August 27, 2026, 11:07 am
----------- Advertisement -----------
HomeNewsBreaking Newsਰੂਹ ਕੰਬਾਊ ਹਾਦਸਾ : ਨੈਸ਼ਨਲ ਹਾਈਵੇਅ 'ਤੇ ਬੱਸ ਨੇ ਆਟੋ ਨੂੰ ਮਾਰੀ...

ਰੂਹ ਕੰਬਾਊ ਹਾਦਸਾ : ਨੈਸ਼ਨਲ ਹਾਈਵੇਅ ‘ਤੇ ਬੱਸ ਨੇ ਆਟੋ ਨੂੰ ਮਾਰੀ ਜ਼ਬਰਦਸਤ ਟੱਕਰ, ਇੱਕ ਹੀ ਪਿੰਡ ਦੇ 7 ਲੋਕਾਂ ਦੀ ਮੌਤ

Published on

----------- Advertisement -----------

ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲ੍ਹੇ ‘ਚ ਅੱਜ ਵੀਰਵਾਰ, 27 ਅਗਸਤ ਦੀ ਸਵੇਰ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ। ਚਿਲਕਲੂਰਿਪੇਟ ਨੈਸ਼ਨਲ ਹਾਈਵੇਅ ‘ਤੇ ਵਾਪਰੇ ਸੜਕ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ। ਜਦਕਿ 10 ਲੋਕ ਜ਼ਖ਼ਮੀ ਹਨ। ਚਿਲਕਲੂਰਿਪੇਟ ਨੈਸ਼ਨਲ ਹਾਈਵੇਅ ‘ਤੇ ਇੱਕ ਪ੍ਰਾਈਵੇਟ ਟਰੈਵਲ ਬੱਸ ਅਤੇ ਆਟੋ-ਰਿਕਸ਼ਾ ਦੀ ਟੱਕਰ ਹੋ ਗਈ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ, ਸਾਰੇ ਮ੍ਰਿਤਕ ਚਿਲਕਲੂਰਿਪੇਟ ਮੰਡਲ ਦੇ ਵੇਲੁਰੂ ਪਿੰਡ ਦੇ ਰਹਿਣ ਵਾਲੇ ਸਨ।

ਚਿਲਕਲੂਰਿਪੇਟ ਨੈਸ਼ਨਲ ਹਾਈਵੇਅ ‘ਤੇ ਹਾਦਸੇ ‘ਚ 7 ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਇੱਕ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਕੋਂਡਾਮੰਜੁਲੁਰੂ ਗਏ ਸਨ ਅਤੇ ਆਟੋ-ਰਿਕਸ਼ਾ ਰਾਹੀਂ ਵੇਲੁਰੂ ਪਰਤ ਰਹੇ ਸਨ, ਉਦੋਂ ਇਹ ਹਾਦਸਾ ਵਾਪਰਿਆ। ਉੱਥੇ ਹੀ ਟਰੈਵਲ ਬੱਸ ਵਿਜয়ਵਾੜਾ ਤੋਂ ਤਿਰੂਪਤੀ ਵੱਲ ਜਾ ਰਹੀ ਸੀ। ਇਸ ਹਾਦਸੇ ‘ਚ ਜ਼ਖ਼ਮੀ ਹੋਏ ਲੋਕਾਂ ‘ਚੋਂ ਦੋ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਸਰਕਾਰ ਨੇ ਲੋਕਾਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ

