ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਪਿਛਲੇ ਕੁਝ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹਨ। ਦਰਅਸਲ, ਅਭਿਨੇਤਾ ਦਾ ਆਪਣੀ ਪਤਨੀ ਆਲੀਆ ਨਾਲ ਤਕਰਾਰ ਚੱਲ ਰਿਹਾ ਹੈ ਅਤੇ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਖਬਰ ਆ ਰਹੀ ਹੈ ਕਿ ਅਦਾਲਤ ਨੇ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਨੂੰ ਇੱਕ ਮਾਮਲੇ ਵਿੱਚ ਸੰਮਨ ਭੇਜਿਆ ਹੈ। ਆਲੀਆ ਨੇ ਆਪਣੇ ਪਤੀ ਨਵਾਜ਼ੂਦੀਨ ਸਿੱਦੀਕੀ ਅਤੇ ਸਹੁਰੇ ਪਰਿਵਾਰ ਦੇ ਖਿਲਾਫ POCSO ਐਕਟ ਅਤੇ ਕਈ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਵਾਇਆ ਸੀ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਦਰਜ ਕਰ ਲਈ ਹੈ। ਅਭਿਨੇਤਾ ਦੀ ਪਤਨੀ ਨੇ ਜੁਲਾਈ 2020 ਵਿੱਚ ਮੁੰਬਈ ਦੇ ਵਰਸੋਵਾ ਪੁਲਿਸ ਸਟੇਸ਼ਨ ਵਿੱਚ ਆਪਣੇ ਦਿਉਰ ‘ਤੇ ਗਲਤ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕਰਵਾਈ ਸੀ।
ਨਵਾਜ਼ ਦੀ ਪਤਨੀ ਨੇ ਆਪਣੀ ਸ਼ਿਕਾਇਤ ‘ਚ ਕਿਹਾ ਸੀ ਕਿ ਉਹ ਸਾਲ 2012 ‘ਚ ਆਪਣੇ ਸਹੁਰੇ ਘਰ ਗਈ ਸੀ। ਇਸ ਦੌਰਾਨ ਉਸ ਦੇ ਦਿਉਰ ਨੇ ਉਸ ਨਾਲ ਕੁਕਰਮ ਕੀਤਾ। ਦੱਸ ਦੇਈਏ ਕਿ ਨਵਾਜ਼ੂਦੀਨ ਦੀ ਪਤਨੀ ਵੀ ਇਸ ਮਾਮਲੇ ਨੂੰ ਲੈ ਕੇ ਇੱਕ ਵਾਰ ਅਦਾਲਤ ਵਿੱਚ ਪੇਸ਼ ਹੋਈ ਸੀ ਅਤੇ ਆਪਣਾ ਬਿਆਨ ਵੀ ਦਰਜ ਕਰਵਾਇਆ ਸੀ। ਦੂਜੇ ਪਾਸੇ ਬੁਢਾਣਾ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਕੋਈ ਸਬੂਤ ਨਾ ਮਿਲਣ ‘ਤੇ ਪੋਕਸੋ ਕੋਰਟ ‘ਚ ਕਲੋਜ਼ਿੰਗ ਰਿਪੋਰਟ ਦਾਇਰ ਕਰ ਦਿੱਤੀ। ਇਸ ਤੋਂ ਬਾਅਦ ਅਦਾਲਤ ਨੇ ਆਲੀਆ ਨੂੰ ਸੰਮਨ ਜਾਰੀ ਕੀਤਾ ਸੀ ਪਰ ਉਹ ਅਦਾਲਤ ‘ਚ ਹਾਜ਼ਰ ਨਹੀਂ ਹੋਈ। ਬੁੱਧਵਾਰ ਨੂੰ ਪੋਕਸੋ ਕੋਰਟ ‘ਚ ਇਸੇ ਮਾਮਲੇ ਦੀ ਸੁਣਵਾਈ ਹੋਈ ਪਰ ਆਲੀਆ ਮੁੜ ਅਦਾਲਤ ‘ਚ ਪੇਸ਼ ਨਹੀਂ ਹੋਈ। ਜਿਸ ਤੋਂ ਬਾਅਦ ਏਡੀਜੀਸੀ ਕੁਲਦੀਪ ਪੁੰਡੀਰ ਨੇ ਮੁਦਈ ਦੇ ਮੁੰਬਈ ਸਥਿਤ ਘਰ ‘ਚ ਸੰਮਨ ਭੇਜੇ ਹਨ। ਆਲੀਆ ਨੂੰ 22 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।












