June 7, 2026, 12:18 am
----------- Advertisement -----------
HomeNewsAutomobiles7,699 ਰੁਪਏ 'ਚ ਲਾਂਚ ਹੋਇਆ ਧਮਾਕੇਦਾਰ ਫੋਨ, 6,000mAh ਵੱਡੀ ਬੈਟਰੀ ਅਤੇ 13MP...

7,699 ਰੁਪਏ ‘ਚ ਲਾਂਚ ਹੋਇਆ ਧਮਾਕੇਦਾਰ ਫੋਨ, 6,000mAh ਵੱਡੀ ਬੈਟਰੀ ਅਤੇ 13MP ਕੈਮਰੇ ਨਾਲ ਲੈਸ

Published on

----------- Advertisement -----------

Itel P40 ਦੀ ਕੀਮਤ 7,699 ਰੁਪਏ ਰੱਖੀ ਗਈ ਹੈ। ਇਸ ਨੂੰ ਬਲੂ, ਬਲੈਕ ਅਤੇ ਗੋਲਡ ਕਲਰ ਆਪਸ਼ਨ ‘ਚ ਪੇਸ਼ ਕੀਤਾ ਗਿਆ ਹੈ। ਇਸ ਹੈਂਡਸੈੱਟ ‘ਚ ਯੂਜ਼ਰਸ ਨੂੰ 12 ਮਹੀਨੇ ਦੀ ਵਾਰੰਟੀ ਮਿਲੇਗੀ। ਇਸ ਦੇ ਨਾਲ ਹੀ ਮੁਫਤ ਵਨ-ਟਾਈਮ ਸਕ੍ਰੀਨ ਰਿਪਲੇਸਮੈਂਟ ਆਫਰ ਵੀ ਉਪਲੱਬਧ ਹੋਵੇਗਾ। ਫਿਲਹਾਲ ਇਹ ਫੋਨ ਕੰਪਨੀ ਦੀ ਵੈੱਬਸਾਈਟ ‘ਤੇ ਲਿਸਟ ਹੋਇਆ ਹੈ। ਪਰ, ਇਸਦੀ ਉਪਲਬਧਤਾ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। Itel P40 ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰੀਏ ਤਾਂ, ਇਹ ਐਂਡਰਾਇਡ 12 ਗੋ ਐਡੀਸ਼ਨ ‘ਤੇ ਚੱਲਦਾ ਹੈ ਅਤੇ ਇਸ ਵਿੱਚ 120Hz ਟੱਚ ਸੈਂਪਲਿੰਗ ਰੇਟ ਦੇ ਨਾਲ 6.6-ਇੰਚ HD+ (720 x 1,612 ਪਿਕਸਲ) IPS ਡਿਸਪਲੇਅ ਹੈ।

ਸੈਲਫੀ ਕੈਮਰੇ ਲਈ ਫੋਨ ਦੀ ਡਿਸਪਲੇਅ ‘ਚ ਵਾਟਰਡ੍ਰੌਪ ਸਟਾਈਲ ਨੌਚ ਵੀ ਦਿੱਤਾ ਗਿਆ ਹੈ। ਇਸ ਫੋਨ ‘ਚ 4GB ਤੱਕ ਦੀ ਰੈਮ ਦੇ ਨਾਲ octa-core Unisoc SC9863A ਪ੍ਰੋਸੈਸਰ ਹੈ। ਇਸ ਵਿੱਚ 3GB ਤੱਕ ਦੀ ਵਰਚੁਅਲ ਰੈਮ ਲਈ ਵੀ ਸਪੋਰਟ ਹੈ। ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ‘ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 13MP ਦਾ ਹੈ। ਸੈਲਫੀ ਲਈ ਫੋਨ ਦੇ ਫਰੰਟ ‘ਤੇ 5MP ਕੈਮਰਾ ਹੈ। Itel P40 ਦੀ ਮੈਮੋਰੀ 64GB ਹੈ, ਜਿਸ ਨੂੰ 512GB ਤੱਕ ਵਧਾਇਆ ਜਾ ਸਕਦਾ ਹੈ। ਇਸ ‘ਚ ਫੇਸ ਅਨਲਾਕ ਸਪੋਰਟ ਵੀ ਦਿੱਤਾ ਗਿਆ ਹੈ। ਸੁਰੱਖਿਆ ਲਈ ਇਸ ‘ਚ ਫਿੰਗਰਪ੍ਰਿੰਟ ਸੈਂਸਰ ਵੀ ਹੈ। ਇਸ ਨਵੇਂ ਫੋਨ ਦੀ ਬੈਟਰੀ 6,000mAh ਹੈ ਅਤੇ ਇੱਥੇ 18W ਫਾਸਟ ਚਾਰਜਿੰਗ ਸਪੋਰਟ ਦਿੱਤੀ ਗਈ ਹੈ। ਇਸ ਨੂੰ ਸਿੰਗਲ ਚਾਰਜ ‘ਤੇ 15 ਦਿਨਾਂ ਦਾ ਸਟੈਂਡਬਾਏ ਟਾਈਮ ਮਿਲੇਗਾ। ਇਸ ਦੀ ਮੋਟਾਈ 9.2mm ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...

•ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਚੰਡੀਗੜ੍ਹ, 5 ਜੂਨ:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ,...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...