ਪਟਿਆਲਾ : – ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਭਲਕੇ 26 ਜਨਵਰੀ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ। ਦਰਅਸਲ, 51 ਕੈਦੀਆਂ ਦੀ ਰਿਹਾਈ ਲਈ ਜੋ ਫਾਈਲ ਤਿਆਰ ਕੀਤੀ ਗਈ ਸੀ, ਉਹ ਅਜੇ ਤੱਕ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੱਕ ਨਹੀਂ ਪਹੁੰਚੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਾਈਲ ਪਹਿਲਾਂ ਕੈਬਨਿਟ ‘ਚ ਚਰਚਾ ਤੋਂ ਬਾਅਦ ਰਾਜਪਾਲ ਦੇ ਦਫਤਰ ਭੇਜੀ ਜਾਣੀ ਹੈ ਅਤੇ ਹੁਣ ਇਸ ਫਾਈਲ ਨੂੰ 3 ਫਰਵਰੀ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ‘ਚ ਵਿਚਾਰ ਕੇ ਅੱਗੇ ਲਿਜਾਇਆ ਜਾਵੇਗਾ। ਫਿਲਹਾਲ ਨਵਜੋਤ ਸਿੱਧੂ ਪਟਿਆਲਾ ਜੇਲ ‘ਚ ਹੀ ਰਹਿਣਗੇ।
----------- Advertisement -----------
Breaking: ਨਵਜੋਤ ਸਿੱਧੂ ਨੂੰ ਕੱਲ੍ਹ ਨਹੀਂ ਮਿਲੇਗੀ ਰਿਹਾਈ, ਗਵਰਨਰ ਦਫ਼ਤਰ ਨਹੀਂ ਪਹੁੰਚੀ ਫਾਈਲ
Published on
----------- Advertisement -----------