ਆਂਧਰਾ ਪ੍ਰਦੇਸ਼ ਦੇ ਟਰਾਂਸਪੋਰਟ ਮੰਤਰੀ ਮੰਦੀਪੱਲੀ ਰਾਮਪ੍ਰਸਾਦ ਰੈੱਡੀ ਨੇ ਇਸ ਹਾਦਸੇ ‘ਤੇ ਹੈਰਾਨੀ ਅਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਟੱਕਰ ‘ਚ ਸੱਤ ਲੋਕਾਂ ਦੀ ਮੌਤ ਬਹੁਤ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਸੜਕ ਹਾਦਸਿਆਂ ‘ਚ ਕੀਮਤੀ ਜਾਨਾਂ ਜਾ ਰਹੀਆਂ ਹਨ। ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਮੰਦੀਪੱਲੀ ਰਾਮਪ੍ਰਸਾਦ ਰੈੱਡੀ ਨੇ ਕਿਹਾ, ‘ਸਫ਼ਰ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਦੀ ਆਖ਼ਰੀ ਮੰਜ਼ਿਲ ਤੱਕ।’ਰਾਮਪ੍ਰਸਾਦ ਰੈੱਡੀ ਨੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਦੇ ਬਿਹਤਰ ਇਲਾਜ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਟਰਾਂਸਪੋਰਟ ਅਧਿਕਾਰੀਆਂ ਨੂੰ ਹਾਦਸੇ ਵਾਲੀ ਥਾਂ ‘ਤੇ ਹਾਲਾਤ ਆਮ ਵਾਂਗ ਕਰਨ ਲਈ ਵੀ ਕਦਮ ਚੁੱਕਣ ਲਈ ਕਿਹਾ। ਟਰਾਂਸਪੋਰਟ ਮੰਤਰੀ ਨੇ ਸਾਰੇ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਸਾਵਧਾਨੀ ਨਾਲ ਯਾਤਰਾ ਕਰਨ ਦੀ ਅਪੀਲ ਕੀਤੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

USA ‘ਚ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਕੇ ਆਗਰਾ ‘ਚ ਲੁਕਿਆ ਸੀ ਕਾਤਲ, ਸੂਟਕੇਸ ‘ਚੋਂ ਮਿਲੀ ਸੀ ਲਾਸ਼

ਅਮਰੀਕਾ ਦੇ ਮੈਰੀਲੈਂਡ ’ਚ ਆਪਣੀ ਸਾਬਕਾ ਪ੍ਰੇਮਿਕਾ ਨਿਕਿਤਾ ਗੋਦੀਸ਼ਾਲਾ ਦੇ ਕਤਲ ਦੇ ਮਾਮਲੇ ’ਚ...

ਥਾਣਾ ਮੁਖੀ ਵਲੋਂ ਇੰਟਰਨੈੱਟ ਮੀਡੀਆ ’ਤੇ ਪਾਈ ਵੀਡੀਓ ਪੈ ਸਕਦੀ ਹੈ ਮਹਿੰਗੀ, ਯੂਥ ਕਾਂਗਰਸ ਆਗੂ ਨੇ ਕੀਤੀ ਸ਼ਿਕਾਇਤ

ਕਮਿਸ਼ਨਰੇਟ ਪੁਲਿਸ ਦੇ ਥਾਣਾ ਡਵੀਜ਼ਨ ਨੰਬਰ-5 ਦੇ ਇੰਚਾਰਜ ਯਾਦਵਿੰਦਰ ਸਿੰਘ ਰਾਣਾ ਵਲੋਂ ਇੰਟਰਨੈੱਟ ਮੀਡੀਆ...

ਨੇਹਾ ਕਤਲਕਾਂਡ: ਪਤੀ ਦੀ ਗਰਲਫ੍ਰੈਂਡ ਦੀ ਚੈਟ ਮਿਲੀ, ਬੇਬੀ-ਸ਼ੋਨਾ ਤੇ ਗੁਪਤ ਮੁਲਾਕਾਤਾਂ ਦੀ ਗੱਲ, ਸਤਪਾਲ ਦੇ ਪਤੀ ਨੇ ਕੀਤੇ ਖੁਲਾਸੇ

ਜਲੰਧਰ ਦੇ ਲੈਕਚਰਾਰ ਨੇਹਾ ਕਤਲਕਾਂਡ ਦੀ ਜਾਂਚ ਦੌਰਾਨ ਪੁਲਿਸ ਨੂੰ ਮੁਲਜ਼ਮ ਉਮੰਗ ਬੱਸੀ ਤੇ...

