September 6, 2026, 1:37 pm
----------- Advertisement -----------
HomeNewsLatest Newsਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ T20 ਸੀਰੀਜ਼ ਦਾ ਦੂਜਾ ਮੈਚ ਅੱਜ, ਭਾਰਤ ਲਈ...

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ T20 ਸੀਰੀਜ਼ ਦਾ ਦੂਜਾ ਮੈਚ ਅੱਜ, ਭਾਰਤ ਲਈ ਕਰੋ ਜਾਂ ਮਰੋ ਦੀ ਸਥਿਤੀ ਵਾਲਾ ਹੋਵੇਗਾ ਮੈਚ

Published on

----------- Advertisement -----------

ਭਾਰਤ-ਨਿਊਜ਼ੀਲੈਂਡ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਸ਼ਾਮ 7 ਵਜੇ ਤੋਂ ਲਖਨਊ ਦੇ ਭਾਰਤ ਰਤਨ ਅਟਲ ਬਿਹਾਰੀ ਏਕਾਨਾ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਟੀਮ ਇੰਡੀਆ 3 ਮੈਚਾਂ ਦੀ ਸੀਰੀਜ਼ ‘ਚ 0-1 ਨਾਲ ਪਿੱਛੇ ਹੈ। ਉਸ ਦੇ ਸਾਹਮਣੇ ਸੀਰੀਜ਼ ਗੁਆਉਣ ਦਾ ਖ਼ਤਰਾ ਹੈ।
ਭਾਰਤੀ ਟੀਮ ਪਿਛਲੇ 11 ਸਾਲਾਂ ਤੋਂ ਨਿਊਜ਼ੀਲੈਂਡ ਖਿਲਾਫ ਘਰੇਲੂ ਮੈਦਾਨ ‘ਤੇ ਕੋਈ ਸੀਰੀਜ਼ ਨਹੀਂ ਹਾਰੀ ਹੈ। ਇਸ ਮੈਚ ‘ਚ ਹਾਰ ਨਾਲ ਟੀ-20 ‘ਚ ਭਾਰਤ ਦੀ ਨੰਬਰ-1 ਰੈਂਕਿੰਗ ਵੀ ਖਤਰੇ ‘ਚ ਹੋਵੇਗੀ। ਯਾਨੀ ਭਾਰਤ ਕੋਲ ਗਲਤੀ ਦੀ ਕੋਈ ਥਾਂ ਨਹੀਂ ਹੈ।
ਪਹਿਲੇ ਟੀ-20 ਵਿੱਚ ਨਿਊਜ਼ੀਲੈਂਡ ਨੇ 21 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਹਾਰਦਿਕ ਪੰਡਯਾ ਨੇ ਆਪਣੀ ਕਪਤਾਨੀ ‘ਚ ਹੁਣ ਤੱਕ ਹਰ ਟੀ-20 ਸੀਰੀਜ਼ ਜਿੱਤੀ ਹੈ ਅਤੇ ਉਹ ਇਸ ਸੀਰੀਜ਼ ‘ਚ ਵੀ ਵਾਪਸੀ ਕਰਨਾ ਚਾਹੇਗਾ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀ ਕਪਤਾਨੀ ਮਿਸ਼ੇਲ ਸੈਂਟਨਰ ਦੇ ਹੱਥਾਂ ‘ਚ ਹੈ। ਪਿਛਲੇ ਮੈਚ ਵਿੱਚ ਸੈਂਟਨਰ ਨੇ ਵੀ ਚੰਗੀ ਕਪਤਾਨੀ ਕਰਦੇ ਹੋਏ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ। ਇਸ ਦੇ ਨਾਲ ਹੀ ਡੇਵੋਨ ਕੋਨਵੇ ਅਤੇ ਡੇਰਿਲ ਮਿਸ਼ੇਲ ਨੇ ਨਿਊਜ਼ੀਲੈਂਡ ਨੂੰ ਕੇਨ ਵਿਲੀਅਮਸਨ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ।
ਦੋਵੇਂ ਟੀਮਾਂ ਭਾਰਤ ਵਿੱਚ ਨੌਂ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਨ੍ਹਾਂ ‘ਚੋਂ ਟੀਮ ਇੰਡੀਆ ਨੇ ਪੰਜ ਵਾਰ ਜਿੱਤ ਦਰਜ ਕੀਤੀ, ਜਦਕਿ ਨਿਊਜ਼ੀਲੈਂਡ ਨੇ ਚਾਰ ਮੈਚ ਜਿੱਤੇ। ਦੋਵੇਂ ਟੀਮਾਂ ਪਹਿਲੀ ਵਾਰ ਲਖਨਊ ਦੇ ਏਕਾਨਾ ਸਟੇਡੀਅਮ ‘ਚ ਭਿੜਨਗੀਆਂ।

ਭਾਰਤੀ ਟੀਮ: ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ (ਵਿਕੇਟ), ਰਾਹੁਲ ਤ੍ਰਿਪਾਠੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ (ਸੀ), ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਸ਼ਿਵਮ ਮਾਵੀ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਉਮਰਾਨ ਮਲਿਕ, ਪ੍ਰਿਥਵੀ ਸ਼ਾਅ, ਯੁਜਵੇਂਦਰ ਚਾਹਲ, ਜਿਤੇਸ਼ ਸ਼ਰਮਾ। , ਮੁਕੇਸ਼ ਕੁਮਾਰ।
ਨਿਊਜ਼ੀਲੈਂਡ ਦੀ ਟੀਮ: ਫਿਨ ਐਲਨ, ਡੇਵੋਨ ਕੌਨਵੇ (wk), ਮਾਰਕ ਚੈਪਮੈਨ, ਗਲੇਨ ਫਿਲਿਪਸ, ਡੇਰਿਲ ਮਿਸ਼ੇਲ, ਮਾਈਕਲ ਬ੍ਰੇਸਵੈਲ, ਮਿਸ਼ੇਲ ਸੈਂਟਨਰ (ਸੀ), ਈਸ਼ ਸੋਢੀ, ਜੈਕਬ ਡਫੀ, ਲਾਕੀ ਫਰਗੂਸਨ, ਬਲੇਅਰ ਟਿੱਕਨਰ, ਹੈਨਰੀ ਸ਼ਿਪਲੇ, ਮਾਈਕਲ ਰਿਪਨ, ਡੇਨ ਕਲੀਵਰ, ਬੈਨ ਲਿਸਟਰ.

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...