿਆ ਅਤੇ ਨਾਲ ਹੀ ਸੈਕਟਰ 25 ਦੇ ਸ਼ਮਸ਼ਾਨ ਕਾਰਡ ਵਿੱਚ ਸਸਕਾਰ ਕਰਨ ਦੇ ਵੀ ਆਦੇਸ਼ ਜਾਰੀ ਕਰ ਦਿੱਤੇ ਸੀ ਪਰ ਉਸ ਤੋਂ ਬਾਅਦ ਪਰਿਵਾਰ ਦੀ ਅਪੀਲ ਦੇ ਚਲਦਿਆਂ ਫਿਰ ਤੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਜਿਸ ਦਾ ਅੱਜ ਪਿੰਡ ਭੰਮੇ ਕਲਾਂ ਦੇ ਵਿੱਚ ਅੱਠ ਦਿਨਾਂ ਦੇ ਬਾਅਦ ਸਸਕਾਰ ਕਰ ਦਿੱਤਾ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਫਗਵਾੜਾ ਦੀ ਡਾਕਟਰ ਦੀ ਇੰਗਲੈਂਡ ਚ ਮੌਤ, ਪੇਕੇ ਪਰਿਵਾਰ ਨੇ ਪਤੀ ‘ਤੇ ਲਗਾਏ ਇਲਜ਼ਾਮ

ਫਗਵਾੜਾ ਨਾਲ ਸਬੰਧਤ ਡਾਕਟਰ ਸ਼ਿਵਾਨੀ ਦੀ ਇੰਗਲੈਂਡ ਵਿਖੇ ਆਪਣੇ ਘਰ ‘ਚ ਅੱਗ ਲੱਗਣ ਕਾਰਨ...

ਗੱਡੀ ਚਲਾਉਣੀ ਸਿੱਖ ਰਹੇ ਡਰਾਈਵਰ ਨੇ ਕਈ ਲੋਕਾਂ ਨੂੰ ਕੁਚਲਿਆ, ਇਕ ਦੀ ਮੌਤ

ਲੁਧਿਆਣਾ ਵਿਚ ਅੱਜ ਸਵੇਰੇ ਕਰੀਬ 8:15 ਵਜੇ, ਇੱਕ ਰੁਝੇਵੇਂ ਭਰੀ ਸੜਕ 'ਤੇ ਇੱਕ 'ਵਰਨਾ'...

ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤੀ ਨੇ ਪਤਨੀ ਨੂੰ ਜ਼ਿੰਦਾ ਸਾੜਿਆ

ਉੱਤਰ ਪ੍ਰਦੇਸ਼ ਦੇ ਕਨੌਜ ਵਿੱਚ, ਇੱਕ ਪਤੀ ਨੇ ਆਪਣੀ ਪਤਨੀ ਨੂੰ ਜਿਉਂਦਾ ਸਾੜ ਦਿੱਤਾ,...

ਪਰਵਿੰਦਰ ਝੋਟਾ ਮਾਮਲੇ ‘ਚ ਇਨਸਾਫ ਕਮੇਟੀ ਦੀ ਸਰਕਾਰ ਨਾਲ ਬਣੀ ਸਹਿਮਤੀ, ਜਲਦ ਹੋ ਸਕਦਾ ਹੈ ਸਸਕਾਰ !

ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੇ ਵਿੱਚ ਇਨਸਾਫ ਕਮੇਟੀ ਅਤੇ ਸਰਕਾਰ ਦੇ ਵਿਚਕਾਰ ਸਹਿਮਤੀ...

ਅਮਰਜੀਤ ਸਿੰਘ ਚਾਵਲਾ ਜਬਰ-ਜਨਾਹ ਮਾਮਲੇ ‘ਚ ਨਵਾਂ ਮੋੜ, ਤਿੰਨ ਹੋਰ ਵਿਅਕਤੀ ਨਾਮਜ਼ਦ; ਨਵੀਆਂ ਧਾਰਾਵਾਂ ਵੀ ਜੋੜੀਆਂ

ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਜਬਰ-ਜਨਾਹ ਦੇ ਮਾਮਲੇ ‘ਚ ਪੁਲਿਸ ਨੇ ਆਪਣੀ ਕਾਰਵਾਈ ਤੇਜ਼ ਕਰਦਿਆਂ...

ਪੰਜਾਬ ਸਰਕਾਰ ਨੂੰ ਵੱਡੀ ਰਾਹਤ, SC ਨੇ ਡੀਏ ਨਾਲ ਜੁੜੇ ਦੋਵੇਂ ਮਾਮਲਿਆਂ ‘ਤੇ HC ਦੇ ਆਦੇਸ਼ ‘ਤੇ ਲਗਾਈ ਰੋਕ

ਸੁਪਰੀਮ ਕੋਰਟ ਨੇ ਡੀਏ ਨਾਲ ਸਬੰਧਤ ਦੋਵਾਂ ਉਲੰਘਣਾ ਮਾਮਲਿਆਂ ਵਿੱਚ ਪੰਜਾਬ ਸਰਕਾਰ ਨੂੰ ਵਡੀ...

ਸੀਨੀਅਰ ਦਲਿਤ ਕਾਂਗਰਸੀ ਆਗੂ ਦੀ ਕੁੱਟਮਾਰ ਤੇ ਅਪਮਾਨ ਵਿਰੁੱਧ ‘ਆਪ’ ਨੇ ਚੰਡੀਗੜ੍ਹ ‘ਚ ਕਾਂਗਰਸ ਭਵਨ ਦਾ ਕੀਤਾ ਘੇਰਾਓ

ਚੰਡੀਗੜ੍ਹ, 4 ਨਵੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਬੁੱਧਵਾਰ ਨੂੰ ਪੰਜਾਬ ਕਾਂਗਰਸ ਦੇ ਆਗੂ...

ਕਾਂਗਰਸ ਕੋਲ ਨਾ ਪੰਜਾਬ ਲਈ ਵਿਜ਼ਨ, ਨਾ ਲੀਡਰਸ਼ਿਪ; ਦਲਿਤ ਵਿਰੋਧੀ ਮਾਨਸਿਕਤਾ ਵੀ ਹੋਈ ਬੇਨਕਾਬ: ਅਮਨ ਅਰੋੜਾ

ਚੰਡੀਗੜ੍ਹ; 4 ਨਵੰਬਰ:ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਸੰਗਰੂਰ ਵਿੱਚ ਰਾਹੁਲ ਗਾਂਧੀ ਦੀ...

ਭਾਜਪਾ ਦੇ ਇਸ਼ਾਰੇ ’ਤੇ ‘ਆਪ’ ਆਗੂਆਂ ’ਤੇ ਛਾਪੇ ਮਾਰ ਰਹੀਆਂ ਕੇਂਦਰੀ ਏਜੰਸੀਆਂ, ਕੁਝ ਨਹੀਂ ਲੱਭ ਰਿਹਾ: CM ਮਾਨ

ਚੰਡੀਗੜ੍ਹ, 4 ਨਵੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਆਪ` ਆਗੂਆਂ ਵਿਰੁੱਧ ਕੇਂਦਰੀ ਏਜੰਸੀਆਂ...