September 8, 2026, 11:56 pm
----------- Advertisement -----------
HomeNewsEntertainmentਪ੍ਰਿਯੰਕਾ ਚੋਪੜਾ ਦੀ ਸੀਰੀਜ਼ 'ਸਿਟਾਡੇਲ' ਦਾ ਟ੍ਰੇਲਰ ਨਹੀਂ ਹੋਇਆ ਰਿਲੀਜ਼, ਸਾਹਮਣੇ ਆਇਆ...

ਪ੍ਰਿਯੰਕਾ ਚੋਪੜਾ ਦੀ ਸੀਰੀਜ਼ ‘ਸਿਟਾਡੇਲ’ ਦਾ ਟ੍ਰੇਲਰ ਨਹੀਂ ਹੋਇਆ ਰਿਲੀਜ਼, ਸਾਹਮਣੇ ਆਇਆ ਇਸ ਦਾ ਕਾਰਨ

Published on

----------- Advertisement -----------

ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣਾ ਨਾਂ ਬਣਾਉਣ ਵਾਲੀ ਅੰਤਰਰਾਸ਼ਟਰੀ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਆਉਣ ਵਾਲੀ ਜਾਸੂਸੀ ਸੀਰੀਜ਼ ‘ਸਿਟਾਡੇਲ’ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ। ਦਰਅਸਲ, ਅਭਿਨੇਤਰੀ ਦੀ ਜਾਸੂਸੀ ਸੀਰੀਜ਼ ਦੀ ਟ੍ਰੇਲਰ ਰਿਲੀਜ਼ ਡੇਟ ਫਿਲਹਾਲ ਟਾਲ ਦਿੱਤੀ ਗਈ ਹੈ। ਜਿਸ ਦਾ ਕਾਰਨ ਗ੍ਰੀਸ ‘ਚ ਹੋਏ ਰੇਲ ਹਾਦਸੇ ਨੂੰ ਦੱਸਿਆ ਜਾ ਰਿਹਾ ਹੈ। ਦਰਅਸਲ, ਗ੍ਰੀਸ ‘ਚ ਦੋ ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ ‘ਚ ਘੱਟੋ-ਘੱਟ 38 ਲੋਕਾਂ ਦੀ ਮੌਤ ਅਤੇ ਕਈ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ। ਜਿਸ ਤੋਂ ਬਾਅਦ ਮੇਕਰਸ ਨੇ ਇਹ ਫੈਸਲਾ ਲਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੀ ਇਸ ਗਲੋਬਲ ਸਪਾਈ ਸੀਰੀਜ਼ ਦਾ ਟ੍ਰੇਲਰ 2 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਸੀ। ਪਰ ਨਿਰਮਾਤਾਵਾਂ ਨੇ ਹੁਣ ਇਸ ਦੀ ਰਿਲੀਜ਼ ਡੇਟ ਵਧਾ ਦਿੱਤੀ ਹੈ। ਅੰਤਰਰਾਸ਼ਟਰੀ ਅਭਿਨੇਤਰੀ ਦੀ ਜਾਸੂਸੀ ਸੀਰੀਜ਼ ‘ਸਿਟਾਡੇਲ’ ਦਾ ਟ੍ਰੇਲਰ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਣ ਵਾਲਾ ਸੀ। ਪਰ ਗ੍ਰੀਸ ਰੇਲ ਹਾਦਸੇ ਦੇ ਕਾਰਨ ਇਸਦੀ ਰਿਲੀਜ਼ ਨੂੰ ਮੁਲਤਵੀ ਕਰਦੇ ਹੋਏ, ਪ੍ਰਾਈਮ ਵੀਡੀਓ ਨੇ ਇੱਕ ਨੋਟ ਜਾਰੀ ਕਰਦਿਆਂ ਕਿਹਾ, “ਅੰਤਰਰਾਸ਼ਟਰੀ ਭਾਈਚਾਰੇ ਦੇ ਸਨਮਾਨ ਅਤੇ ਗ੍ਰੀਸ ਵਿੱਚ ਕੱਲ੍ਹ ਵਾਪਰੇ ਵਿਨਾਸ਼ਕਾਰੀ ਹਾਦਸੇ ਦੇ ਕਾਰਨ, ਅਸੀਂ ਸੀਟਾਡੇਲ ਦੇ ਟ੍ਰੇਲਰ ਦੀ ਰਿਲੀਜ਼ ਨੂੰ ਮੁਲਤਵੀ ਕਰ ਰਹੇ ਹਾਂ।” ‘ਸੀਟਾਡੇਲ’ 28 ਅਪ੍ਰੈਲ ਨੂੰ ਪ੍ਰਾਈਮ ਵੀਡੀਓ ‘ਤੇ ਪ੍ਰੀਮੀਅਰ ਹੋਵੇਗੀ ਅਤੇ ਇਸ ਦੇ ਦੋ ਐਪੀਸੋਡ ਹੋਣਗੇ।

