ਹਾਲ ਹੀ ‘ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ ਹੁਣ ਉਨ੍ਹਾਂ ਦੇ ਪਰਿਵਾਰ ਦੇ 4 ਮੈਂਬਰ ਕੋਵਿਡ-19 ਪਾਜ਼ੇਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਦ ਕਿ ਗਾਂਗੁਲੀ ਦੀ ਪਤਨੀ ਡੋਨਾ ਗਾਂਗੁਲੀ ਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੈ।

ਇਸ ਤੋਂ ਪਹਿਲਾਂ ਗਾਂਗੁਲੀ ਦੇ ਪਾਜ਼ੇਟਿਵ ਹੋਣ ਬਾਅਦ ਓਮੀਕਰੋਨ ਵੇਰੀਐਂਟ ਲਈ ਵੀ ਜਾਂਚ ਕੀਤੀ ਗਈ ਸੀ ਜਾਂਚ ਵਿਚ ਨੈਗੇਟਿਵ ਆਉਣ ਦੇ ਬਾਅਦ ਸਾਬਕਾ ਕ੍ਰਿਕਟਰ ਗਾਂਗੁਲੀ ਨੂੰ 31 ਦਸੰਬਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।
ਦਸ ਦਈਏ ਕਿ ਸੌਰਵ ਗਾਂਗੁਲੀ ਦੀ ਧੀ ਸਨਾ ਗਾਂਗੁਲੀ ਸਮੇਤ ਉਨ੍ਹਾਂ ਦੇ ਪਰਿਵਾਰ ਦੇ 4 ਮੈਂਬਰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ। ਸਨਾ ਗਾਂਗੁਲੀ ਅਤੇ ਹੋਰ ਮੈਂਬਰ ਆਪਣੀ ਰਿਹਾਇਸ਼ ’ਤੇ ਇਕਾਂਤਵਾਸ ਵਿਚ ਹਨ।












