ਫਿਰੋਜ਼ਪੁਰ, 5 ਜਨਵਰੀ 2022 – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋ ਗਈ ਹੈ। ਉਹ ਹੁਣ ਹੁਸੈਨੀਵਾਲਾ ਬਾਰਡਰ ਤੋਂ ਹੀ ਦਿੱਲੀ ਨੂੰ ਪਰਤ ਜਾਣਗੇ।
ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਹੀ ਪੰਜਾਬ ਪਹੁੰਚੇ ਸਨ ਅਤੇ ਮੋਦੀ ਬਠਿੰਡਾ ਦੇ ਏਅਰਫੋਰਸ ਸਟੇਸ਼ਨ ਭਿਸੀਆਣਾ ‘ਤੇ ਉਤਰੇ ਸਨ। ਜਿਸ ਤੋਂ ਬਾਅਦ ਉਹ ਮੌਸਮ ਖ਼ਰਾਬ ਹੋਣ ਕਾਰਨ ਬਠਿੰਡਾ ਤੋਂ ਸੜਕੀ ਰਸਤੇ ਰਾਹੀਂ ਉਹ ਹੁਸੈਨੀਵਾਲਾ ਬਾਰਡਰ ‘ਤੇ ਗਏ, ਜਿਥੇ ਉਹਨਾਂ ਨੇ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ‘ਤੇ ਪਹੁੰਚ ਕੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ। ਪਰ ਉਸ ਤੋਂ ਬਾਅਦ ਰੈਲੀ ‘ਚ ਨਹੀਂ ਗਏ। ਉਹਨਾਂ ਦੀ ਰੈਲੀ ਰੱਦ ਹੋਣ ਦਾ ਕਾਰਨ ਖਰਾਬ ਮੌਸਮ ਦੱਸਿਆ ਜਾ ਰਿਹਾ ਹੈ। ਪੀਐਮ ਮੋਦੀ ਹੁਸੈਨੀਵਾਲਾ ਤੋਂ ਸਿੱਧੇ ਦਿੱਲੀ ਪਰਤ ਰਹੇ ਹਨ।












