May 17, 2026, 5:47 am
----------- Advertisement -----------
HomeNewsBreaking Newsਹੋਰਮੁਜ਼ ਤੋਂ ਕਿਹੜੇ ਜਹਾਜ਼ਾਂ ਨੂੰ ਨਿਕਲਣ ਦੇਵੇਗਾ ਈਰਾਨ? ਅਮਰੀਕਾ ਨੂੰ ਪ੍ਰਸਤਾਵ 'ਚ...

ਹੋਰਮੁਜ਼ ਤੋਂ ਕਿਹੜੇ ਜਹਾਜ਼ਾਂ ਨੂੰ ਨਿਕਲਣ ਦੇਵੇਗਾ ਈਰਾਨ? ਅਮਰੀਕਾ ਨੂੰ ਪ੍ਰਸਤਾਵ ‘ਚ ਦੱਸਿਆ, ਸ਼ਰਤ ਵੀ ਰੱਖੀ

Published on

----------- Advertisement -----------

ਈਰਾਨ ਨੇ ਅਮਰੀਕਾ ਦੇ ਸਾਹਮਣੇ ਇੱਕ ਪ੍ਰਸਤਾਵ ਰੱਖਿਆ ਹੈ ਕਿ ਹੋਰਮੁਜ਼ ਸਟ੍ਰੇਟ (Hormuz Strait) ਦੇ ਓਮਾਨ ਵਾਲੇ ਹਿੱਸੇ ਤੋਂ ਜਹਾਜ਼ਾਂ ਨੂੰ ਬਿਨਾਂ ਕਿਸੇ ਹਮਲੇ ਦੇ ਆਜ਼ਾਦੀ ਨਾਲ ਨਿਕਲਣ ਦੀ ਇਜਾਜ਼ਤ ਦੇਣ ‘ਤੇ ਵਿਚਾਰ ਕੀਤਾ ਜਾ ਸਕਦਾ ਹੈ, ਬਸ਼ਰਤੇ ਨਵੇਂ ਸਿਰੇ ਤੋਂ ਸੰਘਰਸ਼ ਨੂੰ ਰੋਕਣ ਲਈ ਕੋਈ ਸਮਝੌਤਾ ਹੋਵੇ। ਇਸ ਗੱਲ ਦੀ ਜਾਣਕਾਰੀ ਰਾਇਟਰਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਹੈ ਈਰਾਨ ਦੇ ਨਾਲ ਅਮਰੀਕਾ-ਇਜ਼ਰਾਈਲ ਯੁੱਧ ਦੇ ਨਤੀਜੇ ਵਜੋਂ ਵਿਸ਼ਵ ਤੇਲ ਅਤੇ ਗੈਸ ਸਪਲਾਈ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਰੁਕਾਵਟ ਪੈਦਾ ਹੋਈ ਹੈ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਈਰਾਨ ਨੇ ਉਸ ਸਟ੍ਰੇਟ ਤੋਂ ਹੋਣ ਵਾਲੀ ਆਵਾਜਾਈ ਨੂੰ ਰੋਕ ਦਿੱਤਾ ਹੈ, ਜਿਸ ਰਾਹੀਂ ਦੁਨੀਆ ਦੇ ਲਗਭਗ 20% ਤੇਲ ਅਤੇ ਤਰਲ ਕੁਦਰਤੀ ਗੈਸ (LNG) ਦਾ ਪ੍ਰਵਾਹ ਹੁੰਦਾ ਹੈ। ਫਰਵਰੀ ਵਿੱਚ ਯੁੱਧ ਸ਼ੁਰੂ ਹੋਣ ਤੋਂ ਬਾਅਦ ਸੈਂਕੜੇ ਟੈਂਕਰ, ਹੋਰ ਜਹਾਜ਼ ਅਤੇ 20,000 ਮਲਾਹ ਖਾੜੀ ਦੇ ਅੰਦਰ ਹੀ ਫਸੇ ਹੋਏ ਹਨ।

ਈਰਾਨ ਨੇ ਕੀ ਪ੍ਰਸਤਾਵ ਰੱਖਿਆ?

