November 19, 2026, 4:21 pm
----------- Advertisement -----------
HomeNewsLatest Newsਗਮਾਡਾ ਵਿੱਚ ਪਟਵਾਰੀਆਂ, ਕਾਨੋਗੋ ਤੇ ਤਹਿਸੀਲਦਾਰਾਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਪ੍ਰਭਾਵਿਤ...

ਗਮਾਡਾ ਵਿੱਚ ਪਟਵਾਰੀਆਂ, ਕਾਨੋਗੋ ਤੇ ਤਹਿਸੀਲਦਾਰਾਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਪ੍ਰਭਾਵਿਤ ਹੋ ਰਿਹਾ ਐਰੋਟਰੋਪਲਿਸ ਪ੍ਰੋਜੈਕਟ

Published on

----------- Advertisement -----------

ਮੋਹਾਲੀ, 21 ਫਰਵਰੀ : ਮੋਹਾਲੀ ਵਿੱਚ ਗਮਾਡਾ ਵੱਲੋਂ ਡਿਵੈਲਪ ਕੀਤੇ ਜਾ ਰਹੇ ਐਰੋਟਰੋਪਲਿਸ ਗਮਾਡਾ ਵਿੱਚ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਘਾਟ ਕਾਰਨ ਕਈ ਪਿੰਡਾਂ ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿੱਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਦੀਪ ਸਿੰਘ ਬਕਰਪੁਰ, ਕੁਲਵਿੰਦਰ ਸਿੰਘ ਬਕਰਪੁਰ, ਅਮਰੀਕ ਸਿੰਘ ਸਾਊ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਗਾਮਾਡਾ ਵਿੱਚ ਪਟਵਾਰੀਆਂ, ਕਾਨੋਗੋ ਅਤੇ ਨਾਇਬ ਤਹਿਸੀਲਦਾਰ ਦੀ ਘਾਟ ਕਾਰਨ ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿੰਨਾਂ ਪਿੰਡਾਂ ਦੀ ਜ਼ਮੀਨ ਐਕੁਵਾਇਰ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਪਿੱਛਲੇ ਲੰਮੇ ਸਮੇਂ ਤੋਂ 9 ਪਟਵਾਰੀਆਂ, 1 ਕਾਨੂੰਗੋ ਅਤੇ ਇਕ ਨਾਇਬ ਤਹਿਸੀਲਦਾਰ ਦੀ ਅਸਾਮੀ ਖਾਲੀ ਪਈ ਹੈ। ਅਸਾਮੀ ਖਾਲੀ ਹੋਣ ਕਾਰਨ ਬਕਰਪੁਰ, ਮਟਰਾਂ, ਸੀਆਊ, ਚਾਊਂ ਮਾਜਰਾਂ ਆਦਿ ਪਿੰਡਾਂ ਦੇ ਜ਼ਿੰਮੇਦਾਰਾਂ ਦਾ ਕੰਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਗਮਾਡਾ ਦੀ ਐਲਏਸੀ ਮੈਡਮ ਜਸਲੀਨ ਕੌਰ ਵੱਲੋਂ ਆਪਣੀ ਸੀਟ ਉਤੇ ਇਮਾਨਦਾਰੀ ਦੇ ਨਾਲ ਚੰਗਾ ਕੰਮ ਕੀਤਾ ਜਾ ਰਿਹਾ ਹੈ, ਪ੍ਰੰਤੂ ਸਟਾਫ ਦੀ ਘਾਟ ਕਾਰਨ ਉਨ੍ਹਾਂ ਦੇ ਹੱਥ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਵਿੱਚ ਸਟਾਫ ਦੀ ਘਾਟ ਪੂਰੀ ਕੀਤੀ ਜਾਵੇ ਤਾਂ ਜਿੰਨਾਂ ਲੋਕਾਂ ਨੇ ਆਪਣੀ ਜ਼ਮੀਨ ਬਦਲੇ ਆਪਣੇ ਪਲਾਟਾਂ ਦੀਆਂ ਐਲਓਆਈ ਹਨ ਉਨ੍ਹਾਂ ਨੂੰ ਪਲਾਟ ਵੀ ਸਮੇਂ ਸਿਰ ਮਿਲ ਜਾਣ ਅਤੇ ਪਿੰਡਾਂ ਦੇ ਜ਼ਿੰਮੇਦਾਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਈਮੇਲ ਕਰਕੇ ਇਹ ਮਾਮਲਾ ਧਿਆਨ ਵਿੱਚ ਲਿਆਂਦਾ ਹੈ, ਜਿੰਨਾਂ ਵਿਸ਼ਵਾਸ ਦਿਵਾਇਆ ਸੀ ਕਿ ਛੇਤੀ ਇਸ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਾਡੇ ਵੱਲੋਂ ਵਿਭਾਗੀ ਮੰਤਰੀ ਅਮਨ ਅਰੋੜਾ, ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਨ੍ਹਾਂ ਦੇ ਰੁਝਿਆਵਾਂ ਕਾਰਨ ਮੁਲਾਕਾਤ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਅਧਿਕਾਰੀਆਂ ਦੀਆਂ ਘਾਟ ਕਾਰਨ ਸਰਕਾਰ ਦਾ ਵੀ ਰਿਵਨਿਊ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਮਸਲਾ ਛੇਤੀ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਸਮੇਂ ਵਿੱਚ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਸਰਕਾਰ ਖਿਲਾਫ ਧਰਨਾ ਲਾਉਣ ਲਈ ਮਜ਼ਬੂਰ ਹੋਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

2000 ਦੀ ਰੁਪਏ ਯੂਪੀਆਈ ਪੇਮੈਂਟ ‘ਤੇ ਵੱਡੀ ਰਾਹਤ, ਇਸ ਸਾਲ ਨਹੀਂ ਲੱਗੇਗਾ ਕੋਈ ਟੈਕਸ !

