August 28, 2026, 12:42 pm
----------- Advertisement -----------
HomeNewsLatest Newsਨਾਕਾਬੰਦੀ ਦੌਰਾਨ ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫਤਾਰ

ਨਾਕਾਬੰਦੀ ਦੌਰਾਨ ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫਤਾਰ

Published on

----------- Advertisement -----------

ਐਸ.ਏ.ਐਸ. ਨਗਰ/ਡੇਰਾਬੱਸੀ 10 ਮਾਰਚ: ਸੰਦੀਪ ਗਰਗ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਐਸ.ਏ ਐਸ ਨਗਰ, ਨਵਰੀਤ ਸਿੰਘ ਵਿਰਕ, ਪੀ.ਪੀ.ਐਸ. (ਐਸ.ਪੀ. ਦਿਹਾਤੀ)ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਦਰਪਣ ਆਲਹੂਵਾਲੀਆ, ਆਈ.ਪੀ.ਸੀ. ਸਹਾਇਕ ਕਪਤਾਨ ਪੁਲਿਸ, ਸਬ ਡਵੀਜ਼ਨ ਡੇਰਾਬੱਸੀ ਦੀ ਯੋਗ ਰਹਿਨੁਮਾਈ ਹੇਠ ਐਸ.ਆਈ. ਜਸਕੰਵਲ ਸਿੰਘ ਸੇਖੋਂ ਮੁੱਖ ਅਫਸਰ ਥਾਣਾ ਡੇਰਾਬੱਸੀ ਸਮੇਤ ਪੁਲਿਸ ਪਾਰਟੀ ਆਉਣ ਜਾਣ ਵਾਲੇ ਵਹਿਕਲਾ ਦੀ ਚੈਕਿੰਗ ਕਰ ਰਹੇ ਸੀ ਤਾਂ ਇੱਕ ਵਿਅਕਤੀ ਜਿਸ ਦੇ ਸੱਜੇ ਹੱਥ ਵਿੱਚ ਇੱਕ ਬੈਗ ਫੜਿਆ ਹੋਇਆ ਸੀ। ਅੰਬਾਲਾ ਸਾਇਡ ਤੋਂ ਡੇਰਾਬੱਸੀ ਵੱਲ ਨੂੰ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਅੱਗੇ ਪੁਲਿਸ ਪਾਰਟੀ ਨੂੰ ਦੇਖ ਕੇ ਥੋੜਾ ਰੁੱਕ ਕਿ ਪਿੱਛੇ ਅੰਬਾਲਾ ਸਾਇਡ ਨੂੰ ਮੁੜ ਗਿਆ, ਜਿਸ ਨੂੰ ਐਸ.ਆਈ. ਜੱਸਕੰਵਲ ਸਿੰਘ ਸੇਖੋਂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਰੋਕ ਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸਤੀਸ਼ ਕੁਮਾਰ ਪੁੱਤਰ ਬੰਤ ਰਾਮ ਵਾਸੀ ਜੇ-45 ਬਲਾਕ-ਜੇ ਅਰੁਣਾ ਨਗਰ ਮਜਨੂ ਕਾ ਟਿਲਾ ਨੋਰਥ ਦਿੱਲੀ ਦੱਸਿਆ, ਜਿਸ ਦੀ ਤਲਾਸ਼ੀ ਕਰ ਉਸ ਦੇ ਬੈਗ ਵਿੱਚੋਂ ਇੱਕ ਕਿੱਲੋ ਹੈਰੋਇਨ ਬ੍ਰਾਮਦ ਹੋਈ।
ਜਿਸ ਤੇ ਐਸ. ਆਈ. ਜਸਕੰਵਲ ਸਿੰਘ ਸੇਖੋਂ ਵੱਲੋਂ ਮੁਕੱਦਮਾ ਨੰਬਰ 76 ਮਿਤੀ 09.03.2023 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਡੇਰਾਬੱਸੀ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਸਤੀਸ਼ ਕੁਮਾਰ ਕੁਮਾਰ ਉਕਤ ਨੂੰ ਮੁਕੱਦਮਾ ਦਰਜ ਕਰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਨੂੰ ਅੱਜ ਅਦਾਲਤ ਡੇਰਾਬੱਸੀ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੋਸ਼ੀ ਪਾਸੋਂ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਦੋਸ਼ੀ ਇਹ ਹੈਰੋਇਨ ਕਿਥੋਂ ਲੈ ਕੇ ਆਏ ਹਨ ਅਤੇ ਇਸ ਨਾਲ ਇਸ ਗਿਰੋਹ ਵਿੱਚ ਹੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਲ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ 3 ਹਜ਼ਾਰ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਨੂੰ ਕੇਂਦਰ ਵੱਲੋਂ ਪ੍ਰਵਾਨਗੀ

ਭਾਰਤ ਸਰਕਾਰ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ...

