ਕ੍ਰਿਕਟਰ ਹਾਰਦਿਕ ਪੰਡਯਾ ਨੇ ਪਤਨੀ ਨਤਾਸ਼ਾ ਸਟੈਨਕੋਵਿਚ ਨਾਲ ਉਦੈਪੁਰ ‘ਚ ਡੈਸਟੀਨੇਸ਼ਨ ਵੈਡਿੰਗ ਕੀਤੀ ਹੈ। 15 ਫਰਵਰੀ ਨੂੰ ਦੋਹਾਂ ਨੇ ਹਿੰਦੂ ਧਰਮ ਮੁਤਾਬਕ ਵਿਆਹ ਕੀਤਾ ਸੀ। ਹੁਣ ਇਹ ਜੋੜਾ ਵਿਆਹ ਤੋਂ ਬਾਅਦ ਮੁੰਬਈ ਵਾਪਸ ਆ ਗਿਆ ਹੈ। ਦੋਵਾਂ ਨੂੰ ਹਾਲ ਹੀ ‘ਚ ਏਅਰਪੋਰਟ ‘ਤੇ ਦੇਖਿਆ ਗਿਆ ਸੀ, ਜਿਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਨਵ-ਵਿਆਹੁਤਾ ਜੋੜਾ ਆਪਣੇ ਬੇਟੇ ਅਗਸਤਿਆ ਨਾਲ ਨਜ਼ਰ ਆਇਆ। ਇਸ ਦੌਰਾਨ ਨਤਾਸ਼ਾ-ਹਾਰਦਿਕ ਕੈਜ਼ੂਅਲ ਲੁੱਕ ‘ਚ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਇਸ ਜੋੜੇ ਦਾ ਇਹ ਦੂਜਾ ਵਿਆਹ ਸੀ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਦੋਵਾਂ ਨੇ ਕੋਵਿਡ ਦੇ ਸਮੇਂ ਦੌਰਾਨ 31 ਮਈ, 2020 ਨੂੰ ਗੁਪਤ ਤੌਰ ‘ਤੇ ਵਿਆਹ ਕੀਤਾ ਸੀ। ਉਸੇ ਸਮੇਂ, ਜੁਲਾਈ 2020 ਵਿੱਚ, ਉਨ੍ਹਾਂ ਦੇ ਬੇਟੇ ਅਗਸਤਿਆ ਦਾ ਜਨਮ ਹੋਇਆ ਸੀ। ਇਹ ਜਾਣਕਾਰੀ ਹਾਰਦਿਕ ਨੇ ਖੁਦ ਆਪਣੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਦੋਵੇਂ ਕਾਨੂੰਨੀ ਤੌਰ ‘ਤੇ ਵਿਆਹੇ ਹੋਏ ਹਨ, ਪਰ ਹੁਣ ਉਹ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਧੂਮ-ਧਾਮ ਨਾਲ ਦੁਬਾਰਾ ਵਿਆਹ ਕਰਨਾ ਚਾਹੁੰਦੇ ਹਨ।
----------- Advertisement -----------
ਵਿਆਹ ਤੋਂ ਬਾਅਦ ਪਹਿਲੀ ਵਾਰ ਬੇਟੇ ਨਾਲ ਏਅਰਪੋਰਟ ‘ਤੇ ਸਪਾਟ ਹੋਏ ਹਾਰਦਿਕ-ਨਤਾਸ਼ਾ , ਦੇਖੋ ਵੀਡੀਓ
Published on
----------- Advertisement -----------












