ਅਨਾਨਾਸ ਵਿੱਚ ਕੈਲੋਰੀ ਘੱਟ ਹੁੰਦੀ ਹੈ ਅਤੇ ਫਾਈਬਰ ਭਰਪੂਰ ਹੁੰਦਾ ਹੈ, ਜਿਸ ਕਾਰਨ ਤੁਸੀਂ ਆਸਾਨੀ ਨਾਲ ਭਾਰ ਘਟਾ ਸਕਦੇ ਹੋ। ਇਹ ਬਾਡੀ ਮਾਸ ਇੰਡੈਕਸ ਨੂੰ ਵੀ ਘਟਾ ਸਕਦਾ ਹੈ।
ਅਨਾਨਾਸ ਵਿਚ ਮਿਲਣ ਵਾਲੇ ਤੱਤ :
ਅਨਾਨਾਸ ਦੀ 100 ਗ੍ਰਾਮ ਮਾਤਰਾ ਵਿਚ 46 ਕੈਲੋਰੀ ਹੁੰਦੀਂ ਹੈ
ਕਾਰਬੋਹਾਈਡਰੇਟ 10 ਗਰਾਮ
ਫਾਈਬਰ 00.5 ਗਰਾਮ।
ਫੈਟ ਬਹੁਤ ਘੱਟ ਹੁੰਦਾ ਹੀ।
ਆਯਰਨ, ਪੋਟਾਸ਼ੀਅਮ ਅਤੇ ਸੋਡੀਅਮ ਹੁੰਦੇ ਨੇ।
ਅਨਾਨਾਸ ਦਿਲ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਅਨਾਨਾਸ ਫਲੇਵੋਨਾਇਡ ਦੇ ਨਾਲ-ਨਾਲ ਪੌਲੀਫੇਨੌਲਸ ਨਾਲ ਭਰਪੂਰ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ ਅਤੇ ਦਿਲ ਦੀਆਂ ਸਮੱਸਿਆਵਾਂ ਨੂੰ ਰੋਕਦਾ ਹੈ। ਅਨਾਨਾਸ ਦਾ ਸੇਵਨ ਟਾਈਪ 2 ਡਾਇਬਟੀਜ਼ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ। ਇਸ ‘ਚ ਪੌਲੀਫੇਨੋਲ ਅਤੇ ਫਾਈਬਰ ਦੀ ਮਾਤਰਾ ਹੁੰਦੀ ਹੈ, ਜੋ ਟਾਈਪ ਟੂ ਡਾਇਬਟੀਜ਼ ਨੂੰ ਕੰਟਰੋਲ ਕਰਨ ‘ਚ ਮਦਦਗਾਰ ਸਾਬਤ ਹੁੰਦੀ ਹੈ।