ਰੱਖੜ ਪੁੰਨਿਆ ਮੇਲੇ ’ਤੇ ਸਭ ਦੀਆਂ ਨਜ਼ਰਾਂ; 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਲਈ ਵੱਡੀ ਪ੍ਰੀਖਿਆ

ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਇਸ ਵਾਰ ਦਾ ਇਤਿਹਾਸਕ ‘ਰੱਖੜ ਪੁੰਨਿਆ ਜੋੜ...

ਪੰਜਾਬ ਦੇ 1,746 ਹੋਰ ਨੌਜਵਾਨਾਂ ਨੂੰ ਪੁਲਿਸ ‘ਚ ਮਿਲੀ ਸਰਕਾਰੀ ਨੌਕਰੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੌਂਪੇ ਨਿਯੁਕਤੀ ਪੱਤਰ

*ਜਲੰਧਰ; 27 ਅਗਸਤ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਪੁਲਿਸ...

ਅੰਮ੍ਰਿਤਪਾਲ ਸਿੰਘ ਦੇ ਪਿਤਾ ਦੀ ਤਾਰੀਫ਼ ਵਾਲੀ ਪੋਸਟ ਬਣੀ ਚੰਨੀ ਲਈ ਮੁਸੀਬਤ? ਹਾਈਕਮਾਨ ਦੀ ਨਾਰਾਜ਼ਗੀ ਦੀ ਚਰਚਾ

ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿਚੋਤਾਣ ਦਰਮਿਆਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ...

ਕੂੜੇ ਦੀ ਫੋਟੋ ਭੇਜੋ, ਪੰਜਾਬ ਸਰਕਾਰ ਕਰਾਏਗੀ ਸਫਾਈ! 29 ਤਰੀਕ ਤੋਂ ਮਿਸ਼ਨ ਕਲੀਨ ਫੇਜ਼-2 ਸ਼ੁਰੂ

ਪੰਜਾਬ ਸਰਕਾਰ 29 ਅਗਸਤ ਨੂੰ ਮਿਸ਼ਨ ਕਲੀਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰੇਗੀ। ਇਸ...

ਬੱਚਿਆਂ ਲਈ Meta ਦੀ ਸਖ਼ਤੀ! Instagram-Facebook ’ਤੇ ਲੱਗਣਗੀਆਂ ਨਵੀਆਂ ਪਾਬੰਦੀਆਂ

ਅਮਰੀਕਾ ਵਿੱਚ ਕਿਸ਼ੋਰਾਂ ਦੀ ਸੋਸ਼ਲ ਮੀਡੀਆ ਵਰਤੋਂ ਨੂੰ ਲੈ ਕੇ Meta ਵੱਲੋਂ ਵੱਡੇ ਬਦਲਾਅ...

ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ, PSPCL ਨੇ ਜਾਰੀ ਕੀਤੇ ਹੈਲਪਲਾਈਨ ਨੰਬਰ

ਗਲਤ ਜਾਂ ਜ਼ਿਆਦਾ ਬਿਜਲੀ ਬਿੱਲਾਂ ਤੋਂ ਪਰੇਸ਼ਾਨ ਪੰਜਾਬ ਦੇ ਖਪਤਕਾਰਾਂ ਲਈ ਰਾਹਤ ਦੀ ਖ਼ਬਰ...

AAP ਪੰਜਾਬ ਨੇ ਜਸਵੀਰ ਸਿੰਘ ਗੜ੍ਹੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਸ੍ਰੀ ਚਮਕੌਰ ਸਾਹਿਬ ਤੋਂ ਹਲਕਾ ਇੰਚਾਰਜ ਕੀਤਾ ਨਿਯੁਕਤ

ਆਮ ਆਦਮੀ ਪਾਰਟੀ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚਮਕੌਰ ਸਾਹਿਬ...