ਨੇਪਾਲ ‘ਚ ਆਏ ਹੜ੍ਹਾਂ ‘ਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ, 133 ਭਾਰਤੀਆਂ ਸਣੇ 750 ਲੋਕ ਲਾਪਤਾ

ਨੇਪਾਲ ਤਿੱਬਤ-ਬਾਰਡਰ ‘ਤੇ ਅਚਾਨਕ ਆਏ ਹੜ੍ਹ ਵਿਚ 168 ਲੋਕਾਂ ਦੀ ਮੌਤ ਹੋ ਗਈ। ਨੇਪਾਲ...

ਹਰਿਆਣਵੀ ਸਿੰਗਰ ਅੰਕਿਤ ਬਾਲਿਆਨ ਦਾ ਕਤਲ, ਜਿੰਮ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਮਾਰੀਆਂ ਗੋਲੀਆਂ

ਯੂਪੀ ਦੇ ਸ਼ਾਮਲੀ ਵਿਚ ਬੀਤੀ ਸ਼ਾਮ ਹਰਿਆਣਵੀ ਗਾਇਕ ਤੇ ਯੂਟਿਊੂਬਰ ਅੰਕਿਤ ਬਾਲਿਆਨ ਦਾ ਜਿੰਮ...

ਰੱਖੜੀ ਦੇ ਤਿਉਹਾਰ ‘ਤੇ ਭਗਵੰਤ ਸਿੰਘ ਮਾਨ ਨੇ ਨਿਭਾਇਆ ‘ਭਰਾ’ ਦਾ ਫ਼ਰਜ਼, 1.37 ਲੱਖ ਸਤਿਕਾਰ ਸਖੀਆਂ ਦੇ ਖਾਤੇ ‘ਚ ਪਾਈ ਸਨਮਾਨ ਰਾਸ਼ੀ

*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੋਇੰਦਵਾਲ ਸਾਹਿਬ ਵਿਖੇ ਸਤਿਕਾਰ ਸਖੀਆਂ ਦੇ ਸਨਮਾਨ ਸਮਾਰੋਹ...

‘ਹਿਮਾਚਲ ਦੇ ਸਕੂਲਾਂ ਦੇ ਦਾਖਲੇ ਫਾਰਮ ਤੋਂ ਹਟੇਗਾ ਜਾਤੀ ਦਾ ਕਾਲਮ’-CM ਸੁੱਖੂ ਦਾ ਵੱਡਾ ਐਲਾਨ

ਹਿਮਾਚਲ ਪ੍ਰਦੇਸ਼ ਵਿਚ ਅਗਲੇ ਸਿੱਖਿਅਕ ਸੈਸ਼ਨ ਤੋਂ ਸਕੂਲ-ਕਾਲਜ ਦੇ ਐਡਮਿਸ਼ਨ ਫਾਰਮ ਤੋਂ ਜਾਤੀ ਦਾ...

‘ਰੱਖੜੀ ਮੌਕੇ ਪੰਜਾਬ ਦੀਆਂ ਮਹਿਲਾਵਾਂ ਦੇ ਫੋਨਾਂ ‘ਤੇ ਮੁੜ ਹੋਵੇਗੀ ਟੂੰ-ਟੂੰ, ਤੀਜੀ ਕਿਸ਼ਤ ਹੋਵੇਗੀ ਜਾਰੀ’ : CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਐਲਾਨ ਕੀਤਾ...

ਅਗਸਤ ‘ਚ H1N1 ਦੇ 70 ਮਾਮਲੇ, ਵਧਿਆ ਸਵਾਇਨ ਫਲੂ ਦਾ ਕਹਿਰ

Punjab ਵਿੱਚ Swine Flu ਦੇ 70 ਮਾਮਲੇ ਸਾਹਮਣੇ ਆਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ...