ਫਿਲਮੀ ਹਸਤੀਆਂ ਵੀ ਹੋਲੀ ਦੇ ਰੰਗਾਂ ‘ਚ ਕਾਫੀ ਰੰਗੀ ਨਜ਼ਰ ਆ ਰਹੀਆਂ ਹਨ। ਹੁਣ ਸਾਰੇ ਮਸ਼ਹੂਰ ਸਿਤਾਰਿਆਂ ਦੀ ਹੋਲੀ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਖੂਬ ਵਾਇਰਲ ਹੋਣ ਲੱਗੀਆਂ ਹਨ। ਅਜਿਹੇ ‘ਚ ਸਭ ਦੀ ਲਾਡਲੀ ਸ਼ਹਿਨਾਜ਼ ਗਿੱਲ ਨੇ ਵੀ ਆਪਣੇ ਸੋਸ਼ਲ ਮੀਡੀਆ ‘ਤੇ ਹੋਲੀ ਦੇ ਜਸ਼ਨ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ, “ਰੰਗ ਭਰੀ ਹੋਲੀ, ਖੁਸ਼ੀ ਵਾਲੀ ਹੋਲੀ, ਮੇਰੀ ਤੁਮਾਰੀ ਸਬਕੀ ਹੈ, ਹੋਪੀ ਵਾਲੀ ਹੋਲੀ!!”



ਦੱਸ ਦਈਏ ਕਿ ਉਨ੍ਹਾਂ ਦੀ ਇਸ ਪੋਸਟ ‘ਤੇ ਪ੍ਰਸ਼ੰਸਕ ਕੰਮੈਂਟ ਕਰਕੇ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤਸਵੀਰਾਂ ‘ਚ ਅਭਿਨੇਤਰੀ ਕਈ ਰੰਗਾਂ ਵਿੱਚ ਰੰਗੀ ਹੋਈ ਸੀ। ਤਸਵੀਰਾਂ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਖੁਸ਼ ਹੋ ਗਏ।

ਜੇਕਰ ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ‘ਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੋਈ ਹੈ। ਉਹ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ‘ਚ ਨਜ਼ਰ ਆਉਣ ਵਾਲੀ ਹੈ। ਉਹ ਫਿਲਮ ਦੇ ਗੀਤ ‘ਬਿਲੀ ਬਿਲੀ’ ‘ਚ ਵੀ ਨਜ਼ਰ ਆਈ ਸੀ।