8 ਅਪ੍ਰੈਲ ਨੂੰ ਦੋ ਹਫ਼ਤਿਆਂ ਦੀ ਜੰਗਬੰਦੀ ਲਾਗੂ ਹੋ ਗਈ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਯੁੱਧ ਖ਼ਤਮ ਹੋਣ ਦੇ ਕਰੀਬ ਹੈ, ਪਰ ਗੱਲਬਾਤ ਵਿੱਚ ਹੋਰਮੁਜ਼ ਸਟ੍ਰੇਟ ‘ਤੇ ਕੰਟਰੋਲ ਇੱਕ ਅਹਿਮ ਮੁੱਦਾ ਬਣਿਆ ਹੋਇਆ ਹੈ। ਇੱਕ ਸੂਤਰ ਨੇ ਦੱਸਿਆ ਕਿ ਈਰਾਨ ਜਹਾਜ਼ਾਂ ਨੂੰ ਓਮਾਨ ਦੇ ਜਲ ਖੇਤਰ ਵਿੱਚ ਸਥਿਤ ਸਟ੍ਰੇਟ ਦੇ ਦੂਜੇ ਪਾਸੇ ਤੋਂ ਲੰਘਣ ਦੀ ਇਜਾਜ਼ਤ ਦੇਣ ਲਈ ਤਿਆਰ ਹੋ ਸਕਦਾ ਹੈ ਅਤੇ ਤੇਹਰਾਨ ਵੱਲੋਂ ਇਸ ਵਿੱਚ ਕੋਈ ਰੁਕਾਵਟ ਨਹੀਂ ਪਾਈ ਜਾਵੇਗੀ।

ਸੂਤਰ ਨੇ ਇਹ ਨਹੀਂ ਦੱਸਿਆ ਕਿ ਕੀ ਈਰਾਨ ਉਸ ਜਲ ਖੇਤਰ ਵਿੱਚ ਵਿਛਾਈਆਂ ਗਈਆਂ ਸੁਰੰਗਾਂ (mines) ਨੂੰ ਹਟਾਉਣ ‘ਤੇ ਵੀ ਸਹਿਮਤ ਹੋਵੇਗਾ ਜਾਂ ਕੀ ਸਾਰੇ ਜਹਾਜ਼ਾਂ, ਇੱਥੋਂ ਤੱਕ ਕਿ ਇਜ਼ਰਾਈਲ ਨਾਲ ਜੁੜੇ ਜਹਾਜ਼ਾਂ ਨੂੰ ਵੀ ਉੱਥੋਂ ਬਿਨਾਂ ਕਿਸੇ ਰੋਕ-ਟੋਕ ਦੇ ਲੰਘਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਵ੍ਹਾਈਟ ਹਾਊਸ ਨੇ ਨਹੀਂ ਦਿੱਤੀ ਪ੍ਰਤੀਕਿਰਿਆ

