ਪੰਜਾਬ ਵਿੱਚ ਮੌਸਮ ਤੇਜ਼ੀ ਨਾਲ ਕਰਵਟ ਲੈ ਰਿਹਾ ਹੈ। ਫਰਵਰੀ ਵਿੱਚ ਗਰਮੀ ਨੇ ਸਾਲ 2015 ਦਾ ਰਿਕਾਰਡ ਤੋੜ ਦਿੱਤਾ ਹੈ। ਸਾਲ 2015 ਵਿੱਚ 26 ਡਿਗਰੀ ਤੱਕ ਤਾਪਮਾਨ ਦਰਜ ਕੀਤਾ ਗਿਆ ਸੀ ਪਰ ਹੁਣ ਇਹ 27.9 ਡਿਗਰੀ ਤੱਕ ਪਹੁੰਚ ਗਿਆ ਹੈ। ਇਹ ਪਿਛਲੇ 11 ਸਾਲਾਂ ਵਿੱਚ ਸਭ ਤੋਂ ਵੱਧ ਤਾਪਮਾਨ ਹੈ। ਆਮ ਤੌਰ ‘ਤੇ ਫਰਵਰੀ ‘ਚ ਰਾਤ ਦਾ ਤਾਪਮਾਨ 12 ਡਿਗਰੀ ਹੁੰਦਾ ਹੈ, ਜੋ ਐਤਵਾਰ ਰਾਤ ਨੂੰ 15.5 ਡਿਗਰੀ ‘ਤੇ ਪਹੁੰਚ ਗਿਆ। ਸੋਮਵਾਰ ਨੂੰ ਬੱਦਲ ਛਾਏ ਰਹੇ ਧੁੱਪ ਘੱਟ ਹੀ ਸੀ। ਇਸ ਦੇ ਬਾਵਜੂਦ ਤਾਪਮਾਨ ਵੱਧ ਰਿਹਾ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੀ ਰਿਪੋਰਟ ਅਨੁਸਾਰ ਹੁਣ ਤਾਪਮਾਨ ਵਿੱਚ ਵਾਧੇ ਦਾ ਸਿਲਸਿਲਾ ਜਾਰੀ ਰਹੇਗਾ। ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਉਂਝ ਪਾਕਿਸਤਾਨ ਦੇ ਇੱਕ ਹਿੱਸੇ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਿਆ ਹੈ, ਜਿਸ ਕਾਰਨ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਹੈ। ਇਸ ਨਾਲ ਤਾਪਮਾਨ ਹੇਠਾਂ ਆ ਸਕਦਾ ਹੈ।












