September 14, 2026, 1:11 am
----------- Advertisement -----------
HomeNewsLatest Newsਡਾ. ਬਲਬੀਰ ਸਿੰਘ ਨੇ ਆਯੁਰਵੇਦ ਵਿਭਾਗ ਵਿੱਚ 8 ਕਲਰਕਾਂ ਅਤੇ 1 ਸੇਵਾਦਾਰ...

ਡਾ. ਬਲਬੀਰ ਸਿੰਘ ਨੇ ਆਯੁਰਵੇਦ ਵਿਭਾਗ ਵਿੱਚ 8 ਕਲਰਕਾਂ ਅਤੇ 1 ਸੇਵਾਦਾਰ ਨੂੰ ਸੌਂਪੇ ਨਿਯੁਕਤੀ ਪੱਤਰ

Published on

----------- Advertisement -----------

ਚੰਡੀਗੜ, 22 ਫਰਵਰੀ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਵਾਅਦੇ ਮੁਤਾਬਕ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਅਤੇ ਸੂਬੇ ਵਿੱਚ ਸਿਹਤ ਸੇਵਾਵਾਂ ਵਿੱਚ ਹੋਰ ਵਾਧਾ ਕਰਨ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਬੁੱਧਵਾਰ ਨੂੰ ਡਾਇਰੈਕਟੋਰੇਟ ਆਯੁਰਵੈਦ, ਪੰਜਾਬ ਵਿਖੇ ਨਵ-ਨਿਯੁਕਤ ਅੱਠ ਕਲਰਕਾਂ ਅਤੇ ਇੱਕ ਸੇਵਾਦਾਰ ਨੂੰ ਨਿਯੁਕਤੀ ਪੱਤਰ ਸੌਂਪੇ।

ਸਿਹਤ ਮੰਤਰੀ ਨੇ ਨਵ-ਨਿਯੁਕਤ ਨੌਜਵਾਨਾਂ ਨੂੰ ਦਿਲੋਂ ਵਧਾਈ ਦਿੰਦਿਆਂ ਉਨਾਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਆ। ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭਿ੍ਰਸ਼ਟਾਚਾਰ ਵਿਰੁੱਧ ਨਾ-ਕਾਬਿਲ-ਏ-ਬਰਦਾਸ਼ਤ (ਜ਼ੀਰੋ ਟਾਲਰੈਂਸ) ਨੀਤੀ ਅਪਣਾਈ ਹੈ ਅਤੇ ਨੌਕਰੀ ਦੌਰਾਨ ਅਜਿਹੀ ਕੁਤਾਹੀ ਜਾਂ ਬੇਨਿਯਮੀਆਂ ਕਰਨ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਉਨਾਂ ਕਿਹਾ ਕਿ ਮਾਨ ਸਰਕਾਰ ਪੰਜਾਬ ਵਿੱਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਅਤੇ ਜਲਦ ਹੀ ਸਿਹਤ ਸੇਵਾਵਾਂ ਨਾਲ ਸਬੰਧਤ ਸਾਰੇ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇਗਾ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਵਿਸ਼ਵ ਪੱਧਰੀ ਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਆਯੁਰਵੈਦਿਕ ਇਲਾਜ ਪ੍ਰਣਾਲੀਆਂ ਦੇ ਸਬੰਧ ਵਿੱਚ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਠੋਸ ਕਦਮ ਚੁੱਕਣ ’ਤੇ ਵੀ ਜ਼ੋਰ ਦਿੱਤਾ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਨਿਜਾਤ ਦਿਵਾਉਣ ਲਈ ਆਯੁਰਵੈਦਿਕ ਇਲਾਜ ਵਿਧੀਆਂ ਬਹੁਤ ਲਾਹੇਵੰਦ ਸਿੱਧ ਹੋ ਸਕਦੀਆਂ ਹਨ। ਇਸ ਦੌਰਾਨ ਸਮੂਹ ਉਮੀਦਵਾਰਾਂ ਨੇ ਸਿਹਤ ਮੰਤਰੀ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਆਪਣੀ ਡਿਊਟੀ ਸੁਹਿਰਦਤਾ ,ਇਮਾਨਦਾਰੀ ਅਤੇ ਪੂਰੀ ਤਨਦੇਹੀ ਨਾਲ ਨਿਭਾਉਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਪੁਲਿਸ ਦਾ ਬਿਆਨ, ਹੁਣ ਤੱਕ ਜਾਂਚ ‘ਚ ਕੀ ਆਇਆ ਸਾਹਮਣੇ?

ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਬੀਤੀ ਦੇਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ...

ਟ੍ਰੋਲ ਕਰਨ ਵਾਲਿਆਂ ਨੂੰ ਹਰਮਨ ਬਰਾੜ ਨੇ ਦਿੱਤੀ ਚਿਤਾਵਨੀ, ਕਿਹਾ-‘ਮੇਰੀ ਚੁੱਪ ਨੂੰ ਮੇਰੀ ਅਗਿਆਨਤਾ ਨਾ ਸਮਝੋ’

ਪੰਜਾਬੀ ਮਾਡਲ ਤੇ ਐਕਟ੍ਰੈਸ ਹਰਮਨ ਬਰਾੜ ਇਨ੍ਹੀਂ ਦਿਨੀਂ ਗਾਇਕ ਪਰਮੀਸ਼ ਵਰਮਾ ਦੇ ਨਾਲ ਆਪਣੇ...

ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ‘ਤੇ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਨੇ ਨਵੇਂ ਡਰੋਨ ਡਿਟੈਕਸ਼ਨ ਪਲੇਟਫਾਰਮ ਕੀਤੇ ਤਾਇਨਾਤ

ਚੰਡੀਗੜ੍ਹ, 13 ਸਤੰਬਰ:ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਰਾਹੀਂ...

ਭਗਵੰਤ ਮਾਨ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਕੂਲਾਂ ਵਿੱਚ ਨਸ਼ਿਆਂ ਨਾਲ ਜੁੜੀਆਂ ਗਲਤ ਧਾਰਨਾਵਾਂ ਕੀਤੀਆਂ ਦੂਰ

ਚੰਡੀਗੜ੍ਹ; 13 ਸਤੰਬਰ, 2026:“ਮੈਂ ਇਸਨੂੰ ਸਿਰਫ਼ ਇੱਕ ਵਾਰ ਅਜ਼ਮਾ ਕੇ ਦੇਖਾਂਗਾ।” “ਮੈਂ ਜਦੋਂ ਚਾਹਾਂਗਾ,...

*ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ...

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...