UPI ਦੀ ਵਰਤੋਂ ਕਰਕੇ ਭੁਗਤਾਨ ਕਰਨ ਵਾਲਿਆਂ ਲਈ ਕੁਝ ਖੁਸ਼ਖਬਰੀ ਹੈ। ₹2,000 ਤੋਂ ਵੱਧ...

12 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਤਰ ਵੱਲ ਵਧਿਆ ਹੈ, ਗੰਭੀਰ ਚੱਕਰਵਾਤੀ ਤੂਫ਼ਾਨ “ਅਕਵਾਨ” – ਮੌਸਮ ਵਿਭਾਗ

ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਬੰਗਾਲ ਦੀ ਖਾੜੀ ਦੇ ਪੱਛਮੀ-ਮੱਧ ਹਿੱਸੇ ਵਿਚ ਮੌਜੂਦ...

ਮੰਡੀ ‘ਚ 200 ਫੁੱਟ ਡੂੰਘੀ ਖੱਡ ‘ਚ ਡਿੱਗੀ ਕਾਰ, 4 ਨਾਬਾਲਗਾਂ ਸਣੇ 6 ਦੀ ਹੋਈ ਮੌਤ

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਲੜਭਡੋਲ ਵਿਚ ਇਕ ਸੜਕ ਹਾਦਸੇ ਵਿਚ 6 ਪਰਿਵਾਰਾਂ...

ਕੈਨੇਡਾ ਦੇ ਸਰੀ ‘ਚ ਵਾਪਰੀ ਵੱਡੀ ਵਾਰਦਾਤ, ਪੰਜਾਬੀ ਮੁੰਡੇ-ਕੁੜੀ ਨੂੰ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ

ਕੈਨੇਡਾ ‘ਚ ਪੰਜਾਬੀ ਮੁੰਡੇ-ਕੁੜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮੌਕੇ...

‘PWD ਦੀ ਨਿਗਰਾਨੀ ਹੇਠ BRO ਨੇ ਬਣਾਇਆ ਸੀ ਪੁਲ’ -ਪਟਿਆਲਾ ਪੁਲ ਹਾ.ਦ/ਸੇ ‘ਤੇ NHAI ਦਾ ਬਿਆਨ

ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ‘ਤੇ ਭਾਖੜਾ ਨਹਿਰ ‘ਤੇ ਬਣਿਆ ਲੋਹੇ ਦਾ ਪੁਲ ਅਚਾਨਕ ਟੁੱਟ ਗਿਆ।...

ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦਾ 20 ਸਾਲਾ ਯਸ਼ਵੀਰ ਕੈਨੇਡਾ ‘ਚ ਪੁਲੀਸ ਅਫ਼ਸਰ ਬਣਿਆ

ਮਿਹਨਤ, ਲਗਨ ਅਤੇ ਕਾਬਲੀਅਤ ਸਦਕਾ ਵੱਖਰੀ ਪਛਾਣ ਬਣਾਉਦਿਆਂ ਪਿੰਡ ਖਟਕੜ ਕਲਾਂ ਦੇ ਯਸ਼ਵੀਰ ਸਿੰਘ...

ਪੰਨੂ ਕੇਸ ’ਚ ਅਮਰੀਕੀ ਅਦਾਲਤ ਦਾ ਵੱਡਾ ਹੁਕਮ, NSA ਅਜੀਤ ਡੋਵਾਲ ਤੇ ਸਾਬਕਾ RAW ਮੁਖੀ ਨੂੰ ਭੇਜੇ ਜਾਣਗੇ ਸੰਮਨ

ਇੱਕ ਅਮਰੀਕੀ ਸੰਘੀ ਅਦਾਲਤ ਨੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਾਇਰ ਮੁਕੱਦਮੇ ਦੇ...

2027 ਚੋਣਾਂ ਲਈ ਪੰਜਾਬ ਕਾਂਗਰਸ ਨੇ ਖਿੱਚੀ ਤਿਆਰੀ! 42 ਮੈਂਬਰੀ ਕਮੇਟੀ ਦਾ ਕੀਤਾ ਗਠਨ, ਪਰਗਟ ਸਿੰਘ ਨੂੰ ਬਣਾਇਆ ਚੇਅਰਮੈਨ

ਪੰਜਾਬ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਲਈ ਕਾਂਗਰਸ ਹਾਈਕਮਾਨ ਨੇ 42 ਮੈਂਬਰੀ ਸੂਬਾ...

ਪੰਜਾਬ ‘ਚ ਵੱਡਾ ਹਾਦਸਾ! ਅਚਾਨਕ ਟੁੱਟਿਆ ਨਹਿਰ ਵਾਲੇ ਲੋਹੇ ਦਾ ਪੁਲ, ਦੋ ਟਰੱਕ ਭਾਖੜਾ ਨਹਿਰ ‘ਚ ਲਟਕੇ

ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ‘ਤੇ ਭਾਖੜਾ ਨਹਿਰ ‘ਤੇ ਬਣਿਆ ਲੋਹੇ ਦਾ ਪੁਲ ਅਚਾਨਕ ਟੁੱਟ ਗਿਆ।...