ਫਾਜ਼ਿਲਕਾ ਦੇ ਹਲਕਾ ਬੱਲੂਆਣਾ ਵਿਧਾਨ ਸਭਾ ਦੇ ਪਿੰਡ ਧਰਾਂਗਵਾਲਾ ਦੇ ਪਰਬਤਾਰੋਹੀ ਰਾਮਚੰਦਰ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲਿਨਮਜ਼ਾਰ ‘ਤੇ ਚੜ੍ਹ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਚੋਟੀ ਦੀ ਉਚਾਈ ਲਗਭਗ 5895 ਮੀਟਰ ਹੈ। ਰਾਮਚੰਦਰ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਇਹ ਉਪਲਬਧੀ ਹਾਸਲ ਕੀਤੀ।
ਪਰਬਤਾਰੋਹੀ ਰਾਮਚੰਦਰ ਨੇ ਕੈਂਪ ਤੋਂ ਆਪਣੀ ਵੀਡੀਓ ਭੇਜਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਉਚਾਈ ‘ਤੇ ਚੜ੍ਹਦੇ ਸਮੇਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। 23 ਜਨਵਰੀ ਨੂੰ ਆਰਾਮ ਕਰਨ ਤੋਂ ਬਾਅਦ ਮੌਸੀ ਨਾਂ ਦੇ ਪਿੰਡ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉਸ ਨੇ ਦੱਸਿਆ ਕਿ ਉਸ ਨਾਲ ਹਾਦਸਾ ਵਾਪਰ ਗਿਆ, ਉਸ ਦਾ ਪਾਸਪੋਰਟ ਅਤੇ ਹੋਰ ਸਮਾਨ ਉਸ ਦੇ ਬੈਗ ਵਿਚੋਂ ਚੋਰੀ ਹੋ ਗਿਆ, ਮਨਫ਼ੀ 15 ਤੋਂ 20 ਡਿਗਰੀ ਤਾਪਮਾਨ ਅਤੇ ਤੇਜ਼ ਹਵਾਵਾਂ ਵਿਚ ਵੀ ਉਸ ਨੇ ਹਿੰਮਤ ਨਹੀਂ ਹਾਰੀ, ਆਪਣੇ ਹੌਸਲੇ ਬੁਲੰਦ ਰੱਖੇ ਅਤੇ ਬੁਲੰਦੀਆਂ ਨੂੰ ਛੂਹ ਲਿਆ।
ਪਰਬਤਾਰੋਹੀ ਰਾਮਚੰਦਰ ਦੇ ਪਿਤਾ ਮਦਨਲਾਲ, ਮਾਤਾ ਸੰਤੋਰੋ ਦੇਵੀ, ਭੈਣ ਕਿਰਨ, ਪਰਿਵਾਰਕ ਮੈਂਬਰ ਸੀਤਾਰਾਮ ਸ਼ਾਸਤਰੀ ਨੇ ਦੱਸਿਆ ਕਿ ਰਾਮਚੰਦਰ ਦੱਖਣੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਨੂੰ ਫਤਹਿ ਕਰਕੇ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੂੰ ਰਾਮਚੰਦਰ ‘ਤੇ ਮਾਣ ਹੈ।
----------- Advertisement -----------
ਪੰਜਾਬ ਦੇ ਇਸ ਪਰਬਤਾਰੋਹੀ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ, ਦੱਖਣੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ‘ਤੇ ਲਹਿਰਾਇਆ ਤਿਰੰਗਾ
Published on
----------- Advertisement -----------
----------- Advertisement -----------