ਇਸ ਤੋਂ ਬਾਅਦ 26 ਮਈ ਤੋਂ ਹਰ ਹਫਤੇ ਸ਼ੁੱਕਰਵਾਰ ਨੂੰ ਦਰਸ਼ਕਾਂ ਲਈ ਨਵਾਂ ਐਪੀਸੋਡ ਰਿਲੀਜ਼ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਪ੍ਰਿਯੰਕਾ ਚੋਪੜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ Citadel ਦਾ ਟੀਜ਼ਰ ਸ਼ੇਅਰ ਕੀਤਾ ਹੈ। ਇਸ ਅਮਰੀਕੀ ਸੀਰੀਜ਼ ‘ਚ ਅਦਾਕਾਰਾ ਜ਼ਬਰਦਸਤ ਐਕਸ਼ਨ ਮੋਡ ‘ਚ ਨਜ਼ਰ ਆ ਰਹੀ ਹੈ। ਕੁਝ ਸਕਿੰਟਾਂ ਦੀ ਇੱਕ ਕਲਿੱਪ ਵਿੱਚ ਹੀ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਇਸ ਵਿੱਚ ਇੱਕ ਜਾਸੂਸ ਦੀ ਭੂਮਿਕਾ ਨਿਭਾ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ: ਇੰਡੀਆਨਾ ਪੁਲਿਸ ਨੇ ਪੰਜਾਬੀ ਟਰੱਕ ਡਰਾਇਵਰ ਹਰਪ੍ਰੀਤ ਸਿੰਘ ਕੋਲੋਂ 38 ਲੱਖ ਡਾਲਰ ਮੁੱਲ ਦੀ ਕੋਕੀਨ ਕੀਤੀ ਬਰਾਮਦ

ਟਰੰਪ ਪ੍ਰਸ਼ਾਸਨ ਜਦੋਂ ਇਮੀਗ੍ਰੇਸ਼ਨ ਤੇ ਡਰੱਗ ਖਿਲਾਫ਼ ਸਖ਼ਤ ਰੁਖ ਅਪਣਾ ਰਿਹਾ ਹੈ, ਇਸੇ ਦਰਮਿਆਨ ਇਕ ਪੰਜਾਬੀ ਟਰੱਕ...

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਕੀਤਾ ਤਲਬ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਐਕਸ਼ਨ ਮੋਡ ‘ਚ ਸਚਿਨ ਪਾਇਲਟ, ਰਾਹੁਲ-ਪ੍ਰਿਯੰਕਾ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਜ਼ਿੰਮੇਵਾਰੀ ਸੰਭਾਲਦੇ ਹੀ ਸੰਗਠਨ ਨੂੰ ਮਜ਼ਬੂਤ...

Congress ਵਿੱਚ ਨਹੀਂ ਜਾਣਗੇ ਕੈਪਟਨ ਅਮਰਿੰਦਰ ਸਿੰਘ,ਜੈਇੰਦਰ ਕੌਰ ਨੇ BJP ਛੱਡਣ ਦੀ ਚਰਚਾ ’ਤੇ ਬ੍ਰੇਕ ਲਾਈ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਅੱਜ ਸਪਸ਼ਟ ਕਰ...

ਜਰਮਨੀ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, 20 ਦਿਨਾਂ ਬਾਅਦ ਪਿੰਡ ਥੋਬਾ ਪਹੁੰਚੀ ਦੇਹ, ਪਰਿਵਾਰ ਨੇ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ ਦੇ ਅਜਨਾਲਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਜਨਾਲਾ ਖੇਤਰ ਦੇ...

ਹਿਮਾਚਲ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ, ਜਥੇਦਾਰ ਗੜਗੱਜ ਨੇ ਘਟਨਾ ਦੀ ਕੀਤੀ ਸਖ਼ਤ ਨਿੰਦਾ

ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਨਿੱਜੀ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ...

ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ ਅਮਨ ਅਰੋੜਾ ਦੀ ਚੇਤਾਵਨੀ

ਪੰਜਾਬ ‘ਚ ਸਰਕਾਰੀ ਮੁਲਾਜ਼ਮਾਂ ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚਾਲੇ...

ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; ਸੁਚਾਰੂ ਪ੍ਰਵਾਨਗੀਆਂ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਪੂਰਨ ਸਹਿਯੋਗ ਦਾ ਦਿੱਤਾ...

*ਚੰਡੀਗੜ੍ਹ/ਦੁਬਈ, 7 ਸਤੰਬਰ::ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਆਲਮੀ ਨਿਵੇਸ਼ ਨੂੰ ਆਕਰਸ਼ਿਤ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲੇ ਇਲਾਜ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਅੰਗ ਗੁਆਉਣ ਦੇ ਖ਼ਤਰੇ ਤੋਂ ਬਚਾਉਣ ਵਿੱਚ ਕੀਤੀ ਮਦਦ

ਚੰਡੀਗੜ੍ਹ, 07 ਸਤੰਬਰ 2026: ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇ ਰਿਹਾ ਹੋਵੇ,ਪਰ ਇਸ ਦਾ ਖ਼ਤਰਾ ਬਿਲਕੁਲ...