ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕਈ ਮਸ਼ਹੂਰ ਹਸਤੀਆਂ ਕਰੋਨਾ ਦੀ ਲਿਪੇਟ ਵਿੱਚ ਆ ਚੁੱਕਿਆ ਹਨ। ਹਾਲ ਹੀ ਵਿੱਚ ‘ਜਰਸੀ’ ਦੀ ਅਦਾਕਾਰਾ ਮ੍ਰਿਣਾਲ ਠਾਕੁਰ ਨੂੰ ਕੋਰੋਨਾ ਹੋ ਗਿਆ ਹੈ। ਮ੍ਰਿਣਾਲ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਖ਼ੁਦ ਦੇ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ। ਮ੍ਰਿਣਾਲ ਨੇ ਦੱਸਿਆ ਕਿ ਉਸ ’ਚ ਕੋਰੋਨਾ ਦੇ ਹਲਕੇ ਲੱਛਣ ਦੇਖੇ ਗਏ ਹਨ। ਅਦਾਕਾਰਾ ਨੇ ਪੋਸਟ ’ਚ ਲਿਖਿਆ, ‘ਮੈਂ ਕੋਵਿਡ-19 ਪਾਜ਼ਿਟਿਵ ਹਾਂ। ਅਜੇ ਮੇਰੇ ’ਚ ਕੋਰੋਨਾ ਦੇ ਹਲਕੇ ਲੱਛਣ ਹਨ ਪਰ ਮੈਂ ਠੀਕ ਮਹਿਸੂਸ ਕਰ ਰਹੀ ਹਾਂ। ਮੈਂ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਡਾਕਟਰ ਤੇ ਸਿਹਤ ਕਰਮਚਾਰੀਆਂ ਵਲੋਂ ਦਿੱਤੇ ਪ੍ਰੋਟੋਕਾਲ ਨੂੰ ਫਾਲੋਅ ਕਰ ਰਹੀ ਹਾਂ।

ਜੇਕਰ ਤੁਹਾਡੇ ’ਚੋਂ ਕੋਈ ਮੇਰੇ ਸੰਪਰਕ ’ਚ ਆਇਆ ਹੋਵੇ ਤਾਂ ਕਿਰਪਾ ਕਰਕੇ ਕੋਰੋਨਾ ਟੈਸਟ ਕਰਵਾ ਲਵੇ। ਸਾਰੇ ਸੁਰੱਖਿਅਤ ਰਹਿਣ।’ ਮ੍ਰਿਣਾਲ ਠਾਕੁਰ ਪਿਛਲੇ ਦਿਨੀਂ ਆਪਣੀ ਆਉਣ ਵਾਲੀ ਫਿਲਮ ਜਰਸੀ ਦੇ ਪ੍ਰਮੋਸ਼ਨ ‘ਚ ਰੁੱਝੀ ਹੋਈ ਸੀ। ਹਾਲਾਂਕਿ ਅਦਾਕਾਰਾ ਦੀ ਫਿਲਮ ਦੀ ਸ਼ੂਟਿੰਗ ਹੁਣ ਟਾਲ ਦਿੱਤੀ ਗਈ ਹੈ। ਜਰਸੀ ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਫਿਲਹਾਲ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਰਸੀ ਵਿੱਚ ਮ੍ਰਿਣਾਲ ਨੇ ਸ਼ਾਹਿਦ ਕਪੂਰ ਦੀ ਪਤਨੀ ਦੀ ਭੂਮਿਕਾ ਨਿਭਾਈ ਹੈ। ਇਹ ਫਿਲਮ ਇੱਕ ਸਪੋਰਟਸ ਡਰਾਮਾ ਹੈ ਜਿਸ ਵਿੱਚ ਸ਼ਾਹਿਦ ਕਪੂਰ ਇੱਕ ਕ੍ਰਿਕਟਰ ਬਣੇ ਹਨ।












