ਭਾਰਤ ਨੇ ਹਾਕੀ ਵਿਸ਼ਵ ਕੱਪ ਦੇ ਆਪਣੇ ਆਖਰੀ ਪੂਲ ਮੈਚ ਵਿੱਚ ਵੇਲਜ਼ ਨੂੰ 4-2 ਨਾਲ ਹਰਾਇਆ। ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ‘ਚ ਵੀਰਵਾਰ ਨੂੰ ਭਾਰਤ ਲਈ ਆਕਾਸ਼ਦੀਪ ਸਿੰਘ ਨੇ ਦੋ ਗੋਲ ਕੀਤੇ। ਜਦਕਿ ਸ਼ਮਸ਼ੇਰ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਸਟਿੱਕ ਤੋਂ ਇੱਕ-ਇੱਕ ਗੋਲ ਕੀਤਾ।
ਇਸ ਜਿੱਤ ਦੇ ਬਾਵਜੂਦ ਭਾਰਤੀ ਟੀਮ ਸਿੱਧੇ ਕੁਆਰਟਰ ਫਾਈਨਲ ਵਿੱਚ ਨਹੀਂ ਪਹੁੰਚ ਸਕੀ। ਹੁਣ ਭਾਰਤ ਨੂੰ ਕਰਾਸਓਵਰ ਮੈਚ ਖੇਡਣਾ ਹੋਵੇਗਾ। ਜਿੱਤ ਦੀ ਸਥਿਤੀ ਵਿੱਚ ਟੀਮ ਕੁਆਰਟਰ ਫਾਈਨਲ ਵਿੱਚ ਪਹੁੰਚ ਜਾਵੇਗੀ।
ਭਾਰਤੀ ਟੀਮ ਪੂਲ-ਡੀ ‘ਚ ਇੰਗਲੈਂਡ ਤੋਂ ਬਾਅਦ ਦੂਜੇ ਸਥਾਨ ‘ਤੇ ਰਹੀ। ਭਾਰਤ ਦਾ ਕ੍ਰਾਸਓਵਰ ਮੈਚ 22 ਜਨਵਰੀ ਨੂੰ ਪੂਲ ਸੀ ‘ਚ ਤੀਜੇ ਸਥਾਨ ‘ਤੇ ਰਹੀ ਨਿਊਜ਼ੀਲੈਂਡ ਨਾਲ ਹੋਵੇਗਾ। ਉਸ ਮੈਚ ਵਿੱਚ ਜਿੱਤ ਦੀ ਸਥਿਤੀ ਵਿੱਚ, ਭਾਰਤ ਕੁਆਰਟਰ ਫਾਈਨਲ ਵਿੱਚ ਪੂਲ ਬੀ ਵਿੱਚ ਚੋਟੀ ਦੀ ਟੀਮ ਨਾਲ ਭਿੜੇਗਾ। ਇਸ ਨਾਲ ਇੰਗਲੈਂਡ ਦੀ ਟੀਮ ਸਿੱਧੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ।
----------- Advertisement -----------
ਹਾਕੀ ਵਿਸ਼ਵ ਕੱਪ: ਭਾਰਤ ਨੇ ਵੇਲਜ਼ ਨੂੰ 4-2 ਨਾਲ ਹਰਾਇਆ
Published on
----------- Advertisement -----------
----------- Advertisement -----------












