ਚੰਡੀਗੜ੍ਹ, 6 ਜਨਵਰੀ 2022 – ਪੰਜਾਬ ਸਰਕਾਰ ਨੇ 1993 ਬੈਚ ਦੇ ਆਈਪੀਐਸ ਈਸ਼ਵਰ ਸਿੰਘ ਨੂੰ ਵਿਜੀਲੈਂਸ ਬਿਊਰੋ ਦਾ ਨਵਾਂ ਚੀਫ਼ ਡਾਇਰੈਕਟਰ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ ਵੱਜੋਂ ਬੀ.ਕੇ ਉੱਪਲ ਨੂੰ ਰਿਲੀਵ ਕਰ ਦਿੱਤਾ ਹੈ। ਇਸ ਤੋਂ ਬਿਨਾ ਬੀ.ਕੇ ਉੱਪਲ ਪਹਿਲਾਂ ਹੀ ਛੁੱਟੀ ‘ਤੇ ਚੱਲ ਰਹੇ ਸਨ। ਜਦੋਂ ਕੇ ਅਜੇ ਤੱਕ ਸਰਕਾਰ ਵੱਲੋਂ ਬੀ.ਕੇ ਉੱਪਲ ਦੀ ਨਵੀਂ ਪੋਸਟਿੰਗ ਨਹੀਂ ਕੀਤੀ ਗਈ।
ਇਸ ਤੋਂ ਪਹਿਲਾਂ ਬੀ.ਕੇ ਉੱਪਲ ਦੇ ਲੰਬੀ ਛੁੱਟੀ ‘ਤੇ ਹੋਣ ਕਾਰਨ ਇਸ ਅਹੁਦੇ ਦਾ ਚਾਰਜ ਪੰਜਾਬ ਦੇ ਮੌਜੂਦਾ ਡੀਜੀਪੀ ਐਸ ਚਟੋਪਾਧਿਆਏ ਕੋਲ ਸੀ। ਉਂਝ ਉਹ ਇਸ ਅਹੁਦੇ ਦੇ ਕੰਮ-ਚਲਾਊ ਮੁਖੀ ਸਨ। ਪਰ ਹੁਣ ਆਈਪੀਐਸ ਈਸ਼ਵਰ ਸਿੰਘ ਨੂੰ ਵਿਜੀਲੈਂਸ ਬਿਊਰੋ ਦਾ ਨਵਾਂ ਚੀਫ਼ ਡਾਇਰੈਕਟਰ ਲਾਉਣ ਤੋਂ ਬਾਅਦ ਮੌਜੂਦਾ ਡੀ ਜੀ ਪੀ ਚਟੋਪਾਧਿਆਏ ਨੂੰ ਵੀ ਇਸ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ।












