ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਫਿਲਮ ਬਾਕਸ ਆਫਿਸ ‘ਤੇ ਲਗਾਤਾਰ ਕਮਾਲ ਦਿਖਾ ਰਹੀ ਹੈ। ਇਹ ਫਿਲਮ 8 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਲਵ ਰੰਜਨ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਸ਼ਰਧਾ ਕਪੂਰ ਅਤੇ ਰਣਬੀਰ ਕਪੂਰ ਦੀ ਜੋੜੀ ਪਹਿਲੀ ਵਾਰ ਦਰਸ਼ਕਾਂ ਨੂੰ ਦੇਖਣ ਨੂੰ ਮਿਲੀ। ‘ਤੂੰ ਝੂਠੀ ਮੈਂ ਮੱਕਾਰ’ ਨੇ ਸ਼ਾਨਦਾਰ ਓਪਨਿੰਗ ਕੀਤੀ ਸੀ। ਫਿਲਮ ਨੇ ਬਾਕਸ ਆਫਿਸ ‘ਤੇ ਲਗਾਤਾਰ ਆਪਣੀ ਪਕੜ ਬਣਾਈ ਰੱਖੀ ਹੈ। ਇਕ ਪਾਸੇ ਜਿੱਥੇ ਫਿਲਮ ਘਰੇਲੂ ਬਾਕਸ ਆਫਿਸ ‘ਤੇ 100 ਕਰੋੜ ਦਾ ਅੰਕੜਾ ਪਾਰ ਕਰਨ ਦੇ ਨੇੜੇ ਪਹੁੰਚ ਗਈ ਹੈ, ਉਥੇ ਹੀ ਦੂਜੇ ਪਾਸੇ ਫਿਲਮ ਨੇ ਦੁਨੀਆ ਭਰ ‘ਚ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਫਿਲਮ ਨੇ ਸੋਮਵਾਰ ਨੂੰ 6 ਕਰੋੜ, ਮੰਗਲਵਾਰ ਨੂੰ 6.02 ਅਤੇ ਬੁੱਧਵਾਰ ਨੂੰ ਕਰੀਬ 5.57 ਕਰੋੜ ਦਾ ਕਾਰੋਬਾਰ ਕੀਤਾ।
ਫਿਲਮ ਨੇ ਘਰੇਲੂ ਬਾਕਸ ਆਫਿਸ ‘ਤੇ ਕੁੱਲ 87.88 ਕਰੋੜ ਦਾ ਕਾਰੋਬਾਰ ਕੀਤਾ ਅਤੇ 97.2 ਕਰੋੜ ਦੀ ਕਮਾਈ ਕੀਤੀ। ਰਣਬੀਰ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ ਭਾਰਤੀ ਬਾਕਸ ਆਫਿਸ ‘ਤੇ ਹੀ ਨਹੀਂ ਸਗੋਂ ਦੁਨੀਆ ਭਰ ‘ਚ ਵੀ ਸ਼ਾਨਦਾਰ ਕਲੈਕਸ਼ਨ ਕਰ ਰਹੀ ਹੈ। ਫਿਲਮ ਨੇ ਦੁਨੀਆ ਭਰ ‘ਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਅੱਠ ਦਿਨਾਂ ‘ਚ ਕਰੀਬ 120 ਕਰੋੜ ਦੀ ਕਮਾਈ ਕਰ ਲਈ ਹੈ। ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਇਸ ਫਿਲਮ ‘ਚ ਡਿੰਪਲ ਕਪਾਡੀਆ ਅਤੇ ਕਾਮੇਡੀਅਨ ਅਨੁਭਵ ਸਿੰਘ ਬੱਸੀ, ਬੋਨੀ ਕਪੂਰ, ਹਸਲੀਨ ਕੌਰ ਅਹਿਮ ਭੂਮਿਕਾਵਾਂ ‘ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਫਿਲਮ ‘ਚ ਕਾਰਤਿਕ ਆਰੀਅਨ ਅਤੇ ਨੁਸਰਤ ਭਰੂਚਾ ਨੇ ਕੈਮਿਓ ਕੀਤਾ ਹੈ। ‘ਤੂੰ ਝੂਠੀ, ਮੈਂ ਮੱਕਾਰ ‘ ਤੋਂ ਬਾਅਦ ਰਣਬੀਰ ਜਲਦ ਹੀ ‘ਐਨੀਮਲ ‘ ‘ਚ ਨਜ਼ਰ ਆਉਣਗੇ।











