June 28, 2026, 3:24 am
----------- Advertisement -----------
HomeNewsLatest Newsਪਟਨਾ 'ਚ ਦਹੀਂ ਖਾਓ, ਇਨਾਮ ਪਾਓ ਮੁਕਾਬਲਾ: 3 ਮਿੰਟਾਂ ਵਿੱਚ 500 ਲੋਕਾਂ...

ਪਟਨਾ ‘ਚ ਦਹੀਂ ਖਾਓ, ਇਨਾਮ ਪਾਓ ਮੁਕਾਬਲਾ: 3 ਮਿੰਟਾਂ ਵਿੱਚ 500 ਲੋਕਾਂ ਨੇ ਖਾਧਾ 5 ਕੁਇੰਟਲ ਦਹੀ, ਜਾਣੋ ਕੌਣ ਜਿੱਤਿਆ

Published on

----------- Advertisement -----------

ਹਰ ਸਾਲ ਮਕਰ ਸੰਕ੍ਰਾਂਤੀ ‘ਤੇ, ਪਟਨਾ ਡੇਅਰੀ ਪ੍ਰੋਜੈਕਟ ‘ਚ ਦਹੀਂ ਖਾਓ, ਇਨਾਮ ਪਾਓ ਮੁਕਾਬਲਾ ਹੁੰਦਾ ਹੈ। 12ਵੀਂ ਦਹੀ ਖਾਓ, ਇਨਾਮ ਪਾਓ ਪ੍ਰਤੀਯੋਗਤਾ ਵਿੱਚ ਇਹ ਮੁਕਾਬਲਾ ਤਿੰਨ ਘੰਟੇ ਤੱਕ ਚੱਲਿਆ ਹਰ ਇੱਕ ਨੂੰ ਸਿਰਫ਼ ਤਿੰਨ ਮਿੰਟ ਵਿਚ ਦਹੀਂ ਖਾਣ ਲਈ ਕਿਹਾ ਗਿਆ। ਕੋਰੋਨਾ ਕਾਰਨ ਦੋ ਸਾਲਾਂ ਤੋਂ ਬਾਅਦ ਇਹ ਮੁਕਾਬਲਾ ਬੁੱਧਵਾਰ ਨੂੰ ਹੋਇਆ। ਇਹ ਮੁਕਾਬਲਾ ਪਿਛਲੇ 10 ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਬਿਹਾਰ ਦੇ ਕੋਨੇ-ਕੋਨੇ ਤੋਂ ਲੋਕ ਹਿੱਸਾ ਲੈਣ ਲਈ ਆਉਂਦੇ ਹਨ। ਮੁਕਾਬਲੇ ਵਿੱਚ ਤਿੰਨ ਸ਼੍ਰੇਣੀਆਂ ਸਨ-ਔਰਤਾਂ, ਮਰਦ ਅਤੇ ਸੀਨੀਅਰ ਨਾਗਰਿਕ। ਦੱਸ ਦਈਏ ਕਿ ਪੁਰਸ਼ਾਂ ਵਿੱਚ ਅਜੈ ਕੁਮਾਰ ਨੇ 3 ਮਿੰਟ ਵਿੱਚ 3 ਕਿਲੋ 420 ਗ੍ਰਾਮ ਦਹੀਂ ਦਾ ਸੇਵਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਔਰਤਾਂ ‘ਚ ਪਟਨਾ ਨਿਵਾਸੀ ਪ੍ਰੇਮਾ ਤਿਵਾਰੀ 3 ਮਿੰਟਾਂ ‘ਚ 2 ਕਿਲੋ 718 ਗ੍ਰਾਮ ਦਹੀਂ ਖਾ ਕੇ ਚੋਟੀ ‘ਤੇ ਰਹੀ।
ਇਸ ਮੁਕਾਬਲੇ ‘ਚ 700 ਤੋਂ ਵੱਧ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਅਤੇ 500 ਪ੍ਰਤੀਯੋਗੀਆਂ ਨੇ ਭਾਗ ਲਿਆ ਸੀ। ਪਟਨਾ ਡੇਅਰੀ ਪ੍ਰੋਜੈਕਟ ਦੇ ਚੇਅਰਮੈਨ ਸੰਜੇ ਕੁਮਾਰ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ ਅਤੇ ਪ੍ਰਤੀਯੋਗੀ ਵੀ ਭਾਗ ਲੈ ਕੇ ਬਹੁਤ ਖੁਸ਼ ਸਨ। ਦੱਸ ਦਈਏ ਕਿ ਸੀਨੀਅਰ ਸਿਟੀਜ਼ਨ ਅਤੇ ਡਿਫੈਂਡਿੰਗ ਚੈਂਪੀਅਨ ਸ਼ੰਕਰ ਕਾਂਤ ਨੇ 3 ਮਿੰਟ ‘ਚ 3 ਕਿਲੋ 647 ਗ੍ਰਾਮ ਦਹੀਂ ਖਾ ਕੇ ਪਹਿਲਾ ਇਨਾਮ ਜਿੱਤਿਆ ਹੈ। ਸ਼ੰਕਰ ਕਾਂਤ ਨੇ ਸਾਲ 2020 ਵਿੱਚ ਵੀ 4 ਕਿਲੋ ਦਹੀਂ ਖਾ ਕੇ ਜਿੱਤਿਆ ਇਹ ਖਿਤਾਬ ਸੀ। ਜਹਾਨਾਬਾਦ ਦੇ ਸੰਜੇ ਦਿਵੇਦੀ ਦੂਜੇ ਨੰਬਰ ‘ਤੇ ਰਹੇ। ਉਨ੍ਹਾਂ ਨੇ ਦੋ ਕਿੱਲੋ 496 ਗ੍ਰਾਮ ਦਹੀਂ ਖਾ ਕੇ ਦਿਖਾਇਆ। ਤਿੰਨ ਮਿੰਟਾਂ ਵਿੱਚ 500 ਲੋਕਾਂ ਨੇ 5 ਕੁਇੰਟਲ ਦਹੀਂ ਖਾਧਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...