ਮਹਿਲਾ ਪ੍ਰੀਮੀਅਰ ਲੀਗ (WPL) ਦਾ ਪਹਿਲਾ ਸੀਜ਼ਨ 4 ਮਾਰਚ ਸ਼ਨੀਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ 23 ਦਿਨਾਂ ਲੀਗ ਵਿੱਚ 5 ਟੀਮਾਂ 20 ਲੀਗ ਅਤੇ ਦੋ ਨਾਕਆਊਟ ਮੈਚ ਖੇਡਣਗੀਆਂ। ਟੂਰਨਾਮੈਂਟ ਦੀ ਸ਼ੁਰੂਆਤ ਸ਼ਨੀਵਾਰ ਸ਼ਾਮ 7:30 ਵਜੇ ਡੀਵਾਈ ਪਾਟਿਲ ਸਟੇਡੀਅਮ ‘ਚ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਨਾਲ ਹੋਵੇਗੀ। ਮੁਕਾਬਲੇ ਦੇ ਸਾਰੇ 22 ਮੈਚ ਮੁੰਬਈ ਦੇ ਡੀਵਾਈ ਪਾਟਿਲ ਅਤੇ ਬ੍ਰੇਬੋਰਨ ਸਟੇਡੀਅਮ ਵਿੱਚ ਖੇਡੇ ਜਾਣਗੇ।
ਮਹਿਲਾ ਪ੍ਰੀਮੀਅਰ ਲੀਗ (WPL) ਦੇ ਪਹਿਲੇ ਸੀਜ਼ਨ ਵਿੱਚ 5 ਟੀਮਾਂ ਖੇਡਦੀਆਂ ਨਜ਼ਰ ਆਉਣਗੀਆਂ। ਇਨ੍ਹਾਂ ਵਿੱਚ ਦਿੱਲੀ ਕੈਪੀਟਲਜ਼ (DC), ਮੁੰਬਈ ਇੰਡੀਅਨਜ਼ (MI), ਰਾਇਲ ਚੈਲੇਂਜਰਜ਼ ਬੈਂਗਲੁਰੂ (RCB), ਗੁਜਰਾਤ ਜਾਇੰਟਸ (GG) ਅਤੇ UP ਵਾਰੀਅਰਜ਼ (UPW) ਸ਼ਾਮਲ ਹਨ। ਦਿੱਲੀ ਕੈਪੀਟਲਜ਼ ਦੀ ਟੀਮ ਸਭ ਤੋਂ ਸੰਤੁਲਿਤ ਅਤੇ ਮਜ਼ਬੂਤ ਨਜ਼ਰ ਆ ਰਹੀ ਹੈ। ਜਦਕਿ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਪਲੇਇੰਗ-11 ਨੂੰ ਥੋੜਾ ਕਮਜ਼ੋਰ ਮੰਨਿਆ ਜਾਂਦਾ ਹੈ। ਮੇਗ ਲੈਨਿੰਗ ਦਿੱਲੀ ਦੀ ਕਪਤਾਨ ਹੈ। ਜਦਕਿ ਮੁੰਬਈ ਦੀ ਹਰਮਨਪ੍ਰੀਤ ਕੌਰ, ਬੈਂਗਲੁਰੂ ਦੀ ਸਮ੍ਰਿਤੀ ਮੰਧਾਨਾ, ਗੁਜਰਾਤ ਦੀ ਬੈਥ ਮੂਨੀ ਅਤੇ ਯੂਪੀ ਦੀ ਐਲੀਸਾ ਹੀਲੀ ਹੈ।
----------- Advertisement -----------
ਕੱਲ੍ਹ ਤੋਂ WPL ਦਾ ਪਹਿਲਾ ਸੀਜ਼ਨ ਸ਼ੁਰੂ, 5 ਟੀਮਾਂ 23 ਦਿਨਾਂ ‘ਚ ਖੇਡਣਗੀਆਂ 20 ਲੀਗ ਮੈਚ, ਪੜ੍ਹੋ ਪੂਰੀ Detail
Published on
----------- Advertisement -----------
----------- Advertisement -----------












