ਓਡੀਸ਼ਾ ‘ਚ ਚੱਲ ਰਹੇ ਹਾਕੀ ਵਿਸ਼ਵ ਕੱਪ ‘ਚ ਭਾਰਤੀ ਟੀਮ ਐਤਵਾਰ ਨੂੰ ਕਰੋ ਜਾਂ ਮਰੋ ਦਾ ਮੈਚ ਖੇਡੇਗੀ। ਕਲਿੰਗਾ ਸਟੇਡੀਅਮ ‘ਚ ਸ਼ਾਮ 7 ਵਜੇ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਜੇਕਰ ਭਾਰਤੀ ਟੀਮ ਇਸ ਕਰਾਸਓਵਰ ਮੈਚ ਵਿੱਚ ਨਿਊਜ਼ੀਲੈਂਡ ਦੀ ਚੁਣੌਤੀ ਨੂੰ ਪਛਾੜ ਦਿੰਦੀ ਹੈ ਤਾਂ ਉਹ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਵੇਗੀ। ਹਾਰਨ ਵਾਲੀ ਟੀਮ ਤਮਗੇ ਦੀ ਦਾਅਵੇਦਾਰੀ ਤੋਂ ਬਾਹਰ ਹੋ ਜਾਵੇਗੀ।
ਇਹ ਪੂਲ-ਡੀ ਕਰਾਸਓਵਰ ਮੁਕਾਬਲਾ ਦੋਵਾਂ ਲਈ ਅਹਿਮ ਹੋਵੇਗਾ। ਭਾਰਤ ਨੇ ਆਪਣੇ ਆਖਰੀ ਮੈਚ ਵਿੱਚ ਵੇਲਜ਼ ਨੂੰ 4-2 ਨਾਲ ਹਰਾਇਆ ਸੀ, ਜਦਕਿ ਇੰਗਲੈਂਡ ਨੇ ਬਿਹਤਰ ਗੋਲ ਡਿਫੈਂਸ ਦੇ ਆਧਾਰ ‘ਤੇ ਪੂਲ ਵਿੱਚ ਸਿਖਰ ‘ਤੇ ਰਿਹਾ ਸੀ। ਇੰਗਲੈਂਡ ਪਹਿਲਾਂ ਹੀ ਟਾਪ-8 ‘ਚ ਪ੍ਰਵੇਸ਼ ਕਰ ਚੁੱਕਾ ਹੈ।
ਜੇਕਰ ਦੋਵਾਂ ਟੀਮਾਂ ਦੇ ਰਿਕਾਰਡ ‘ਤੇ ਨਜ਼ਰ ਮਾਰੀਏ ਤਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 44 ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚ ਭਾਰਤ ਨੇ 24 ਅਤੇ ਨਿਊਜ਼ੀਲੈਂਡ ਨੇ 15 ਮੈਚ ਜਿੱਤੇ ਹਨ। ਇਸ ਤੋਂ ਇਲਾਵਾ 5 ਮੈਚ ਡਰਾਅ ਰਹੇ ਹਨ। ਮਤਲਬ ਭਾਰਤ ਨੇ 54.55% ਮੈਚ ਜਿੱਤੇ ਹਨ। ਜਦਕਿ ਨਿਊਜ਼ੀਲੈਂਡ ਦੀ ਜਿੱਤ ਦਾ ਪ੍ਰਤੀਸ਼ਤ 34.09 ਹੈ। 11.36% ਮੈਚ ਡਰਾਅ ਵਿੱਚ ਖਤਮ ਹੋਏ।
ਵਿਸ਼ਵ ਕੱਪ ‘ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕੁੱਲ 6 ਮੈਚ ਹੋਏ ਹਨ। ਇਨ੍ਹਾਂ ‘ਚੋਂ ਭਾਰਤ ਨੇ 3 ਜਿੱਤੇ ਹਨ, ਜਦਕਿ 2 ਨਿਊਜ਼ੀਲੈਂਡ ਦੇ ਨਾਂ ਰਹੇ ਹਨ। ਇੱਕ ਮੈਚ ਡਰਾਅ ਵਿੱਚ ਖਤਮ ਹੋਇਆ।
----------- Advertisement -----------
ਹਾਕੀ ਵਿਸ਼ਵ ਕੱਪ: ਕੁਆਰਟਰ ਫਾਈਨਲ ‘ਚ ਪਹੁੰਚਣ ਲਈ ਭਾਰਤ ਦਾ ਨਿਊਜ਼ੀਲੈਂਡ ਨੂੰ ਹਰਾਉਣਾ ਜ਼ਰੂਰੀ
Published on
----------- Advertisement -----------
----------- Advertisement -----------