ਸੂਤਰ ਨੇ ਇਹ ਵੀ ਕਿਹਾ ਕਿ ਇਹ ਪ੍ਰਸਤਾਵ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕੀ ਵਾਸ਼ਿੰਗਟਨ ਤੇਹਰਾਨ ਦੀਆਂ ਮੰਗਾਂ ਮੰਨਣ ਲਈ ਤਿਆਰ ਹੈ? ਹਾਲਾਂਕਿ ਇਸ ਮਾਮਲੇ ‘ਤੇ ਵ੍ਹਾਈਟ ਹਾਊਸ ਅਤੇ ਈਰਾਨੀ ਵਿਦੇਸ਼ ਮੰਤਰਾਲੇ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। ਪੱਛਮੀ ਸੁਰੱਖਿਆ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ ਕਿ ਜਹਾਜ਼ਾਂ ਨੂੰ ਓਮਾਨ ਦੇ ਜਲ ਖੇਤਰ ਤੋਂ ਬਿਨਾਂ ਕਿਸੇ ਰੁਕਾਵਟ ਦੇ ਲੰਘਣ ਦੇਣ ਦਾ ਪ੍ਰਸਤਾਵ ਵਿਚਾਰ ਅਧੀਨ ਸੀ, ਹਾਲਾਂਕਿ ਇਹ ਸਪੱਸ਼ਟ ਨਹੀਂ ਸੀ ਕਿ ਵਾਸ਼ਿੰਗਟਨ ਵੱਲੋਂ ਇਸ ‘ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਮਿਲੀ ਹੈ ਜਾਂ ਨਹੀਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ; 16 ਮਈ , 2026*:ਦੇਸ਼ ਦੇ ਕਈ ਸੂਬਿਆਂ ਵਿੱਚ ਵੋਟਰ ਸੂਚੀਆਂ 'ਚ ਬੇਨਿਯਮੀਆਂ ਨੂੰ...

ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

*ਸਮਾਣਾ/ਚੰੜ੍ਹੀਗੜ੍ਹ, 16 ਮਈ , 2026*:ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ...

ਅੰਮ੍ਰਿਤਸਰ : ਧੀ ਨੇ ਆਪਣੇ ਹੀ ਪਿਓ ਦੀ ਪਿੱਠ ‘ਚ ਮਾਰੀ ਗੋਲੀ, ਮਾਨਸਿਕ ਤੌਰ ਤੋਂ ਪ੍ਰੇਸ਼ਾਨ ਦੱਸੀ ਜਾ ਰਹੀ ਹੈ ਕੁੜੀ

ਅੰਮ੍ਰਿਤਸਰ ਦੇ ਅਧੀਨ ਆਉਂਦੇ ਬਾਬਾ ਬਕਾਲਾ ਸਾਹਿਬ ਦੇ ਥਾਣਾ ਖਲਚੀਆਂ ਖੇਤਰ ਤੋਂ ਇੱਕ ਬੇਹੱਦ...

ਪਿੰਡ ਕੁੱਸਾ ਨੇ ਲਿਆ ਇਤਿਹਾਸਕ ਫ਼ੈਸਲਾ, ਬਜ਼ੁਰਗਾਂ ਦੇ ਭੋਗ ‘ਤੇ ਨਹੀਂ ਪੱਕਣਗੇ ਮਿੱਠੇ ਪਕਵਾਨ

ਲੋਕ ਘੋਲਾਂ ਵਜੋਂ ਜਾਣੇ ਜਾਂਦੇ ਮਾਲਵੇ ਦੇ ਪ੍ਰਸਿੱਧ ਪਿੰਡ ਕੁੱਸਾ ਜੋ ਏਕਤਾ ਅਤੇ ਭਾਈਚਾਰੇ...

ਪੰਜਾਬ ਵਿੱਚ ਵਧ ਰਹੇ ਗੈਸਟ੍ਰੋਐਂਟਰਾਈਟਿਸ ਮਾਮਲਿਆਂ ਦੇ ਵਿਚਕਾਰ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਜੀਵਨਰੇਖਾ

*ਚੰਡੀਗੜ੍ਹ; 15 ਮਈ 2026:* ਪੰਜਾਬ ਭਿਆਨਕ ਗਰਮੀ ਅਤੇ ਗੈਸਟ੍ਰੋਐਂਟਰਾਈਟਿਸ ਤੇ ਡਿਹਾਈਡ੍ਰੇਸ਼ਨ ਦੇ ਵਧਦੇ ਮਾਮਲਿਆਂ ਦੀ...

ਹੁਸ਼ਿਆਰਪੁਰ: ਬੋਰਵੈੱਲ ਵਿਚੋਂ 9 ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਬੱਚੇ ਨੂੰ ਕੱਢਿਆ ਗਿਆ ਸੁਰੱਖਿਅਤ

ਹੁਸ਼ਿਆਰਪੁਰ ਵਿੱਚ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ 300 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ...